Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਵੱਡੀ ਖਬਰ.. ਸ਼ੱਕੀ ਹਾਲਾਤਾਂ ਚ ਭਾਖੜਾ ਨਹਿਰ ਚ ਕਾਰ ਡਿੱਗਣ ਨਾਲ  ਕਾਂਗਰਸੀ ਆਗੂ ਦੀ ਮੌਤ

ਵੱਡੀ ਖਬਰ.. ਸ਼ੱਕੀ ਹਾਲਾਤਾਂ ਚ ਭਾਖੜਾ ਨਹਿਰ ਚ ਕਾਰ ਡਿੱਗਣ ਨਾਲ  ਕਾਂਗਰਸੀ ਆਗੂ ਦੀ ਮੌਤ

ਸ਼ੱਕੀ ਹਾਲਾਤਾਂ ਚ ਭਾਖੜਾ ਨਹਿਰ ਚ ਕਾਰ ਡਿੱਗਣ ਨਾਲ  ਕਾਂਗਰਸੀ ਆਗੂ ਦੀ ਮੌਤ

ਰੋਪੜ(ਜਤਿੰਦਰ ਪਾਲ ਸਿੰਘ) ਰੋਪੜ ਦੇ ਵਿੱਚ ਅੱਜ ਮੋਹਾਲੀ ਜਿਲੇ ਦੇ ਕਾਂਗਰਸੀ ਆਗੂ ਗੁਰਧਿਆਨ ਸਿੰਘ ਦੀ ਕਾਰ ਸ਼ੱਕੀ ਹਾਲਾਤਾ ਚ ਭਾਖੜਾ ਨਹਿਰ ਚ ਡਿੱਗ ਗਈ ਜਿਸ ਤੋ ਬਾਅਦ ਮੋਕੇ ਤੇ ਮੋਜੂਦ ਗ਼ੋਤੇਖ਼ੋਰਾਂ ਵੱਲੋ ਤੁਰੰਤ ਮੁਸ਼ੱਕਤ ਕਰ ਕਾਰ ਵਿੱਚ ਸਵਾਰ ਗੁਰਧਿਆਨ ਸਿੰਘ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਗ਼ੋਤੇਖ਼ੋਰ ਗੁਰਧਿਆਨ ਸਿੰਘ ਨੂੰ ਕਾਰ ਚੋ ਬਾਹਰ ਨਹੀਂ ਕੱਢ ਸਕੇ।ਗ਼ੋਤੇਖ਼ੋਰਾਂ ਵੱਲੋ ਪੁਲਿਸ ਨੂੰ ਦਿੱਤੀ ਗਈ ਸੂਚਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰ ਨੂੰ ਨਹਿਰ ਚੋ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਦੋ ਕੁ ਘੰਟਿਆਂ ਦੀ ਮੁਸ਼ੱਕਤ ਤੋ ਬਾਅਦ ਜਦੋ ਕਾਰ ਨਹਿਰ ਚੋ ਬਾਹਰ ਕੱਢੀ ਤਾਂ ਗੁਰਧਿਆਨ ਸਿੰਘ ਦੀ ਮੋਤ ਹੋ ਚੁੱਕੀ ਸੀ।ਦੱਸਣਯੋਗ ਹੈ ਕਿ ਗੁਰਧਿਆਨ ਸਿੰਘ ਮੋਹਾਲੀ ਜਿਲਾ ਪ੍ਰੀਸ਼ਦ ਦੇ ਚੇਅਰਪਸਨ ਜਸਵਿੰਦਰ ਕੋਰ ਦੇ ਪਤੀ ਸਨ ਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਜਦੀਕੀ ਵੀ ਸਨ।

ਇਸ ਦੋਰਾਨ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਰੋਪੜ ਦੇ ਥਾਣਾ ਸਿੰਘ ਭਗਵੰਤਪੁਰਾ ਵਿਖੇ ਪੁੱਜੇ ਤੇ ਉਨ੍ਹਾਂ ਇਸ ਘਟਨਾ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਦੋਸ਼ ਲਗਾਉਂਦਿਆਂ ਕਿਹਾ ਆਮ ਆਦਮੀ ਦੀ ਸਰਕਾਰ ਜਦੋਂ ਤੋ ਬਣੀ ਹੈ ਉਦੋਂ ਤੋ ਹੀ ਸਿਆਸੀ ਬਦਲਾਖੋਰੀ ਦੀ ਨੀਤੀ ਤੇ ਚੱਲ ਰਹੀ ਹੈ।ਉਨ੍ਹਾਂ ਮੋਹਾਲੀ ਦੇ ਵਿਧਾਇਕ ਸਮੇਤ ਹੋਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਸਿਆਸੀ ਬਦਲਾਖੋਰੀ ਤਹਿਤ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਦਿਆ ਅਰਵਿੰਦ ਕੇਜਰੀਵਾਲ ਤੋ ਪੰਜਾਬ ਦੇ ਬਣਦੇ ਜਾ ਰਹੇ ਹਾਲਾਤਾ ਤੇ ਸਵਾਲ ਵੀ ਪੁੱਛੇ।