ਦਸੂਹਾ 10 ਨਵੰਬਰ (ਚੌਧਰੀ)
–ਮਾਂ ਬਗਲਾਮੁਖੀ ਜੀ, ਮਾਂ ਗਾਇਤਰੀ ਜੀ ਅਤੇ ਸੂਰਜ ਭਗਵਾਨ ਜੀ ਦੇ ਮੰਦਰਾਂ ਦੀ ਉਸਾਰੀ ਦਾ ਹੋਵੇਗਾ ਸ਼ੁਭ ਆਰੰਭ -ਰਵਿੰਦਰ ਰਵੀ ਸ਼ਿੰਗਾਰੀ
: ਮਾਂ ਭਗਵਤੀ ਦੀ ਅਪਾਰ ਕਿਰਪਾ ਸਦਕਾ ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦਸੂਹਾ ਵਿਖੇ ਮਾਂ ਬਗਲਾਮੁਖੀ ਜੀ, ਮਾਂ ਗਾਇਤਰੀ ਜੀ ਅਤੇ ਸੂਰਜ ਭਗਵਾਨ ਜੀ ਦੇ ਭਵਿਆ ਮੰਦਰਾਂ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ 11 ਨਵੰਬਰ ਨੂੰ ਅੱਜ ਸ਼ਿਲਾਨਿਆਸ ਸਮਾਰੋਹ ਰਾਹੀਂ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਾਤਨ ਧਰਮ ਸਭਾ ਦਸੂਹਾ ਅਤੇ ਪ੍ਰਾਚੀਨ ਪਾਵਨ ਸਰੋਵਰ ਨਿਰਮਾਣ ਕਮੇਟੀ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ ਨੇ ਦੱਸਿਆ ਕਿ ਇਹ ਸਮਾਰੋਹ ਸਵੇਰੇ 10 ਵਜੇ ਆਯੋਜਿਤ ਕੀਤਾ ਜਾਵੇਗਾ। ਇਸ ਪਵਿੱਤਰ ਮੌਕੇ ਸੰਤ ਸਮਾਜ ਦੇ ਪੂਜਨੀਕ ਸੰਤ-ਮਹਾਪੁਰਖ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਆਪਣੇ ਅਸ਼ੀਰਵਾਦ ਨਾਲ ਸਮਾਰੋਹ ਦੀ ਸ਼ੋਭਾ ਵਧਾਉਣਗੇ।
ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਅਤੇ ਧਾਰਮਿਕ ਸ਼ਰਧਾਲੂਆਂ ਨੂੰ ਇਸ ਸ਼ੁਭ ਕਾਰਜ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਸਮਾਰੋਹ ਉਪਰੰਤ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਤਿੰਨ ਭਵਿਆ ਮੰਦਰਾਂ ਦੀ ਉਸਾਰੀ ਨਾਲ ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦੀ ਧਾਰਮਿਕ ਮਹੱਤਤਾ ਅਤੇ ਸੁੰਦਰਤਾ ਵਿੱਚ ਹੋਰ ਵਾਧਾ ਹੋਵੇਗਾ।







