Prime Punjab Times

Latest news
ਡਾ. ਸ਼ਬਨਮ ਕੌਰ ਜੀ ਦੀ ਯਾਦ 'ਚ KMS ਕਾਲਜ ਦਸੂਹਾ ਵੱਲੋਂ 10 ਨਵੰਬਰ ਨੂੰ ਪਹਿਲਾ ਸਲਾਨਾ ਖੂਨਦਾਨ ਅਤੇ ਸਿਹਤ ਜਾਂਚ ਕੈਂਪ :... DAV ਪਬਲਿਕ ਸਕੂਲ 'ਚ ਕਰਵਾਏ ਗਏ ਰੰਗੋਲੀ ਅਤੇ ਕਾਰਡ ਮੇਕਿੰਗ ਮੁਕਾਬਲੇ *आप सरकार के कुशासन में धान खरीद पर कटौती और अदायगी पर किसानों का हो रहा व्यापक शोषण : संजीव मन्हास* ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਦਾ ਵਿੱਦਿਅਕ ਟੂਰ ਲਗਾਇਆ ਸੇਫ ਸਕੂਲ ਵਾਹਨ ਪਾਲਿਸੀ ਤਹਿਤ 38 ਸਕੂਲੀ ਬੱਸਾਂ ਦੀ ਜਾਂਚ, 13 ਦੇ ਕੱਟੇ ਚਲਾਨ "ਪ੍ਰੋਸੈਸ ਡਿਜ਼ਾਈਨ,ਸਿਮੂਲੇਸ਼ਨ ਅਤੇ ਕਨਸੈਪਟ ਪ੍ਰੋਟੋਟਾਈਪਿੰਗ" ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ *ਸੰਗੀਤਾ ਕੁਮਾਰੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਅਤੇ ਕੁਲਦੀਪ ਕੁਮਾਰ ਵਾਈਸ ਚੇਅਰਮੈਨ ਚੁਣੇ ਗਏ* *ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਨਵ-ਨਿਯੁਕਤ ਪ੍ਰਧਾਨ ਦਿਸ਼ਾਤ ਬਹਿਲ ਅਤੇ ਵਾਈਸ ਪ੍ਰਧਾਨ ਮੋਨਿਕਾ ਗੁਪਤਾ ਵਲੋਂ ਆਪਣਾ ਆਹੁਦਾ... ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ
ADVERTISEMENT
You are currently viewing ਡਾ. ਸ਼ਬਨਮ ਕੌਰ ਜੀ ਦੀ ਯਾਦ ‘ਚ KMS ਕਾਲਜ ਦਸੂਹਾ ਵੱਲੋਂ 10 ਨਵੰਬਰ ਨੂੰ ਪਹਿਲਾ ਸਲਾਨਾ ਖੂਨਦਾਨ ਅਤੇ ਸਿਹਤ ਜਾਂਚ ਕੈਂਪ : ਪ੍ਰਿੰਸੀਪਲ ਡਾ. ਮਾਨਵ ਸੈਣੀ

ਡਾ. ਸ਼ਬਨਮ ਕੌਰ ਜੀ ਦੀ ਯਾਦ ‘ਚ KMS ਕਾਲਜ ਦਸੂਹਾ ਵੱਲੋਂ 10 ਨਵੰਬਰ ਨੂੰ ਪਹਿਲਾ ਸਲਾਨਾ ਖੂਨਦਾਨ ਅਤੇ ਸਿਹਤ ਜਾਂਚ ਕੈਂਪ : ਪ੍ਰਿੰਸੀਪਲ ਡਾ. ਮਾਨਵ ਸੈਣੀ

ਦਸੂਹਾ 7 ਨਵੰਬਰ (ਚੌਧਰੀ) 

: ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ, ਦਸੂਹਾ ਵੱਲੋਂ ਪ੍ਰਿੰਸੀਪਲ ਡਾ. ਮਾਨਵ ਸੈਣੀ ਦੀ ਅਗਵਾਈ ਹੇਠ ਸਾਬਕਾ ਪ੍ਰਿੰਸੀਪਲ ਸਵਰਗੀ ਡਾ. ਸ਼ਬਨਮ ਕੌਰ ਜੀ ਦੇ ਜਨਮਦਿਨ ਨੂੰ ਸਮਰਪਿਤ ਪਹਿਲਾ ਸਲਾਨਾ ਖੂਨਦਾਨ ਅਤੇ ਸਿਹਤ ਜਾਂਚ ਕੈਂਪ 10 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਾਲਜ ਦੇ ਕੁਮਾਰ ਸਪੋਰਟਸ ਗਰਾਊਂਡ ਵਿੱਚ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਕਿਹਾ ਕਿ ਸਵਰਗੀ ਡਾ. ਸ਼ਬਨਮ ਕੌਰ ਜੀ ਸਿੱਖਿਆ, ਮਿਹਨਤ ਅਤੇ ਸਮਾਜ ਸੇਵਾ ਦੀ ਮਿਸਾਲ ਸਨ। ਉਹ ਕਾਲਜ ਵਿੱਚ ਲਗਾਏ ਜਾਂਦੇ ਖੂਨਦਾਨ ਕੈਂਪਾਂ ਦੌਰਾਨ ਹਮੇਸ਼ਾ ਸਭ ਤੋਂ ਪਹਿਲਾਂ ਖੁਦ ਖੂਨਦਾਨ ਕਰਕੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਦੇ ਸਨ। ਉਨ੍ਹਾਂ ਦੀ ਸੇਵਾ ਭਾਵਨਾ ਨੂੰ ਅੱਗੇ ਵਧਾਉਣ ਲਈ ਇਹ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਸਮਾਜ ਸੇਵਾ ਹੈ। ਦਾਨ ਕੀਤਾ ਗਿਆ ਇੱਕ ਯੂਨਿਟ ਖੂਨ ਤਿੰਨ ਜ਼ਿੰਦਗੀਆਂ ਬਚਾਉਣ ਵਿੱਚ ਸਹਾਇਕ ਹੋ ਸਕਦਾ ਹੈ। ਇਸ ਦੀ ਲੋੜ ਐਕਸੀਡੈਂਟ ਪੀੜਤਾਂ, ਥੈਲੇਸੀਮੀਆ ਅਤੇ ਕੈਂਸਰ ਦੇ ਮਰੀਜ਼ਾਂ ਸਮੇਤ ਕਈ ਹੋਰ ਲੋੜਵੰਦ ਮਰੀਜ਼ਾਂ ਨੂੰ ਪੈਂਦੀ ਹੈ। ਉਨ੍ਹਾਂ ਨੌਜਵਾਨਾਂ ਅਤੇ ਇਲਾਕਾ ਨਿਵਾਸੀਆਂ ਨੂੰ ਵੱਧ-ਚੜ੍ਹ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ। ਉਹਨਾ ਦੱਸਿਆ ਕਿ ਇਸ ਕੈਂਪ ਵਿੱਚ ਕਾਲਜ ਦੇ ਐਨ.ਐਸ.ਐਸ ਦੀਆਂ 2 ਯੂਨਿਟਾਂ, ਯੂਥ ਕਲੱਬ ਦੇ ਮੈਂਬਰ ਅਤੇ ਕਾਲਜ ਦੇ ਐਲੂਮਨੀ ਐਸੋਸ਼ੀਏਸ਼ਨ ਦੇ ਮੈਂਬਰ ਖਾਸ ਤੌਰ ਤੇ ਯੋਗਦਾਨ ਦੇਣਗੇ। ਇਸ ਕੈਂਪ ਦੌਰਾਨ ਅੱਖਾਂ, ਦੰਦਾਂ ਅਤੇ ਆਮ ਸਿਹਤ ਦੀ ਜਾਂਚ ਦੇ ਨਾਲ-ਨਾਲ ਖੂਨ ਦੀਆਂ ਰੁਟੀਨ ਜਾਂਚਾਂ ਵੀ ਕੀਤੀਆਂ ਜਾਣਗੀਆਂ, ਜੋ ਕਾਲਜ ਦੇ ਮੈਡੀਕਲ ਲੈਬ ਸਾਇੰਸ ਵਿਭਾਗ ਵੱਲੋਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਲੋੜਵੰਦ ਵਿਅਕਤੀਆਂ ਨੂੰ ਡਾਕਟਰਾਂ ਦੀ ਸਲਾਹ ਅਨੁਸਾਰ ਦਵਾਈਆਂ, ਐਨਕਾਂ ਅਤੇ ਦੰਦਾਂ ਦਾ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਡਾ. ਮਾਨਵ ਸੈਣੀ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਸਵਰਗੀ ਡਾ. ਸ਼ਬਨਮ ਕੌਰ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ-ਨਾਲ ਖੂਨਦਾਨ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਸੁਚੇਤ ਕਰਨਾ ਹੈ। ਅੰਤ ਵਿੱਚ ਕਾਲਜ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਸਮੂਹ ਨਾਗਰਿਕਾਂ, ਵਿਦਿਆਰਥੀਆਂ, ਮਾਪਿਆਂ, ਸਾਬਕਾ ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ 10 ਨਵੰਬਰ ਨੂੰ ਕੈਂਪ ਵਿੱਚ ਪਹੁੰਚ ਕੇ ਸਿਹਤ ਜਾਂਚ ਕਰਵਾਉਣ ਅਤੇ ਖੂਨਦਾਨ ਰਾਹੀਂ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।

ਫੋਟੋ ਕੈਪਸ਼ਨ : ਖ਼ੂਨਦਾਨ ਅਤੇ ਸਿਹਤ ਜਾਂਚ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਮਾਨਵ ਸੈਣੀ।