ਗੜ੍ਹਦੀਵਾਲਾ 4 ਨਵੰਬਰ (ਚੌਧਰੀ )
ਨਗਰ ਕੌਂਸਲ ਪ੍ਰਧਾਨ ਬਣਾਕੇ ਵਿਧਾਇਕ ਤੇ ਸ਼ਹਿਰ ਵਾਸੀਆਂ ਨੇ ਜੋ ਮਾਣ-ਸਤਿਕਾਰ ਬਖ਼ਸ਼ਿਆ, ਉਸ ਦੀ ਮਰਿਆਦਾ ਹਮੇਸ਼ਾ ਕਾਇਮ ਰੱਖਾਂਗਾ: ਦਿਸ਼ਾਂਤ ਬਹਿਲ
: ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਦਿਸ਼ਾਤ ਬਹਿਲ ਪੁੱਤਰ ਸਵ ਉਮੇਸ਼ ਬਹਿਲ ਅਤੇ ਵਾਈਸ ਪ੍ਰਧਾਨ ਮੋਨਿਕਾ ਗੁਪਤਾ ਵਲੋਂ ਆਪਣਾ ਆਹੁਦਾ ਸੰਭਾਲਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਬਾਬ ਅਵਤਾਰ ਨਾਥ ਜੀ ਚਠਿਆਲੀਆਂ ਵਾਲਿਆਂ ਨੇ ਅਸ਼ੀਰਵਾਦ ਵਜੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਿੱਤੀ । ਇਥੇ ਦੱਸਣਯੋਗ ਹੈ ਕਿ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਪਸ਼ਟ ਬਹੁਮਤ ਹਾਸਲ ਹੋਇਆ ਸੀ ਅਤੇ 9 ਸਤੰਬਰ ਨੂੰ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸਰਬਸੰਮਤੀ ਨਾਲ ਦਿਹਾਂਤ ਬਹਿਲ ਨੂੰ ਨਗਰ ਕੌਂਸਲ ਦਾ ਪ੍ਰਧਾਨ ਅਤੇ ਮੋਨਿਕਾ ਗੁਪਤਾ ਨੂੰ ਵਾਈਸ ਪ੍ਰਧਾਨ ਚੁਣਿਆ ਸੀ। ਇਸ ਤਾਜਪੋਸ਼ੀ ਮੌਕੇ ਨਗਰ ਕੌਂਸਲ ਵਿਖੇ ਆਯੋਜਿਤ ਸਮਾਗਮ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਗਠਿਤ ਕੀਤੀ ਗਈ ਕਮੇਟੀ ਲੋਕਾਂ ਦੀਆਂ ਉਮੀਦਾਂ ਤੇ ਖ਼ਰੀ ਉਤਰੇਗੀ ਅਤੇ ਲੋਕਾਂ ਨੂੰ ਇੱਕ ਭਰਸ਼ਟਾਚਾਰ ਮੁਕਤ ਸਾ਼ਾਸਨ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਕੀਤਾ ਜਾਵੇਗਾ। ਇਸ ਮੌਕੇ ਤਾਜਪੋਸ਼ੀ ਦੌਰਾਨ ਨਗਰ ਕੌਂਸਲ ਦਾ ਕਾਰਜ ਸੰਭਾਲਦਿਆਂ ਪ੍ਰਧਾਨ ਦਿਸ਼ਾਤ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਉਨ੍ਹਾਂ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਕੇ ਜ਼ੋ ਮਾਣ ਬਖਸ਼ਿਆ ਹੈ ਉਸ ਦੀ ਗਰਿਮਾ ਨੂੰ ਉਹ ਹਮੇਸ਼ਾ ਬਰਕਰਾਰ ਰੱਖਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪੂਰੀ ਤਰ੍ਹਾਂ ਨਾਲ ਤਰਜੀਹ ਦਿੱਤੀ ਜਾਵੇਗੀ ਤੇ ਸ਼ਹਿਰ ਨੂੰ ਵਿਕਾਸ ਪੱਖੋਂ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਬੇਹਤਰੀ ਲਈ ਸ਼ਹਿਰ ਨਿਵਾਸੀ ਉਨ੍ਹਾਂ ਦਾ ਪੂਰਾ ਸਹਿਯੋਗ ਕਰਨ ਤਾਂਜੋ ਸ਼ਹਿਰ ਦੇ ਸਮੂਚੇ ਵਿਕਾਸ ਲਈ ਇੱਕ ਮਿਸਾਲ ਪੈਦਾ ਕੀਤੀ ਜਾ ਸਕੇ। ਇਸ ਮੌਕੇ ਪੰਡਿਤ ਸੁਦੇਸ਼ ਸ਼ਰਮਾ ਜੀ, ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਮਿੰਟੂ,ਕੌਸਲਰ ਸ਼ੈਕੀ ਕਲਿਆਣ,ਕੇਸ਼ਵ ਸਿੰਘ ਸੈਣੀਡੀਐਸਪੀ ਦਵਿੰਦਰ ਸਿੰਘ ਬਾਜਵਾ, ਡੀਐਸਪੀ ਗੁਰਮੀਤ ਸਿੰਘ,ਕੌਸਲਰ ਮੋਨਿਕਾ ਓਪਲ,ਰਮਾ ਰਾਣੀ,ਬਲਾਕ ਇੰਚਾਰਜ਼ ਤੇ ਸੰਮਤੀ ਮੈਂਬਰ ਪੰਡਿਤ ਆਕੁਸ਼ ਸ਼ਰਮਾ,ਯੂਥ ਵਿੰਗ ਪ੍ਰਧਾਨ ਮਨਵੀਰ ਸਿੰਘ ਝਾਵਰ,ਸੁਦੇਸ਼ ਕੁਮਾਰ ਟੋਨੀ,ਰਾਜੂ ਗੁਪਤਾ,ਰਮਨਦੀਪ ਕੌਰ ਗਿੱਲ,ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ,ਬਲਾਕ ਮਹਿਲਾ ਵਿੰਗ ਪ੍ਰਧਾਨ ਗੁਰਪ੍ਰੀਤ ਕੌਰ,ਵਾਰਡ ਇੰਚਾਰਜ ਪ੍ਰਤਿਮਾ ਗੁਪਤਾ,ਪ੍ਰਧਾਨ ਮਮਤਾ ਰਾਣੀ,ਜਗਤਾਰ ਸਿੰਘ ਰਜਪਾਲਮਾ,ਪੱਤਰਕਾਰ ਦੀਪਕ ਬਹਿਲ,ਕੇਪੀ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਦਸੂਹਾ, ਸਮਾਜਸੇਵੀ ਬਲਦੇਵ ਕ੍ਰਿਸ਼ਨ ਗੁਪਤਾ,ਡਾਕਟਰ ਸੰਜੀਵ ਸ਼ਰਮਾ,ਡਾਕਟਰ ਸਵਰਨ ਕਾਂਤ ਪਰਾਸ਼ਰ,ਸ਼ਕਤੀ ਮੰਡਲ ਸੋਸਾਇਟੀ ਗੜ੍ਹਦੀਵਾਲਾ,ਦੇਵੀ ਮੰਦਿਰ ਭਜਨ ਮੰਡਲੀ ਗੜ੍ਹਦੀਵਾਲਾ,ਪ੍ਰਧਾਨ ਅਗਰਵਾਲ ਸਭਾ ਰਿਸ਼ੂ ਗੁਪਤਾ,ਪਵਨ ਗੁਪਤਾ ਚੇਅਰਮੈਨ ਅਗਰਵਾਲ ਸਭਾ,ਤਰਲੋਕ ਸਿੰਘ ਬੱਚੂ,ਚੇਅਰਮੈਨ ਸਪੋਰਟਸ ਵਿੰਗ ਗੁਰਸ਼ਮਿੰਦਰ ਸਿੰਘ ਰੰਮੀ,ਵਰਿੰਦਰ ਗੋਇਲ,ਕੁਲਦੀਪ ਸਿੰਘ ਲਾਡੀ ਬੁੱਟਰ,ਡਾਕਟਰ ਮਨਦੀਪ ਸਿੰਘ,ਜਤਿੰਦਰ ਅਰੋੜਾ,ਧਰਮਿੰਦਰ ਕਲਿਆਣ,ਬੰਟੀ ਉੱਪਲ, ਜੇਈ ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੁਸਾਇਟੀਆਂ ਦੇ ਆਗੂ ਤੇ ਪਰਿਵਾਰਕ ਮੈਂਬਰ ਹਾਜਰ ਸਨ।







