Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing “ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ *ਮੁਸ਼ਕਲਾਂ ਲਈ ਜਰਨਲਿਸਟ ਐਸੋਸੀਏਸ਼ਨ ਪੰਜਾਬ ਚਟਾਨ ਵਾਂਗ ਖੜੀ ਹੈ – ਪ੍ਰਧਾਨ ਜੋਗਿੰਦਰ ਅੰਗੂਰਾਲਾ*

“ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ *ਮੁਸ਼ਕਲਾਂ ਲਈ ਜਰਨਲਿਸਟ ਐਸੋਸੀਏਸ਼ਨ ਪੰਜਾਬ ਚਟਾਨ ਵਾਂਗ ਖੜੀ ਹੈ – ਪ੍ਰਧਾਨ ਜੋਗਿੰਦਰ ਅੰਗੂਰਾਲਾ*

ਬਟਾਲਾ, 2 ਅਗਸਤ ( ਅਵਿਨਾਸ਼ ਸ਼ਰਮਾ )

*ਜਰਨਲਿਸਟ ਐਸੋਸੀਏਸ਼ਨ ਰਜਿ : ਪੰਜਾਬ ਯੂਨਿਟ ਗੁਰਦਾਸਪੁਰ ਦੀ ਮੀਟਿੰਗ ਸਫਲਤਾਪੂਰਵਕ ਸਪੰਨ*

*ਸੀਨੀਅਰ ਪੱਤਰਕਾਰ ਗੁਰਪ੍ਰੀਤ ਚਾਵਲਾ ਨੂੰ ਜਨਰਲ ਸਕੱਤਰ ਅਤੇ ਲਵਲੀ ਕੌਸ਼ਲ ਸਿਟੀ ਪ੍ਰਧਾਨ ਨਿਯੁਕਤ*

*ਯੂਨੀਅਨ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋਕੇ ਸੀਨੀਅਰ ਪੱਤਰਕਾਰ ਯੋਗੇਸ਼ ਮਹਿੰਦਰੂ, ਪ੍ਰਸਿੱਧ ਸਮਾਜ ਸੇਵੀ ਪੱਤਰਕਾਰ ਹਰਮਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਹੋਏ ਐਸੋਸੀਏਸ਼ਨ ਵਿਚ ਸ਼ਾਮਿਲ*

: ਜਰਨਲਿਸਟ ਐਸੋਸੀਏਸ਼ਨ ਰਜਿ. ਪੰਜਾਬ ਯੂਨਿਟ ਗੁਰਦਾਸਪੁਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਭਾਰੀ ਇਸ਼ੂ ਰਾਂਚਲ ਅਤੇ ਜ਼ਿਲ੍ਹਾ ਪ੍ਰਧਾਨ ਮਨਦੀਪ ਰਿੰਕੂ ਚੌਧਰੀ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਜਰਨਲਿਸਟ ਐਸੋਸੀਏਸ਼ਨ ਰਜਿ. ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਮੌਕੇ ਸੂਬਾ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਵੱਡੇ ਐਲਾਨ ਕਰਦੇ ਹੋਏ ਸੀਨੀਅਰ ਪੱਤਰਕਾਰ ਗੁਰਪ੍ਰੀਤ ਚਾਵਲ ਨੂੰ ਜਨਰਲ ਸਕੱਤਰ ਅਤੇ ਲਵਲੀ ਕੁਮਾਰ ਨੂੰ ਸਿਟੀ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਜ਼ਿਲ੍ਹੇ ਵਿੱਚ ਐਸੋਸੀਏਸ਼ਨ ਦੇ ਕੰਮ ਨੂੰ ਹੋਰ ਤੇਜ਼ੀ ਮਿਲੇਗੀ।ਸੂਬਾ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਇਸ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਕੇਸਰੀ ਯੂਨਿਟ ਦੇ ਸੀਨੀਅਰ ਪੱਤਰਕਾਰ ਯੋਗੇਸ਼ ਮਹਿੰਦਰੂ ਯੋਗੀ , ਪ੍ਰਸਿੱਧ ਸਮਾਜ ਸੇਵੀ ਪੱਤਰਕਾਰ ਹਰਮਿੰਦਰ ਸਿੰਘ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਵੀ ਜਰਨਲਿਸਟ ਐਸੋਸੀਏਸ਼ਨ ਦੀ ਮਹਾਨਤਾ ਤੋਂ ਪ੍ਰਭਾਵਿਤ ਹੋ ਕੇ ਐਸੋਸੀਏਸ਼ਨ ਨਾਲ ਜੁੜੇ ਹਨ।ਇਸ ਮੌਕੇ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਪੱਤਰਕਾਰ ਐਸੋਸੀਏਸ਼ਨ ਰਜਿ. ਪੰਜਾਬ ਮੀਡੀਆ ਕਰਮੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਐਸੋਸੀਏਸ਼ਨ ਹਮੇਸ਼ਾ ਪੱਤਰਕਾਰਾਂ ਦੇ ਮਾਣ-ਸਨਮਾਨ ਅਤੇ ਸੁਰੱਖਿਆ ਲਈ ਅੱਗੇ ਰਹੀ ਹੈ।ਨਵੇਂ ਨਿਯੁਕਤ ਕੀਤੇ ਗਏ ਜਨਰਲ ਸਕੱਤਰ ਗੁਰਪ੍ਰੀਤ ਚਵਾਲਾ ਅਤੇ ਸਿਟੀ ਪ੍ਰਧਾਨ ਲਵਲੀ ਕੁਮਾਰ ਨੇ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜੋ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਟੀਮ ਤੋਂ ਹਮੇਸ਼ਾ ਸਹਿਯੋਗ ਦੀ ਅਪੀਲ ਵੀ ਕੀਤੀ।ਇਸ ਮੀਟਿੰਗ ਵਿੱਚ ਪੰਜਾਬ ਜਨਰਲ ਸਕੱਤਰ ਆਦਰਸ਼ ਤੁੱਲੀ, ਚੇਅਰਮੈਨ ਰਸ਼ਪਾਲ ਬਿੱਟੂ, ਦਿਹਾਤੀ ਪ੍ਰਧਾਨ ਅਸ਼ੋਕ ਭਗਤ, ਦਿਹਾਤੀ ਚੇਅਰਮੈਨ ਬਲਵਿੰਦਰ ਸਿੰਘ ਪੰਜਗਰਾਈਆਂ , ਚੰਦਰ ਸ਼ੇਖਰ ਹੈਪੀ, ਵਿਕਰਮ ਚੀਮਾ, ਚੇਤਨ ਸ਼ਰਮਾ, ਹਰਪ੍ਰੀਤ ਮਠਾਰੂ, ਅਮਰਜੋਤ ਜੋਤੀ ਚੌਧਰੀ ਅਤੇ ਅਰੁਣ ਸੇਖਰੀ ਸਮੇਤ ਕਈ ਪੱਤਰਕਾਰ ਹਾਜ਼ਰ ਸਨ।ਮੀਟਿੰਗ ਦੇ ਅੰਤ ਵਿੱਚ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਕਰਨ ਅਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਉੱਚ ਪੱਧਰ ‘ਤੇ ਉਠਾਉਣ ਦਾ ਪ੍ਰਣ ਲਿਆ ਗਿਆ।*