ਦਸੂਹਾ 28 ਜੁਲਾਈ (ਚੌਧਰੀ)
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਲੋਨੀ, ਦਸੂਹਾ ਵੱਲੋਂ ਰੱਖੜੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ “ਰਾਖੀ ਮੇਕਿੰਗ ਵਰਕਸ਼ਾਪ ਅਤੇ ਪ੍ਰਦਰਸ਼ਨੀ” ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। “ਥਰੈਡ ਆਫ ਲਵ, ਪ੍ਰੋਮਿਸ ਆਫ ਪ੍ਰੋਟੈਕਸ਼ਨ” ਥੀਮ ਅਧੀਨ ਕਰਵਾਈ ਗਈ ਇਸ ਸੱਤ ਦਿਨਾਂ ਵਰਕਸ਼ਾਪ-ਕਮ-ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਭਾਰਤੀ ਸੱਭਿਆਚਾਰ ਅਤੇ ਸਵੈ-ਰੋਜ਼ਗਾਰ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰਨਾ ਸੀ। ਵਰਕਸ਼ਾਪ ਦਾ ਉਦਘਾਟਨ ਕਾਲਜ ਦੇ ਚੇਅਰਮੈਨ ਕੁਮਾਰ ਸੈਣੀ, ਪ੍ਰਿੰਸੀਪਲ ਡਾ. ਮਾਨਵ ਸੈਣੀ ਅਤੇ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਦਿੱਲੀ ਤੋਂ ਉੱਦਮੀ ਸ਼੍ਰੀਮਤੀ ਮਮਤਾ ਚੌਧਰੀ ਨੇ ਰਿਸੋਰਸ ਪਰਸਨ ਵਜੋਂ ਵਿਦਿਆਰਥੀਆਂ ਨੂੰ ਰੱਖੜੀ ਬਣਾਉਣ ਦੀਆਂ ਆਧੁਨਿਕ ਅਤੇ ਪਰੰਪਰਾਗਤ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਹੱਥੋਂ-ਹੱਥ ਪ੍ਰਯੋਗਾਤਮਕ ਸਿਖਲਾਈ ਵੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਰਚਨਾਤਮਕ ਯੋਗਤਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਉਦਯਮਤਾ ਅਤੇ ਆਤਮਨਿਰਭਰਤਾ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਨਾਲ-ਨਾਲ ਹੁਨਰ ਵਿਕਾਸ ਗਤੀਵਿਧੀਆਂ ਵਿੱਚ ਵੀ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਰਾਖੀ ਮੇਕਿੰਗ ਵਰਕਸ਼ਾਪ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਕਲਾਤਮਕ ਯੋਗਤਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਨਵੀਨਤਾ, ਸਿਰਜਣਾਤਮਕ ਸੋਚ ਅਤੇ ਉਦਯੋਗਿਕ ਹੁਨਰਾਂ ਦਾ ਵਿਕਾਸ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰਯੋਗਾਤਮਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਸਿੱਖਿਆ ਤੱਕ ਹੀ ਸੀਮਿਤ ਨਹੀਂ ਰੱਖਦੇ, ਸਗੋਂ ਉਨ੍ਹਾਂ ਨੂੰ ਆਤਮਨਿਰਭਰ ਬਣਨ ਅਤੇ ਆਪਣੇ ਹੁਨਰਾਂ ਨੂੰ ਰੋਜ਼ਗਾਰ ਦੇ ਮੌਕਿਆਂ ਵਿੱਚ ਬਦਲਣ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਰਵਾਇਤੀ ਅਤੇ ਆਧੁਨਿਕ ਡਿਜ਼ਾਈਨਾਂ ਵਾਲੀਆਂ ਆਕਰਸ਼ਕ ਰੱਖੜੀਆਂ ਤਿਆਰ ਕੀਤੀਆਂ। ਉਨ੍ਹਾਂ ਨੂੰ ਸਜਾਵਟੀ ਸਮੱਗਰੀ ਦੀ ਵਰਤੋਂ, ਨਵੀਂ ਡਿਜ਼ਾਈਨਿੰਗ ਤਕਨੀਕਾਂ ਅਤੇ ਆਪਣੇ ਹੱਥਾਂ ਨਾਲ ਬਣਾਈਆਂ ਰੱਖੜੀਆਂ ਦੀ ਪ੍ਰਦਰਸ਼ਨੀ ਲਗਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਨਾਲ ਵਿਦਿਆਰਥੀਆਂ ਵਿੱਚ ਸਿਰਜਣਾਤਮਕਤਾ, ਕਲਾ ਪ੍ਰਤੀ ਰੁਚੀ ਅਤੇ ਛੋਟੇ ਪੱਧਰ ‘ਤੇ ਉਦਯੋਗ ਸ਼ੁਰੂ ਕਰਨ ਦੀ ਸੋਚ ਨੂੰ ਵੀ ਪ੍ਰੋਤਸਾਹਨ ਮਿਲਿਆ। ਇਸ ਵਰਕਸ਼ਾਪ ਦੇ ਪ੍ਰਬੰਧਕ ਮੈਡਮ ਮਨਜੀਤ ਫੈਸ਼ਨ ਡਿਜ਼ਾਇਨਿੰਗ ਵਿਭਾਗ ਨੇ ਰਿਸੋਰਸ ਪਰਸਨ ਸ਼੍ਰੀਮਤੀ ਮਮਤਾ ਚੌਧਰੀ ਅਤੇ ਕਾਲਜ ਮੈਨੇਜਮੈਂਟ ਦਾ ਵਰਕਸ਼ਾਪ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਇਨਾਇਤ ਕੌਰ, ਲਖਵਿੰਦਰ ਕੌਰ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਨੇਹਾ, ਕੁਸਮ ਲਤਾ, ਰੇਨੂੰ, ਹਰਦੀਪ ਕੌਰ, ਮਧੂ ਬਾਲਾ, ਜਗਰੂਪ ਕੌਰ, ਡਾ. ਨੀਲਮ, ਨਿਕਿਤਾ ਠਾਕੁਰ, ਮੁਸਕਾਨ, ਮਨਜੀਤ, ਕਿਰਨਜੀਤ ਕੌਰ, ਸੰਦੀਪ ਕਲੇਰ, ਗੁਰਵੀਰ ਕੌਰ, ਨਵਨੀਤ ਕੌਰ, ਕਾਜਲ, ਪਰਦੀਪ ਕੁਮਾਰ, ਰਜਨੀ ਬਾਲਾ, ਰੇਖਾ ਰਾਣੀ, ਸੰਦੀਪ ਕੌਰ, ਪ੍ਰੀਤੀ ਅਤੇ ਸਾਰੇ ਵਿਭਾਗਾਂ ਦੇ ਵਿਦਿਆਰਥੀ ਹਾਜ਼ਰ ਸਨ।
ਫੋਟੋ : ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਕਰਵਾਉਂਦੇ ਹੋਏ ਸ਼੍ਰੀਮਤੀ ਮਮਤਾ ਚੌਧਰੀ।








