Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing 1572 ਧੀਆਂ ਦੇ ਸੁਪਨੇ ਕੀਤੇ ਸਾਕਾਰ: ਅਸ਼ੋਕ ਭਗਤ ਦੀ ਸਮਾਜ ਸੇਵਾ ਨੂੰ ਮਿਲਿਆ ਵੱਡਾ ਸਨਮਾਨ

1572 ਧੀਆਂ ਦੇ ਸੁਪਨੇ ਕੀਤੇ ਸਾਕਾਰ: ਅਸ਼ੋਕ ਭਗਤ ਦੀ ਸਮਾਜ ਸੇਵਾ ਨੂੰ ਮਿਲਿਆ ਵੱਡਾ ਸਨਮਾਨ

ਬਟਾਲਾ, 6 ਜੁਲਾਈ (ਅਵਿਨਾਸ਼ ਸ਼ਰਮਾ)

ਧਰਮਕੋਟ ਬੱਗਾ ਵਿਖੇ 21 ਲੋੜਵੰਦ ਧੀਆਂ ਦਾ ਸ਼ਾਨਦਾਰ ਸਮੂਹਿਕ ਵਿਆਹ; ਵਿਜੇ ਚੋਪੜਾ, ਮੋਹਿੰਦਰ ਭਗਤ ਸਮੇਤ ਅਨੇਕ ਪ੍ਰਮੁੱਖ ਸ਼ਖ਼ਸੀਅਤਾਂ ਨੇ ਦਿੱਤਾ ਅਸ਼ੀਰਵਾਦ

: ਜਦੋਂ ਸਮਾਜ ਦਾ ਇੱਕ ਵਰਗ ਧੀਆਂ ਦੇ ਵਿਆਹ ਨੂੰ ਆਰਥਿਕ ਬੋਝ ਸਮਝਦਾ ਹੈ, ਉਸ ਵੇਲੇ ਆਲ ਇੰਡੀਆ ਕਬੀਰ ਸਭਾ ਪੰਜਾਬ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਅਸ਼ੋਕ ਭਗਤ ਪਿਛਲੇ ਦੋ ਦਹਾਕਿਆਂ ਤੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਜੀਵਨ ਵਿੱਚ ਖ਼ੁਸ਼ੀਆਂ ਦੀ ਰੌਸ਼ਨੀ ਬਿਖੇਰ ਰਹੇ ਹਨ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਸ੍ਰੀ ਕਬੀਰ ਭਵਨ, ਧਰਮਕੋਟ ਬੱਗਾ ਵਿਖੇ 21 ਲੋੜਵੰਦ ਧੀਆਂ ਦਾ ਸਮੂਹਿਕ ਵਿਆਹ ਪੂਰੇ ਧਾਰਮਿਕ ਰਸਮੋ-ਰਿਵਾਜਾਂ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਧਾਰਮਿਕ ਸ਼ਰਧਾ, ਸਮਾਜਿਕ ਸਾਂਝ ਅਤੇ ਮਨੁੱਖਤਾ ਦੀ ਸੇਵਾ ਦਾ ਵਿਲੱਖਣ ਸੰਗਮ ਦੇਖਣ ਨੂੰ ਮਿਲਿਆ।

ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਕੇਸਰੀ ਅਤੇ ਜਗਬਾਣੀ ਦੇ ਚੀਫ਼ ਐਡੀਟਰ ਅਤੇ ਪਦਮ ਸ਼੍ਰੀ ਸਨਮਾਨ ਨਾਲ ਨਿਵਾਜੇ ਗਏ ਵਿਜੇ ਚੋਪੜਾ ਨੇ ਕਿਹਾ ਕਿ ਅਸ਼ੋਕ ਭਗਤ ਵੱਲੋਂ ਨਿਭਾਈ ਜਾ ਰਹੀ ਇਹ ਸੇਵਾ ਸਿਰਫ਼ ਵਿਆਹ ਕਰਵਾਉਣ ਤੱਕ ਸੀਮਤ ਨਹੀਂ, ਸਗੋਂ ਲੋੜਵੰਦ ਪਰਿਵਾਰਾਂ ਨੂੰ ਸਨਮਾਨ ਨਾਲ ਜੀਵਨ ਜਿਉਣ ਦਾ ਹੌਸਲਾ ਦੇਣ ਵਾਲਾ ਮਹਾਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਮਾਜ ਨੂੰ ਮਨੁੱਖਤਾ, ਸੇਵਾ ਅਤੇ ਪਰਉਪਕਾਰ ਦਾ ਅਸਲ ਸੰਦੇਸ਼ ਦਿੰਦੇ ਹਨ।

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੂਰਨ ਭਗਤ ਅਤੇ  ਅਸ਼ੋਕ ਭਗਤ ਵੱਲੋਂ ਸ਼ੁਰੂ ਕੀਤਾ ਗਿਆ ਇਹ ਸੇਵਾ-ਯੱਗ ਅੱਜ ਹਜ਼ਾਰਾਂ ਪਰਿਵਾਰਾਂ ਲਈ ਆਸ ਦੀ ਕਿਰਨ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੂਜਿਆਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਉਨ੍ਹਾਂ ਦੇ ਘਰ ਵਸਾਉਂਦੇ ਹਨ, ਇਤਿਹਾਸ ਹਮੇਸ਼ਾ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਰੱਖਦਾ ਹੈ।

ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਅਸ਼ੋਕ ਭਗਤ ਦੇ ਇਸ ਮਿਸ਼ਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।

 ਅਸ਼ੋਕ ਭਗਤ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਨਿਰੰਤਰ ਇਹ ਸੇਵਾ ਨਿਭਾ ਰਹੇ ਹਨ। ਅੱਜ ਦੇ 21 ਵਿਆਹਾਂ ਨਾਲ ਉਨ੍ਹਾਂ ਵੱਲੋਂ ਸਨਮਾਨ ਸਹਿਤ ਵਿਆਹੀਆਂ ਗਈਆਂ ਧੀਆਂ ਦੀ ਗਿਣਤੀ 1572 ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਰ ਸਮਾਜ ਦੇ ਸਹਿਯੋਗ, ਦਾਨੀ ਸੱਜਣਾਂ ਦੀ ਭਾਵਨਾ ਅਤੇ ਪਰਮਾਤਮਾ ਦੀ ਕਿਰਪਾ ਨਾਲ ਸੰਭਵ ਹੋਇਆ ਹੈ। ਉਨ੍ਹਾਂ ਸਮਾਗਮ ਵਿੱਚ ਪਹੁੰਚੇ ਹਰ ਵਿਅਕਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵ-ਵਿਆਹੇ ਜੋੜਿਆਂ ਨੂੰ ਦਿੱਤੀਆਂ ਅਸੀਸਾਂ ਹੀ ਇਸ ਉਪਰਾਲੇ ਦੀ ਸਭ ਤੋਂ ਵੱਡੀ ਕਮਾਈ ਹਨ।

ਸਮਾਜ ਸੇਵਾ ਨੂੰ ਹੋਰ ਵਿਸਥਾਰ ਦਿੰਦਿਆਂ ਇਸ ਮੌਕੇ ਈਐਮਸੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਮਰੀਜ਼ਾਂ ਦੀ ਸਿਹਤ ਜਾਂਚ ਕਰਕੇ ਮੁਫ਼ਤ ਟੈਸਟ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

ਇਸ ਮੌਕੇ ਨਗਰ ਨਿਗਮ ਬਟਾਲਾ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ, ਭਾਜਪਾ ਨੇਤਾ ਬਲਵਿੰਦਰ ਸਿੰਘ ਲਾਡੀ, ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ, ਲਾਇਨ ਕਲੱਬ ਲੋਟਸ ਦੇ ਪ੍ਰਧਾਨ ਯੋਗੇਸ਼ ਬੇਰੀ, ਸੁਰਿੰਦਰ ਭਗਤ, ਗਿਆਨ ਚੰਦ, ਵਿਨੂੰ ਕਾਹਲੋਂ, ਲੰਬੜਦਾਰ ਅਮਰੀਕ ਸਿੰਘ, ਅਜਮੇਰ ਬੰਟੀ, ਗੁਰਮੁਖ ਸਿੰਘ ਲਾਲੀ, ਮਾਸਟਰ ਜੋਗਿੰਦਰ ਸਿੰਘ, ਸਤੀਸ਼ ਬਜਾਜ, ਭਾਗੂ ਰਾਮ, ਹਰਪ੍ਰੀਤ ਭਗਤ, ਵਿਨੈ ਭਗਤ, ਬਬੀਤਾ ਰਾਣੀ ਭਗਤ, ਧਰਮਪਾਲ, ਰਮੇਸ਼ ਭਗਤ, ਚਰਨਜੀਤ, ਰਵੀ ਭਗਤ, ਵਿਸ਼ੂ ਭਗਤ, ਜਗੀਰੀ ਲਾਲ, ਗੁਰਦੇਵ ਸਿੰਘ ਬਲੇਵਾਲ, ਰਾਜ ਕੁਮਾਰ, ਲਾਡੀ ਭਗਤ, ਸਾਬਕਾ ਸਰਪੰਚ ਸਰਬਜੀਤ ਸਿੰਘ ਬਿਆਲ, ਜਸਵੰਤ ਸਿੰਘ ਪਟਵਾਰੀ ਦਾਲਮ, ਰੋਹਿਤ ਭਗਤ, ਵਿਕਰਮ ਭਗਤ, ਡਾ. ਸੁਰਜੀਤ ਸਿੰਘ, ਦਿਲਬਾਗ ਸਿੰਘ ਸ਼ਾਹ ਭਾਗੋਵਾਲ ਸਮੇਤ ਵੱਡੀ ਗਿਣਤੀ ਵਿੱਚ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਹਾਜ਼ਰ ਰਹੀਆਂ।