Prime Punjab Times

Latest news
ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ 
ADVERTISEMENT
You are currently viewing DAV ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

DAV ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

ਗੜ੍ਹਦੀਵਾਲਾ 22 ਜੂਨ (ਚੌਧਰੀ)

: ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਵਿਸ਼ੇਸ਼ ਯੋਗਾ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਸਮਾਗਮ ਬੜੇ ਉਤਸ਼ਾਹ, ਜੋਸ਼ ਅਤੇ ਆਤਮਿਕ ਉਰਜਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਟਾਫ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਓਮ ਉਚਾਰਣ ਅਤੇ ਪ੍ਰਾਰਥਨਾ ਨਾਲ ਕੀਤੀ ਗਈ ਜਿਸ ਨਾਲ ਸਾਰਾ ਵਾਤਾਵਰਣ ਸ਼ਾਂਤੀਮਈ ਅਤੇ ਸੁਖਦਾਇਕ ਬਣ ਗਿਆ।

ਇਹ ਗਤੀਵਿਧੀ ਚੌਥੇ ਸਦਨ ਸਤਲੁਜ ਸਦਨ ਦੇ ਦੁਆਰਾ ਆਯੋਜਿਤ ਕੀਤੀ ਗਈ ਸੀ ਜਿਸ ਦੇ ਇਨਚਾਰਜ ਮੈਡਮ ਕੁਲਜੀਤ ਕੌਰ ਉਸ ਸਮੇਂ ਉੱਥੇ ਹਾਜ਼ਰ ਸਨ ਅਤੇ ਮੈਡਮ ਮਨਪ੍ਰੀਤ ਕੌਰ ਡੀਪੀ ਅਤੇ ਮੈਡਮ ਰੀਤੂ ਬਾਲਾ ਵੀ ਉਸ ਸਮੇਂ ਉੱਥੇ ਹਾਜ਼ਰ ਸਨ ਜਿਨਾਂ ਨੇ ਅਲੱਗ ਅਲੱਗ ਯੋਗ ਆਸਣ ਕਰਵਾ ਕੇ ਬੱਚਿਆਂ ਨੂੰ ਇਸ ਦਿਨ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ|

ਯੋਗਾ ਅਧਿਆਪਕਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਤਾੜਾਸਨ, ਵਿਕਸ਼ਾਸਨ, ਭੁਜੰਗਾਸਨ, ਤ੍ਰਿਕੋਣਾਸਨ, ਵਜਰਾਸਨ ਅਤੇ ਸੂਰਜ ਨਮਸਕਾਰ ਵਰਗੇ ਕਈ ਯੋਗ ਆਸਨ ਕੀਤੇ। ਇਸ ਦੇ ਨਾਲ-ਨਾਲ ਪ੍ਰਾਣਾਯਾਮ ਅਤੇ ਧਿਆਨ ਦੀਆਂ ਕਿਰਿਆਵਾਂ ਵੀ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਬਹੁਤ ਹੀ ਅਨੁਸ਼ਾਸਿਤ ਢੰਗ ਨਾਲ ਯੋਗਾ ਕਰਕੇ ਆਪਣੀ ਰੁਚੀ ਅਤੇ ਜਾਗਰੂਕਤਾ ਦਾ ਪ੍ਰਦਰਸ਼ਨ ਕੀਤਾ।

ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਯੋਗਾ ਦੇ ਮਹੱਤਵ ਅਤੇ ਇਸ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਦੱਸਿਆ ਕਿ ਯੋਗਾ ਨਾ ਸਿਰਫ ਸਰੀਰ ਨੂੰ ਤੰਦਰੁਸਤ ਰੱਖਦਾ ਹੈ, ਸਗੋਂ ਮਨ ਨੂੰ ਵੀ ਸ਼ਾਂਤੀ ਅਤੇ ਏਕਾਗ੍ਰਤਾ ਪ੍ਰਦਾਨ ਕਰਦਾ ਹੈ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗਾ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ  ਸ਼ੇਖਰ ਮੋਦਗਿਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੋਗਾ ਸਾਡੀ ਭਾਰਤੀ ਸੰਸਕ੍ਰਿਤੀ ਦੀ ਅਨਮੋਲ ਵਿਰਾਸਤ ਹੈ ਅਤੇ ਹਰ ਵਿਅਕਤੀ ਨੂੰ ਸਿਹਤਮੰਦ ਜੀਵਨ ਲਈ ਯੋਗਾ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿੱਚ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੇ ਨਿਯਮਿਤ ਯੋਗਾ ਕਰਨ ਦਾ ਸੰਕਲਪ ਲਿਆ।