Prime Punjab Times

Latest news
80 ਵੇਂ ਆਜ਼ਾਦੀ ਦਿਵਸ ਦੇ ਸਮਾਗਮ ਮੌਕੇ KMS ਕਾਲਜ ਦੇ NSS ਵਲੰਟੀਅਰਾਂ ਨੇ ਕੀਤੀ ਸ਼ਾਨਦਾਰ ਸ਼ਮੂਲੀਅਤ - ਪ੍ਰਿੰਸੀਪਲ ਡਾ. ... 80ਵਾਂ ਸੁਤੰਤਰਤਾ ਦਿਵਸ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਧੂਮਧਾਮ ਨਾਲ ਮਨਾਇਆ* ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਰਹੇਗੀ ਛੁੱਟੀ.. ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ  ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ’ਚ ਲਹਿਰਾਇਆ ਤਿਰੰਗਾ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਨੂ ਗੁਪਤਾ ਦੇ ਗੜ੍ਹਦੀਵਾਲਾ ਪਹੁੰਚਣ ਤੇ ਭਰਵਾਂ ਸਵਾਗਤ  ਜਨਮ ਦਿਨ ਨੂੰ ਸੇਵਾ ਤੇ ਸਾਂਝ ਦੀ ਖੁਸ਼ਬੂ ਨਾਲ ਯਾਦਗਾਰ ਬਣਾਇਆ ਪੱਤਰਕਾਰ ਅਭੀ ਸ਼ਰਮਾ ਨੇ ਸੁਤੰਤਰਤਾ ਦਿਵਸ ਸਮਾਗਮਾਂ ਦੇ ਮੱਦੇਨਜ਼ਰ 15 ਅਗਸਤ ਨੂੰ ਬਿਨਾਂ ਮਨਜ਼ੂਰੀ ਡਰੋਨ ਉਡਾਉਣ 'ਤੇ ਪਾਬੰਦੀ DAV ਪਬਲਿਕ ਸਕੂਲ ਦੇ ਖਿਡਾਰੀਆਂ ਨੇ ਕਲੱਸਟਰ ਲੈਵਲ ਸਪੋਰਟਸ ਟੂਰਨਾਮੈਂਟ ਅਤੇ ਐਥਲੈਟਿਕਸ-ਮੀਟ 2026-27 ਵਿੱਚ ਸ਼ਾਨਦਾਰ ਜਿੱ... ਖ਼ਾਲਸਾ ਕਾਲਜ ਵਿਖੇ 'ਪਾਰਟੀਸ਼ਨ ਹੋਰਰ ਰਿਮੈਂਬਰੈਂਸ ਡੇ' ਮਨਾਇਆ ਗਿਆ ਸਿਹਤਮੰਦ ਜਵਾਨੀ ਦੇ ਹੱਥਾਂ ‘ਚ ਦੇਸ਼ ਦਾ ਭਵਿੱਖ :ਪ੍ਰੀਤ ਕੋਹਲੀ
ADVERTISEMENT
You are currently viewing ਟੀ.ਬੀ.ਦੀ ਬਿਮਾਰੀ ਸਬੰਧੀ ਕਰਵਾਈ ਗਈ ਬਲਾਕ ਪੱਧਰੀ ਟਰੇਨਿੰਗ

ਟੀ.ਬੀ.ਦੀ ਬਿਮਾਰੀ ਸਬੰਧੀ ਕਰਵਾਈ ਗਈ ਬਲਾਕ ਪੱਧਰੀ ਟਰੇਨਿੰਗ

ਗੜ੍ਹਦੀਵਾਲਾ 11 ਮੀ (ਚੌਧਰੀ)

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿ. ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾ ਅਨੂੰਸਾਰ ਜਿਲਾ ਤਪਦਿਕ ਅਫ਼ਸਰ ਡਾਕਟਰ ਸ਼ਕਤੀ ਸ਼ਰਮਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਅਗੁਵਾਈ ਹੇਠ ਬੱਚਿਆਂ ਦੇ ਵਿਚ ਹੋਣ ਵਾਲੀ ਟੀ.ਬੀ.ਦੀ ਬਿਮਾਰੀ ਸਬੰਧੀ ਸਮੂਹ ਆਮ ਆਦਮੀ ਕਲੀਨਿਕ ਅਤੇ ਆਰ.ਬੀ.ਐਸ.ਕੇ. ਮੈਡੀਕਲ ਅਫਸਰਾਂ, ਸੀ.ਐਚ.ੳ. ਅਤੇ ਆਸ਼ਾ ਫੈਸੀਲੀਟੇਟਰ ਨੂੰ ਬਲਾਕ ਪੱਧਰੀ ਟਰੇਨਿੰਗ ਕਰਵਾਈ ਗਈ।

ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਬੱਚਿਆਂ ਵਿਚ ਟੀਬੀ ਦੇ ਲੱਛਣ,ਇਲਾਜ ਅਤੇ ਪ੍ਰਬੰਧਨ ਵਿਚ ਸਿਹਤ ਪੇਸ਼ੇਵਰਾਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣਾ ਹੈ। ਉਨ੍ਹਾ  ਅੱਗੇ ਦੱਸਿਆ ਕਿ ਜ਼ੀਰੋ ਤੋਂ 14 ਸਾਲ ਦੇ ਬੱਚਿਆਂ ਵਿਚ ਦੋ ਹਫਤਿਆਂ ਤੋਂ ਵੱਧ ਖੰਘ ਅਤੇ ਬੁਖਾਰ, ਭਾਰ ਦਾ ਘਟਣਾ, ਥੁੱਕ ਵਿਚ ਖੂਨ, ਭੁੱਖ ਦਾ ਨਾ ਲੱਗਣਾ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ ਟੀਬੀ ਦੀ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਬੱਚਿਆਂ ਦੇ ਮਾਹਿਰ ਡਾਕਟਰ ਜਾਂ ਟੀਬੀ ਕਲੀਨਿਕ ਵਿਖੇ ਜਾਂਚ ਕਰਵਾਈ ਜਾਵੇ ਅਤੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਬਚਿਆ ਦੀ ਸਕ੍ਰੀਨਿੰਗ ਅਤੇ ਰਿਪੋਰਟਿੰਗ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ ਅਤੇ ਬੱਚਿਆਂ ਵਿੱਚ ਟੀ.ਬੀ. ਦੇ ਮਾਮਲਿਆਂ ਦੀ ਸਮੇਂ-ਸਿਰ ਪਛਾਣ ਅਤੇ ਇਲਾਜ ਨੂੰ ਯਕੀਨੀ ਬਣਾਇਆ।

ਇਸ ਮੌਕੇ ਬੱਚਿਆ ਦੇ ਰੋਗਾਂ ਦੇ ਮਾਹਰ ਡਾ. ਅਭਿਤੋਜ ਨੇ ਦੱਸਿਆ ਕਿ ਛੋਟੇ ਬੱਚਿਆਂ ਵਿਚ ਟੀਬੀ ਦੀ ਬਿਮਾਰੀ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਛੋਟਾ ਬੱਚਾ ਲੱਛਣਾਂ ਸਬੰਧੀ ਦੱਸ ਨਹੀਂ ਸਕਦਾ ਅਤੇ ਉਸਦੇ ਸੈਂਪਲ ਲੈਣ ਵਿਚ ਵੀ ਮੁਸ਼ਕਲ ਪੇਸ਼ ਆਉਂਦੀ ਹੈ ਜਿਸ ਕਾਰਨ ਬੱਚਿਆਂ ਰਾਹੀਂ ਟੀਬੀ ਦੀ ਬਿਮਾਰੀ ਦੇ ਹੋਰਨਾਂ ਤੱਕ ਫੈਲਣ ਦਾ ਖਤਰਾ ਵਧ ਜਾਂਦਾ ਹੈ।ਇਸ ਮੌਕੇ ਦਵਿੰਦਰ ਸਿੰਘ, ਜਿਲਾ ਪ੍ਰੋਜੈਕਟ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਘਰਾਂ ਦੇ ਵਿੱਚ ਟੀਬੀ ਦੇ ਮਰੀਜ ਹਨ ਉਹਨਾਂ ਦੇ ਘਰ ਦੇ ਸਾਰੇ ਮੈਂਬਰਾਂ ਦੇ ਨਾਲ ਨਾਲ ਬਚਿਆ ਦੇ ਟੈਸਟ ਵੀ ਕਰਵਾਉਣੇ ਬਹੁਤ ਜਰੂਰੀ ਹਨ। ਇਸ ਮੌਕੇ ਨਰਿੰਦਰ ਸਿੰਘ ਅਤੇ ਹਰਜੀਤ ਸਿੰਘ ,ਜਿਲਾ ਪ੍ਰੋਜੈਕਟ ਕੋਆਰਡੀਨੇਟਰ ਵੱਲੋਂ ਵੀ ਟੀ.ਬੀ. ਕੰਟਰੋਲ ਪ੍ਰੋਗਰਾਮ ਦੀ ਪ੍ਰਭਾਵਸ਼ੀਲ ਲਾਗੂ ਕਰਨ ਲਈ ਰੈਫਰਲ ਸਿਸਟਮ ਨੂੰ ਮਜਬੂਤ ਕਰਨ ਲਈ ਆਪਣੇ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਗਏ।

ਇਸ ਦੇ ਨਾਲ ਹੀ ਜਗਦੀਪ ਸਿੰਘ,ਟੀ.ਵੀ.ਐੱਚ. ਵੀ.ਵੱਲੋਂ ਆਨਲਾਈਨ ਐਨਰੋਲਮੈਂਟ ਅਤੇ ਐਂਟਰੀ ਪ੍ਰਕਿਿਰਆ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ,ਤਾਂ ਜੋ ਸਾਰੇ ਕੇਸ ਨਿਕਸ਼ੇ ਪੋਰਟਲ ‘ਤੇ ਸਹੀ ਤਰੀਕੇ ਨਾਲ ਦਰਜ ਕੀਤੇ ਜਾ ਸਕਣ।ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ., ਸਮੂਹ ਆਮ ਆਦਮੀ ਕਲੀਨਿਕ ਅਤੇ ਆਰ.ਬੀ.ਐਸ.ਕੇ. ਮੈਡੀਕਲ ਅਫਸਰਾਂ, ਸੀ.ਐਚ.ੳ ਅਤੇ ਆਸ਼ਾ ਫੈਸੀਲੀਟੇਟਰ ਅਦਿ ਹਾਜਰ ਸਨ ।

error: copy content is like crime its probhihated