Prime Punjab Times

Latest news
KMS ਕਾਲਜ ਵਿਖੇ ਦੋ ਰੋਜ਼ਾ NSS ਕੈਂਪ ਦੀ ਸਫਲਤਾਪੂਰਕ ਸਮਾਪਤੀ - ਪ੍ਰਿੰਸੀਪਲ ਡਾ. ਮਾਨਵ ਸੈਣੀ ਜ਼ਿਲ੍ਹਾ ਪੱਧਰੀ ਖੇਡਾਂ 'ਚ ਬਲਾਕ ਟਾਂਡਾ-2 ਨੇ 30 ਮੈਡਲ ਜਿੱਤ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਨਵੀਨਤਾ ਦੇ ਖੇਤਰ 'ਚ ਕਾਲਜ ਨੂੰ ਆਈ.ਆਈ.ਸੀ. ਵੱਲੋਂ ਮਿਲੇ 3.5 ਸਟਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ 'ਤੇ ਕੀਤੀ ਛਾਪੇਮਾਰੀ ਰਾਮਲੀਲਾ ਦੀ ਸਮੀਖਿਆ ਮੀਟਿੰਗ ’ਚ ਅਯੁੱਧਿਆ ਧਾਮ ਦੀ ਯਾਤਰਾ ਕਰਨ ’ਤੇ ਬਣੀ ਸਹਿਮਤੀ 17 ਸਾਲਾ ਧੀ ਦਾ ਤੇਜ਼ਧਾਰ ਹਥਿਆਰ ਨਾਲ ਕ+ਤ+ਲ ਕਰਨ ਵਾਲੇ ਕਲਯੁਗੀ ਪਿਤਾ ਦੀ ਮਿਲੀ ਲਾ+ਸ਼ *ਸਬ ਇੰਸਪੈਕਟਰ ਪਰਵਿੰਦਰ ਸਿੰਘ ਧੂਤ ਹੋਏ ਪਦਉੱਨਤ, ਬਣੇ ਇੰਸਪੈਕਟ* ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਅਤੇ ਸਲੋਗਨ ਮੁਕਾਬਲ... KMS ਕਾਲਜ ਵਿਖੇ ਐਨ.ਐੱਸ.ਐੱਸ. ਦੇ ਦੋ ਰੋਜ਼ਾ ਕੈਂਪ ਦੇ ਪਹਿਲੇ ਦਿਨ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ : ਪ੍ਰਿੰਸੀਪਲ ਡਾ. ਮ... *12ਵੀਂ ਨਾਰਥ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ 13 ਅਤੇ 14 ਨਵੰਬਰ ਨੂੰ ਕਰਵਾਈ ਜਾਵੇਗੀ : ਆਰ ਐਸ ਅਭੀ,ਅਸ਼ੋਕ ਕੁਮਾਰ*
ADVERTISEMENT
You are currently viewing ਆਧਿਆਤਮਿਕ ਆਭਾ ਵਿੱਚ ਸਜੀ ਸਾਦਗੀ,17 ਜੋੜਿਆਂ ਦਾ ਮੰਗਲਮਈ ਵਿਆਹਿਕ ਬੰਧਨ

ਆਧਿਆਤਮਿਕ ਆਭਾ ਵਿੱਚ ਸਜੀ ਸਾਦਗੀ,17 ਜੋੜਿਆਂ ਦਾ ਮੰਗਲਮਈ ਵਿਆਹਿਕ ਬੰਧਨ

ਹੁਸ਼ਿਆਰਪੁਰ, 1 ਮਈ, 2026(ਚੌਧਰੀ) 

ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਇੱਕ ਸੰਤੁਲਿਤ ਜੀਵਨ ਜੀਓ

: ਮਨੁੱਖਤਾ, ਇਕਤਾ ਅਤੇ ਆਧਿਆਤਮਿਕ ਆਦਰਸ਼ਾਂ ਦੇ ਪਵਿੱਤਰ ਸੰਦੇਸ਼ ਨੂੰ ਸਾਕਾਰ ਕਰਦੇ ਹੋਏ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਦਿੱਲੀ ਦੇ ਬੁਰਾੜੀ ਰੋਡ ਸਥਿਤ ਗ੍ਰਾਊਂਡ ਨੰ. 8 ਵਿੱਚ ਬਹੁਤ ਹੀ ਗੰਭੀਰ ਅਤੇ ਆਧਿਆਤਮਿਕ ਮਾਹੌਲ ਵਿੱਚ ਸਾਦਾ ਸਾਂਝਾ ਵਿਆਹ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਦਿਵ੍ਯ ਅਵਸਰ ਪਰਮ ਸਤਿਕਾਰਯੋਗ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਕਿਰਪਾਮਈ ਹਾਜ਼ਰੀ ਅਤੇ ਆਸ਼ੀਰਵਾਦ ਨਾਲ ਰੌਸ਼ਨ ਹੋਇਆ।

ਇਸ ਪਵਿੱਤਰ ਆਯੋਜਨ ਵਿੱਚ 17 ਨਵੇਂ ਜੋੜਿਆਂ ਨੇ ਇੱਕੋ ਸਥਾਨ ‘ਤੇ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਕੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਸਾਰੇ ਦੰਪਤੀਆਂ ਨੇ ਸਤਗੁਰੂ ਦੇ ਆਸ਼ੀਰਵਾਦ ਨਾਲ ਪਿਆਰ ਅਤੇ ਸਮਰਪਣ ਭਾਵ ਨਾਲ ਗ੍ਰਿਹਸਥ ਜੀਵਨ ਦੀ ਨਵੀਂ ਯਾਤਰਾ ਆਰੰਭ ਕੀਤੀ। ਇਹ ਸਮਾਰੋਹ ਸਾਦਗੀ, ਸਮਾਨਤਾ, ਸਾਂਝ ਅਤੇ ਆਧਿਆਤਮਿਕ ਮੁੱਲਾਂ ਦਾ ਪ੍ਰੇਰਣਾਦਾਇਕ ਉਦਾਹਰਨ ਬਣਿਆ।

ਭਗਤੀ ਰਸ ਨਾਲ ਭਰਪੂਰ ਮਾਹੌਲ ਵਿੱਚ ਜੈਮਾਲਾ, ਸਾਂਝਾ ਹਾਰ ਅਤੇ ਨਿਰੰਕਾਰੀ ਲਾਵਾਂ ਦੇ ਮਿੱਠੇ ਗਾਇਨ ਨਾਲ ਵਿਆਹ ਸੰਪੰਨ ਹੋਇਆ। ਇਸ ਮੌਕੇ ‘ਤੇ ਇੰਗਲੈਂਡ, ਦਿੱਲੀ, ਹਰਿਆਣਾ, ਮਹਾਰਾਸ਼ਟਰ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਸ਼ਾਮਲ ਹੋਏ ਜੋੜੇ ਵਿਆਹਿਕ ਬੰਧਨ ਵਿੱਚ ਬੱਝੇ।

ਇਸ ਅਵਸਰ ‘ਤੇ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਦੰਪਤੀਆਂ ਨੂੰ ਆਸ਼ੀਰਵਾਦ ਦਿੰਦਿਆਂ ਫਰਮਾਇਆ ਕਿ ਅੱਜ ਦਾ ਇਹ ਸੁੰਦਰ ਅਵਸਰ ਕੇਵਲ 17 ਜੋੜਿਆਂ ਦਾ ਵਿਆਹ ਨਹੀਂ, ਸਗੋਂ ਪਰਿਵਾਰਾਂ ਦੇ ਸੱਚੇ ਮਿਲਾਪ ਦਾ ਪ੍ਰਤੀਕ ਹੈ। ਇਹ ਉਹ ਆਤਮਾਵਾਂ ਹਨ ਜੋ ਪਹਿਲਾਂ ਹੀ ਨਿਰੰਕਾਰ ਨਾਲ ਜੁੜ ਕੇ ਇੱਕ ਹੋ ਚੁੱਕੀਆਂ ਹਨ ਅਤੇ ਅੱਜ ਇਸ ਪਵਿੱਤਰ ਬੰਧਨ ਵਿੱਚ ਬੱਝ ਕੇ ਇੱਕ ਪਰਿਵਾਰ ਦਾ ਰੂਪ ਧਾਰ ਰਹੀਆਂ ਹਨ। ਇਹ ਪਿਆਰ ਅਤੇ ਇਕਤਾ ਦਾ ਰੂਪ ਹੈ, ਜੋ ਜੀਵਨ ਦੇ ਹਰ ਪਲ ਵਿੱਚ ਬਣਿਆ ਰਹੇ ਤਾਂ ਹੀ ਸੱਚੇ ਅਰਥਾਂ ਵਿੱਚ ਜੀਵਨਸਾਥੀ ਇਕ-ਦੂਜੇ ਨੂੰ ਪਿਆਰ ਦੇ ਸਕਣਗੇ।

ਵਿਆਹ ਦਾ ਅਰਥ ਸਿਰਫ਼ ਇਕੱਠੇ ਰਹਿਣਾ ਨਹੀਂ, ਸਗੋਂ ਜ਼ਿੰਮੇਵਾਰੀਆਂ ਨੂੰ ਮਿਲਜੁਲ ਕੇ ਨਿਭਾਉਣਾ ਹੈ। ਜਿਵੇਂ ਇਹ ਸਾਂਝਾ ਹਾਰ ਹੈ, ਠੀਕ ਉਸੇ ਤਰ੍ਹਾਂ ਇਹ ਰਿਸ਼ਤਾ ਵੀ ਸਾਂਝੇਦਾਰੀ ਦਾ ਪ੍ਰਤੀਕ ਹੈ, ਜਿੱਥੇ ਬਿਨਾ ਕਿਸੇ ਭੇਦਭਾਵ ਦੇ ਦੋਵੇਂ ਇੱਕ ਇਕਾਈ ਬਣ ਕੇ ਕੰਧੇ ਨਾਲ ਕੰਧਾ ਮਿਲਾ ਕੇ ਜੀਵਨ ਦੇ ਹਰ ਕਰਤੱਬ ਨੂੰ ਨਿਭਾਉਣ। ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਮਾਜ ਪ੍ਰਤੀ ਵੀ ਆਪਣੀ ਭੂਮਿਕਾ ਨੂੰ ਸਮਝਣ।

ਜੇ ਕਿਸੇ ਇੱਕ ਜੀਵਨਸਾਥੀ ਦਾ ਰੁਝਾਨ ਸੇਵਾ, ਸਤਸੰਗ ਅਤੇ ਸਿਮਰਨ ਵੱਲ ਘੱਟ ਹੋਣ ਲੱਗੇ, ਤਾਂ ਦੂਜੇ ਦਾ ਕਰਤੱਬ ਹੈ ਕਿ ਉਹ ਉਸਨੂੰ ਪ੍ਰੇਰਿਤ ਕਰੇ। ਜਦੋਂ ਦੋਵੇਂ ਮਿਲ ਕੇ ਆਧਿਆਤਮਿਕ ਅਤੇ ਸਮਾਜਿਕ ਜੀਵਨ ਵਿੱਚ ਸੰਤੁਲਨ ਬਣਾਉਂਦੇ ਹਨ, ਤਦ ਹੀ ਇਹ ਮਿਲਾਪ ਪੂਰਨਤਾ ਨੂੰ ਪ੍ਰਾਪਤ ਕਰਦਾ ਹੈ।

ਅੰਤ ਵਿੱਚ ਸਤਗੁਰੂ ਮਾਤਾ ਜੀ ਨੇ ਸਾਰੇ ਨਵੇਂ ਜੋੜਿਆਂ ਲਈ ਅਰਦਾਸ ਕਰਦਿਆਂ ਕਿਹਾ ਕਿ ਦਾਤਾਰ ਸਭ ਨੂੰ ਖੁਸ਼ੀਆਂ ਬਖ਼ਸ਼ੇ ਅਤੇ ਹਰ ਵਿਅਕਤੀ ਆਪਣੇ ਕਰਤੱਬਾਂ ਨੂੰ ਉਤਨੀ ਹੀ ਪ੍ਰਾਥਮਿਕਤਾ ਦੇਵੇ ਜਿੰਨੀ ਉਹ ਆਪਣੇ ਅਧਿਕਾਰਾਂ ਨੂੰ ਦਿੰਦਾ ਹੈ। ਇਹੀ ਸੋਚ ਇੱਕ ਮਜ਼ਬੂਤ, ਪਿਆਰ ਭਰੇ ਅਤੇ ਸੰਤੁਲਿਤ ਜੀਵਨ ਦੀ ਨੀਂਹ ਬਣਦੀ ਹੈ।

ਨਿਸ਼ਚਿਤ ਤੌਰ ‘ਤੇ ਇਹ ਆਯੋਜਨ ਹਰ ਪਰਿਵਾਰ ਅਤੇ ਹਾਜ਼ਰ ਸੰਗਤ ਲਈ ਇੱਕ ਆਧਿਆਤਮਿਕ ਅਨੁਭਵ ਰਿਹਾ, ਜਿਸ ਨੇ ਇਹ ਸੰਦੇਸ਼ ਦਿੱਤਾ ਕਿ ਸਾਦਗੀ ਅਤੇ ਸਮਰਪਣ ਹੀ ਸੁਖੀ ਅਤੇ ਸਫਲ ਜੀਵਨ ਦੀ ਅਸਲ ਬੁਨਿਆਦ ਹਨ।