Prime Punjab Times

Latest news
ਵਿਵੇਕ ਗੁਪਤਾ ਪੰਜਾਬ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਐਂਡ ਟੈਕਸੇਸ਼ਨ) ਹਲਕਾ ਉੜਮੁੜ ਦੇ ਮੈਂਬਰ ਨਿਯੁਕਤ BBMB ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ ਤੇਜ਼ ਹਨੇਰੀ ਕਾਰਨ ਚਲਦੀ ਕਾਰ ਤੇ ਡਿੱਗਿਆ ਸਫੇਦੇ ਦਾ ਟਹਿਣਾ, ਵੱਡਾ ਹਾਦਸਾ.... ਭੁਪਿੰਦਰ ਸਿੰਘ ਬਾਜਵਾ ਬਣੇ ਜਾਣੋ ਕਿਸ ਸ਼ਹਿਰ 'ਚ ਨਗਰ ਨਿਗਮ ਦੇ ਨਵੇਂ ਮੇਅਰ ਹੁਸ਼ਿਆਰਪੁਰ 'ਚ ਖੋਲਿਆ ਗਿਆ 'ਆਧਾਰ ਸੇਵਾ ਕੇਂਦਰ' ਬੀ.ਕਾੱਮ ਦੇ ਮੋਹਿਤ ਕੁਮਾਰ ਨੂੰ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਚੁਣਿਆ ਗਿਆ- ਪ੍ਰਿੰਸੀਪਲ ਡਾ. ਮਾਨਵ ... ਸੋਸਾਇਟੀ ਵਲੋਂ 122 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਡਾਕਟਰਾਂ ਨੇ SSP ਡਾ. ਮਹਿਤਾਬ ਸਿੰਘ ਨਾਲ ਕੀਤੀ ਮੁਲਾਕਾਤ, ਹਸਪਤਾਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਕੀਤੀ ਮੰਗ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਵਿਖੇ ਫੌਜ ‘ਚ ਅਫ਼ਸਰ ਬਣਨ ਦੀ ਕੋਚਿੰਗ ਦਾ ਪਹਿਲਾ ਬੈਚ ਜ... ​ਸੰਕਟ ਵਿੱਚ ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਅਤੇ ਅਸਤਿਤਵ ਲਈ ਸਰਕਾਰੀ ਸਕੂਲਾਂ ਵਿੱਚ ਪੂਰਨ ਵਿਲੈ ...
ADVERTISEMENT
You are currently viewing ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ :- ਡਾ. ਸੁਦੇਸ਼ ਰਾਜਨ

ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ :- ਡਾ. ਸੁਦੇਸ਼ ਰਾਜਨ

ਗੜ੍ਹਦੀਵਾਲਾ 27 ਅਪ੍ਰੈਲ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਨਿਰਦੇਸ਼ਾ ਅਨੂੰਸਾਰ ਸੀਨੀਅਰ ਮੈਦੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਵਲੋਂ ਤੀਵ੍ਰ ਗਰਮੀ ਦੀ ਲਹਿਰ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ‘ਤੇ ਗੰਭੀਰ ਅਸਰ ਪਾ ਸਕਦੀ ਹੈ। ਇਸ ਲਈ ਲੋਕ ਦਿਨ ਦੇ ਸਭ ਤੋਂ ਗਰਮ ਸਮੇਂ ਦੌਰਾਨ ਘਰਾਂ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਨ। ਜ਼ਰੂਰਤ ਪੈਣ ‘ਤੇ ਹੀ ਬਾਹਰ ਨਿਕਲਣ ਅਤੇ ਸਿਰ ਨੂੰ ਕੱਪੜੇ ਜਾਂ ਟੋਪੀ ਨਾਲ ਢੱਕ ਕੇ ਰੱਖਣ।ਉਨ੍ਹਾਂ ਨੇ ਅੱਗੇ ਦੱਸਿਆ ਕਿ ਵੱਧ ਤੋਂ ਵੱਧ ਤਰਲ ਪਦਾਰਥ ਜਿਵੇਂ ਪਾਣੀ, ਨਿੰਬੂ ਪਾਣੀ, ਛਾਛ ਆਦਿ ਪੀਣੇ ਚਾਹੀਦੇ ਹਨ। ਬਾਹਰ ਨਿਕਲਣ ਸਮੇਂ ਧੁੱਪ ਤੋਂ ਬਚਾਅ ਲਈ ਛਤਰੀ ਜਾਂ ਸਨਸਕ੍ਰੀਮ ਵਰਤਣੀ ਚਾਹੀਦੀ ਹੈ। ਭਾਰੀ ਅਤੇ ਤੇਲੀਆ ਖਾਣੇ ਤੋਂ ਪਰਹੇਜ਼ ਕੀਤਾ ਜਾਵੇ।ਮਜ਼ਦੂਰ ਵਰਗ ਅਤੇ ਖੁੱਲ੍ਹੇ ਮੈਦਾਨਾਂ ਵਿੱਚ ਕੰਮ ਕਰਨ ਵਾਲੇ ਲੋਕ ਆਪਣਾ ਕੰਮ ਸਵੇਰੇ ਜਾਂ ਸ਼ਾਮ ਦੇ ਸਮੇਂ ਕਰਨ ਅਤੇ ਦਿਨ ਦੇ ਸਮੇਂ ਆਰਾਮ ਕਰਨ।

ਸਕੂਲਾਂ ਅਤੇ ਅੰਗਨਵਾਡੀ ਕੇਂਦਰਾਂ ਵਿੱਚ ਬੱਚਿਆਂ ਲਈ ਠੰਡੇ ਪਾਣੀ ਅਤੇ ਛਾਂ ਦੀ ਯਥੋਚਿਤ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਸਿਹਤ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇ ਕਿਸੇ ਵਿਅਕਤੀ ਨੂੰ ਹੀਟ ਸਟ੍ਰੋਕ ਦੇ ਲੱਛਣ ਜਿਵੇਂ ਤੇਜ਼ ਬੁਖਾਰ, ਸੁੱਕੀ ਚਮੜੀ, ਚੱਕਰ ਜਾਂ ਬੇਹੋਸ਼ੀ ਮਹਿਸੂਸ ਹੋਵੇ, ਤਾਂ ਉਸਨੂੰ ਤੁਰੰਤ ਠੰਡੀ ਜਗ੍ਹਾ ‘ਤੇ ਲਿਆਂਦਾ ਜਾਵੇ ਅਤੇ ਡਾਕਟਰੀ ਸਹਾਇਤਾ ਲਈ ਸੰਪਰਕ ਕੀਤਾ ਜਾਵੇ।

ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ.ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੀਵ੍ਰ ਗਰਮੀ ਦੀ ਲਹਿਰ ਸੰਬੰਧੀ ਸਾਵਧਾਨ ਰਹਿਣ, ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ ਤਾਂ ਜੋ ਹੀਟ ਵੇਵ ਦੇ ਨੁਕਸਾਨ ਤੋਂ ਬਚਿਆ ਜਾ ਸਕੇ।

error: copy content is like crime its probhihated