Prime Punjab Times

Latest news
ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਸੁਸ਼ੋਭਿਤ ਹੋਇਆ ਨਲੋਈਆਂ ਚੌਕ ਨਗਰ ਕੌਂਸਲ ਚੋਣਾਂ : ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ’ਚ ਪਈਆਂ 66.21 ਫੀਸਦੀ ਵੋਟਾਂ, ਚੋਣ ਪ੍ਰਕਿਰਿਆ ਰਹੀ ਸ਼ਾਂਤੀਪੂਰਨ *ਸੱਤਾ ਦੇ ਨਸ਼ੇ ਵਿੱਚ ਘੂਕ ਸੁੱਤੀ ਪੰਜਾਬ ਸਰਕਾਰ ਨੂੰ ਬੀਨ ਵਜਾ ਜਗਾਉਣਗੇ ਐਨੀਪੀਐਸ ਮੁਲਾਜ਼ਮ* ਬਕਰੀਦ ਦੀ ਛੁੱਟੀ ਨੂੰ ਲੈ ਕੇ ਆਈ ਵੱਡੀ ਅਪਡੇਟ... ਪੜ੍ਹੋ ਪੱਤਰ 6 ਨਗਰ ਕੌਂਸਲਾਂ ਲਈ ਵੋਟਾਂ ਮੰਗਲਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ : ਨਿਕਾਸ ਕੁਮਾਰ ਪੰਜਾਬ ਚ ਏ ਐਸ ਆਈ ਦੇ ਹਮਲਾਵਾਰਾਂ ਨੇ ਸ਼+ਰੇ+ਆਮ ਗੋ+ਲੀ+ਆਂ ਮਾਰਕੇ ਬੇਰ+ਹਿਮੀ ਨਾਲ ਕੀਤੀ ਹੱ+ਤਿ+ਆ DAV ਪਬਲਿਕ ਸਕੂਲ ਵਿਖੇ ‘ਫਾਇਰਲੈੱਸ ਕੁਕਿੰਗ ਦੀ ਗਤੀਵਿਧੀ ਕਰਵਾਈ ਖਾਲਸਾ ਕਾਲਜ ਵਿਖੇ ਸੱਤ ਦਿਨਾਂ ਫੈਕਲਟੀ ਡਿਪਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ ਨਗਰ ਕੌਂਸਲ ਚੋਣਾਂ 'ਚ ਝਾੜੂ ਤੇ ਪੰਜੇ 'ਚ ਹੋਵੇਗੀ ਕੜੀ ਟੱਕਰ,ਅਕਾਲੀ ਤੇ ਫੁੱਲ ਨੇ 50 ਪ੍ਰਤੀਸ਼ਤ ਉਮੀਦਵਾਰ ਚੋਣ ਮੈਦਾਨ ਚ ...
ADVERTISEMENT
You are currently viewing *ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਜਤਨਾਂ ਸਦਕਾ ਸਿਵਲ ਹਸਪਤਾਲ ਦਸੂਹਾ ਵਿਖੇ ਪ੍ਰਾਈਵੇਟ ਹਸਪਤਾਲਾਂ ਵਾਂਗ ਫੋਲਡਰ ਸੇਵਾ ਦੀ ਸ਼ੁਰੂਆਤ*

*ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਜਤਨਾਂ ਸਦਕਾ ਸਿਵਲ ਹਸਪਤਾਲ ਦਸੂਹਾ ਵਿਖੇ ਪ੍ਰਾਈਵੇਟ ਹਸਪਤਾਲਾਂ ਵਾਂਗ ਫੋਲਡਰ ਸੇਵਾ ਦੀ ਸ਼ੁਰੂਆਤ*

ਦਸੂਹਾ 5 ਅਪ੍ਰੈਲ (ਚੌਧਰੀ) 

: ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਜਤਨਾਂ ਸਦਕਾ ਸਿਵਲ ਹਸਪਤਾਲ ਦਸੂਹਾ ਵਿਖੇ ਪ੍ਰਾਈਵੇਟ ਹਸਪਤਾਲਾਂ ਵਾਂਗ ਫੋਲਡਰ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਣ ਸਿੰਘ ਸਿਵਲ ਹਸਪਤਾਲ ਦਸੂਹਾ ਨੇ ਦੱਸਿਆ ਕਿ ਇਹ ਫੋਲਡਰ ਦੀ ਸੇਵਾ ਮਾਡਰਨ ਬ੍ਰਿਕਸ, ਬਰੋਟਾ ਮੁਕੇਰੀਆਂ ਅਤੇ ਕਰਨ ਸਿੰਘ ਬ੍ਰਿਕਸ ਮੁਹੱਲਾ ਗੜ੍ਹਦੀਵਾਲਾ ਵੱਲੋਂ ਕੀਤੀ ਗਈ। ਅੱਗੇ ਓਨਾਂ ਦੱਸਿਆ ਕਿ ਜਿੱਥੇ ਪਹਿਲਾਂ ਤੋਂ ਹੀ ਸਿਵਲ ਹਸਪਤਾਲ ਦਸੂਹਾ ਇਲਾਕੇ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਮੋਹਰੀ ਰਿਹਾ ਹੈ ਓਥੇ ਹੀ ਅੱਜ ਇੱਕ ਨਵੀਂ ਸਿਹਤ ਸਹੂਲਤ ਫੋਲਡਰ ਵਿਵਸਥਾ ਨਾਲ ਮਰੀਜ਼ਾਂ ਦੇ ਰਿਕਾਰਡ ਸੰਭਾਲਣ ਵਿੱਚ ਸੁਵਿਧਾ ਹੋਵੇਗੀ ਅਤੇ ਇਲਾਜ ਪ੍ਰਕਿਰਿਆ ਹੋਰ ਵੀ ਸੁਚਾਰੂ ਬਣੇਗੀ। ਅੱਗੇ ਓਨਾਂ ਦੱਸਿਆ ਕਿ ਇਸ ਕਦਮ ਨਾਲ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਆਪਣੇ ਇਲਾਜ ਦਾ ਰਿਕਾਰਡ ਸੰਭਾਲਣ ਵਿੱਚ ਆਸਾਨੀ ਰਹੇਗੀ ਅਤੇ ਡਾਕਟਰਾਂ ਨੂੰ ਵੀ ਪਿਛਲਾ ਇਤਿਹਾਸ ਦੇਖਣ ਵਿੱਚ ਸਹੂਲਤ ਮਿਲੇਗੀ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਵੱਲੋਂ ਇਸ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਮੌਕੇ ਡਾ.ਕਰਨਜੀਤ ਸਿੰਘ, ਡਾ.ਕੁਲਵਿੰਦਰ ਸਿੰਘ, ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਡੇਨੀਅਲ, ਨਰਸਿੰਗ ਸਿਸਟਰ ਜਸਵਿੰਦਰ ਕੌਰ, ਡੀ.ਐਫ.ਪੀ.ਓ ਅਰਜਨ ਸਿੰਘ ਦਸੂਹਾ,ਸੋਨੂੰ ਖਾਲਸਾ ਵਾਈਸ ਪ੍ਰਧਾਨ ਮੁੰਸਿਪਲ ਕਮੇਟੀ, ਗਗਨਦੀਪ ਪਾਰਟੀ ਆਗੂ, ਦੀਦਾਰ ਸਿੰਘ ਸ਼੍ਰੀ ਗੁਰੂ ਹਰਗੋਵਿੰਦ ਸਿੰਘ ਸੇਵਾ ਸੋਸਾਇਟੀ ਪ੍ਰਧਾਨ,ਹਾਜ਼ਰ ਹੋਏ।

error: copy content is like crime its probhihated