Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਪੋਜੇਵਾਲ ਵਿਖੇ ਦੱਤਾ ਹਸਪਤਾਲ ਚ ਲਗਾਇਆ ਮੁਫ਼ਤ ਮੈਗਾ ਚੈਕਅਪ ਕੈਂਪ

ਪੋਜੇਵਾਲ ਵਿਖੇ ਦੱਤਾ ਹਸਪਤਾਲ ਚ ਲਗਾਇਆ ਮੁਫ਼ਤ ਮੈਗਾ ਚੈਕਅਪ ਕੈਂਪ

ਪੋਜੇਵਾਲ ਵਿਖੇ ਦੱਤਾ ਹਸਪਤਾਲ ਚ ਲਗਾਇਆ ਮੁਫ਼ਤ ਮੈਗਾ ਚੈਕਅਪ ਕੈਂਪ

ਗੜ੍ਹਸ਼ੰਕਰ (ਜਤਿੰਦਰ ਪਾਲ ਸਿੰਘ ਕਲੇਰ ) ਡਿੰਪਲ ਪੋ੍ਟੈਕਟ ਟ੍ਸਟ ਦੱਤਾ ਚੈਰੀਟੇਬਲ ਹਸਪਤਾਲ ਪੋਜੇਵਾਲ ਸਰਾਂ ਵਲੋਂ ਮੁਫ਼ਤ ਮੈਗਾ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਹਸਪਤਾਲ ਦੇ ਐਮ. ਡੀ. ਨਿਤਿਸ਼ ਸ਼ਰਮਾ ਤੇ ਪਤਵੰਤਿਆਂ ਵਲੋਂ ਕੀਤਾ ਗਿਆ | ਕੈਂਪ ਦੌਰਾਨ ਡਾ. ਹਰਸ਼ਨ ਬਾਲੀ, ਡਾ. ਦੀਪਕ ਵਰਮਾ ਆਰਥੋ, ਬੱਚਿਆਂ ਦੇ ਡਾਕਟਰ ਅਲਕਾ ਵਰਮਾ, ਚਮੜੀ ਮਾਹਿਰ ਸੰਜੀਵ ਸੋਢੀ, ਅੱਖਾਂ ਦੇ ਮਾਹਿਰ ਡਾ. ਮਨਦੀਪ ਕੌਰ ਤੇ ਡਾ. ਸੰਤੋਸ਼ ਝਾਅ ਅਤੇ ਗਾਇਨੀ ਦੇ ਡਾ. ਅਨੁਰਾਧਾ ਵਲੋਂ 900 ਦੇ ਕਰੀਬ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਤੇ ਅੱਖਾਂ ਦੀ ਸਮੱਸਿਆ ਵਾਲੇ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਪ੍ਰਦਾਨ ਕੀਤੀਆਂ ਗਈਆਂ ਤੇ ਲੋਕਾਂ ਦੇ ਟੈੱਸਟ ਮੁਫ਼ਤ ਕੀਤੇ ਗਏ |ਐਮ.ਡੀ. ਨਿਤਿਸ਼ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਤੇ ਪੀ.ਜੀ.ਆਈ ਦੇ ਡਾਕਟਰਾਂ ਵਲੋਂ ਔਰਤਾਂ ਦੀਆ ਬਿਮਾਰੀਆਂ, ਡਿਸਕ, ਸਰਵਾਈਕਲ, ਜੋੜਾਂ ਦੇ ਦਰਦ, ਸ਼ੂਗਰ, ਚਮੜੀ ਰੋਗ, ਨਜ਼ਰ ਦੇ ਚੈੱਕਅਪ ਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਵਲੋਂ ਬੱਚਿਆਂ ਦੀ ਜਾਂਚ ਤੇ ਹਰੇਕ ਬਿਮਾਰੀ ਸਬੰਧੀ ਮਰੀਜ਼ਾਂ ਦੇ ਮੁਫ਼ਤ ਟੈੱਸਟ ਤੇ ਮੁਫ਼ਤ ਦਵਾਈ ਪ੍ਰਦਾਨ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਦਾ ਮਿਸ਼ਨ ਇਸ ਪਿਛੜੇ ਤੇ ਗ਼ਰੀਬ ਇਲਾਕੇ ਦੇ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣਾ ਹੈ ਤੇ ਇਹ ਸਾਰੇ ਮਾਹਿਰ ਡਾਕਟਰ ਹਫ਼ਤੇ ਵਿਚ ਇਕ ਦਿਨ ਹਸਪਤਾਲ ਵਿਖੇ ਬੈਠਣਗੇ ਤੇ ਲੋਕਾਂ ਦੀ ਜਾਂਚ ਕਰਨਗੇ ਤੇ ਟਰੱਸਟ ਵਲੋਂ ਅਜਿਹੇ ਕੈਪ ਵੱਖ-ਵੱਖ ਪਿੰਡਾਂ ਵਿਚ ਲਗਾਏ ਜਾਣਗੇ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ | ਇਸ ਮੌਕੇ ਲੋਕਾਂ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ |