Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਡੈਮੋਕਰੇਟਿਕ ਪੈਰਾ ਮੈਡੀਕਲ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾਈ ਕਮੇਟੀ ਦਾ ਹੋਇਆ ਗਠਨ

ਡੈਮੋਕਰੇਟਿਕ ਪੈਰਾ ਮੈਡੀਕਲ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾਈ ਕਮੇਟੀ ਦਾ ਹੋਇਆ ਗਠਨ

ਫਗਵਾੜਾ / ਜਲੰਧਰ(ਲਾਲੀ ਦਾਦਰ)

17 ਫਰਵਰੀ – ਸਿਹਤ ਵਿਭਾਗ ਵਿੱਚ ਕੰਮ ਕਰਦੇ ਸਮੁੱਚੇ ਸਿਹਤ ਮੁਲਾਜ਼ਮਾਂ ਦੀਆ ਮੰਗਾਂ ਦੀ ਪ੍ਰਾਪਤੀ ਅਤੇ ਸਿਹਤ ਮੁਲਾਜਮਾਂ ਦੀ ਪਾਟੋਧਾੜ ਹੋਈ ਲਹਿਰ ਨੂੰ ਇਕਜੁੱਟ ਕਰਨ ਲਈ ਪੰਜਾਬ ਦੇ ਸਰਗਰਮ ਸਿਹਤ ਮੁਲਾਜ਼ਮਾ ਦੀ ਇੱਕ ਵਿਸ਼ਾਲ ਮੀਟਿੰਗ ਜਥੇਬੰਦੀ ਦੇ ਸੂਬਾਈ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾਈ ਵਿੱਤ ਸਕੱਤਰ ਆਗੂ ਹਰਿੰਦਰ ਦੁਸਾਂਝ ਦੀ ਦੇਖਰੇਖ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕੀਤੀ ਗਈ ਜਿਸ ਵਿੱਚ ਵੱਖ-ਵੱਖ ਜਿਲਿਆ ਤੋਂ ਆਏ ਸਰਗਰਮ ਆਗੂਆਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਹਤ ਮੁਲਾਜ਼ਮ ਆਗੂਆਂ ਨੇ ਸਿਹਤ ਮਹਿਕਮੇ ਵਿੱਚ ਕੰਮ ਰੈਗੂਲਰ, ਕੱਚੇ ਤੇ ਕੰਟਰੈਕਟ,ਠੇਕਾ ਪ੍ਰਣਾਲੀ ਅਧੀਨ ਲੰਮੇ ਸਮੇਂ ਤੋਂ ਕੰਮ ਕਰਦੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਹੱਲ ਨਾ ਹੋਣ,ਕਈ ਸਾਲਾਂ ਤੋਂ ਸਿਹਤ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਤੇ ਉਹਨਾਂ ਦੀ ਸਾਰ ਲੈਣ ਲਈ ਇਕ ਮਜਬੂਤ ਜਥੇਬੰਦਕ ਢਾਂਚਾ ਨਾ ਹੋਣ ਬਾਰੇ ਚਿੰਤਾ ਜਾਹਿਰ ਕੀਤੀ।ਉਹਨਾਂ ਕਿਹਾ ਕਿ ਇਹ ਨਵੀਂ ਉਸਾਰੀ ਜਾ ਰਹੀ ਜਥੇਬੰਦੀ ਸਿਹਤ ਮਹਿਕਮੇ ਵਿੱਚ ਹਰ ਕੈਟਾਗਿਰੀ ਦੇ ਕੱਚੇ,ਠੇਕੇ ਅਤੇ ਰੈਗੂਲਰ ਤੌਰ ´ਤੇ ਕੰਮ ਕਰਦੇ ਮੁਲਾਜ਼ਮ ਦੀ ਅਗਵਾਈ ਕਰਕੇ ਉਹਨਾਂ ਨੂੰ ਇਸ ਜਥੇਬੰਦੀ ਦੇ ਘੇਰੇ ਵਿੱਚ ਲਿਆ ਕਿ ਇਕ ਮਜਬੂਤ ਲਹਿਰ ਖੜੀ ਕਰੇਗੀ ਅਤੇ ਉਹਨਾ ਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਸਾਂਝੀ ਲਹਿਰ ਬਣਾ ਕੇ ਸੰਘਰਸ਼ ਕਰੇਗੀ।ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਲਦ ਹੀ ਇਸ ਜਥੇਬੰਦੀ ਦੇ ਜਿਲਾ ਯੂਨਿਟਾਂ ਦਾ ਗਠਨ ਕਰਕੇ ਸੂਬਾ ਪੱਧਰੀ ਮੁਕੰਮਲ ਜਥੇਬੰਦੀ ਦੀ ਚੋਣ ਕਰਕੇ ਸ਼ੰਘਰਸ਼ਾ ਦੇ ਮੈਦਾਨ ਵਿੱਚ ਆਵੇਗੀ।ਇਸ ਮੌਕੇ ਸਰਵਸੰਮਤੀ ਨਾਲ ਸੂਬਾਈ ਕੰਮ ਚਲਾਉਣ ਅਤੇ ਜਥੇਬੰਦੀ ਦਾ ਘੇਰਾ ਵਧਾਉਣ ਲਈ ਆਰਜੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਪ੍ਰਮੋਦ ਗਿੱਲ ਹੁਸ਼ਿਆਰਪੁਰ ਨੂੰ ਕਨਵੀਨਰ,ਪਰਮਿੰਦਰ ਸਿੰਘ ਸਿੱਧੂ ਵਿੱਤ ਸਕੱਤਰ,ਹਰਿੰਦਰ ਦੁਸਾਂਝ ਗੁਰਿੰਦਰਜੀਤ ਸਿੰਘ, ਸਰਬਜੀਤ ਕੌਰ, ਬਲਵਿੰਦਰ ਸਿੰਘ ਨਿਗਾਹ ਅਤੇ ਹਰਜੀਤ ਕੌਰ ਨੂੰ ਕੋ-ਕਨਵੀਨਰ ਚੁਣਿਅਾ ਗਿਅਾ।