Prime Punjab Times

Latest news
ਹਰਿਆਣਾ ਦੇ ਪਿੰਡ ਗੱਜਾਂ ਨੇੜੇ ਨਹਿਰ 'ਚ ਨਹਾਉਂਦੇ ਸਮੇਂ ਚਾਰ ਚੋਂ ਦੋ ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌ+ਤ 34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾਂ ਨੇ ਲਗਾਏ 9000 ਤੋਂ ਉਪਰ ਪੌਦੇ ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਓਮ ਬਾਵਾ ਨੇ ਦਿੱਤਾ ਨਿਰਮਲ ਮਨ ਅਤੇ ਸੱਚਾਈ ਦਾ ਸੰਦੇਸ਼ KMS ਕਾਲਜ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ - ਪ੍ਰਿੰਸੀਪਲ ਡਾ. ਮਾਨਵ ਸੈਣੀ ਪ੍ਰਦਰਸ਼ਨਕਾਰੀਆਂ ਨੂੰ ਛੱਲੀਆਂ ਵਾਂਗ ਕੁੱਟ ਕੇ ਮੁਗਲ ਰਾਜ ਦੀ ਯਾਦ ਦਿਵਾ ਰਹੀ ਹੈ ਮਾਨ ਸਰਕਾਰ : ਬੇਗਮਪੁਰਾ ਟਾਈਗਰ ਫੋਰਸ ਯੂਰੀਆ ਖਾਦ ਦੀ ਅਣ-ਅਧਿਕਾਰਿਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਵਲੋਂ ਕੀਤੀ ਗਈ ਅਚਨਚੇਤ ਚੈਕਿੰਗ ਡਿਫੈਂਸ ਰੋਡ ‘ਤੇ ਖੂਨੀ ਟਕਰਾਅ: ਮਾਮੂਲੀ ਵਿਵਾਦ ਨੇ ਧਾਰਨ ਕੀਤਾ ਭਿਆਨਕ ਰੂਪ, ਗੋਲੀ+ਬਾਰੀ ‘ਚ ਦੋ ਦੀ ਮੌ+ਤ ਏ.ਡੀ.ਸੀ.ਨਿਕਾਸ ਕੁਮਾਰ ਨੇ ਨਵੇਂ ਬੈਡਮਿੰਟਨ ਕੋਰਟਾਂ ਦਾ ਕੀਤਾ ਉਦਘਾਟਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੀ ਸਬ ਕਮੇਟੀ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ
ADVERTISEMENT
You are currently viewing *ਸੀ.ਐਚ.ਸੀ.ਭੂੰਗਾ ਵਿਖੇ ਵਿਸ਼ਵ ਕੁਸ਼ਟ ਰੋਗ ਮੁਕਤ ਜਾਗਰੂਕਤਾ ਦਿਵਸ ਮਨਾਇਆ ਗਿਆ*

*ਸੀ.ਐਚ.ਸੀ.ਭੂੰਗਾ ਵਿਖੇ ਵਿਸ਼ਵ ਕੁਸ਼ਟ ਰੋਗ ਮੁਕਤ ਜਾਗਰੂਕਤਾ ਦਿਵਸ ਮਨਾਇਆ ਗਿਆ*

ਗੜ੍ਹਦੀਵਾਲਾ 6 ਫਰਵਰੀ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵੀਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਜੀ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ. ਭੂੰਗਾ ਵਿਖੇ ਵਿਸ਼ਵ ਕੁਸ਼ਟ ਰੋਗ ਮੁਕਤ ਜਾਗਰੂਕਤਾ ਦਿਵਸ ਮਨਾਇਆ ਗਿਆ।
ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੁਸ਼ਟ ਰੋਗ ਇਕ ਲੰਬੀ ਬਿਮਾਰੀ ਹੈ ਜੋ ਕਿ ਮਾਈਕੋ ਬੈਕਟਿਰੀਅਮ ਲੈਪ੍ਰੀ ਨਾਮਕ ਜਿਵਾਣੂ ਕਾਰਣ ਹੁੁੰਦੀ ਹੈ । ਇਹ ਬਿਮਾਰੀ ਦਾ ਅਸਰ ਮੁਖ ਤੌਰ ਤੇ ਮਨੁਖ ਦੇ ਹੱਥ-ਪੈਰ, ਚਮੜੀ , ਨੱਕ ਅਤੇ ਅਖਾਂ ਤੇ ਹੁੰਦਾ ਹੈ ।ਇਸ ਦੇ ਕਾਰਨ ਮਾਸਪੇਸ਼ਿਆਂ ਦਾ ਕਮਜੋਰ ਪੈਣਾ, ਚਮੜੀ ਤੇ ਦਾਣੇਦਾਰ ਉਭਾਰ,ਪੈਰਾਂ ਦੀਆਂ ਉਗਲੀਆਂ ਦਾ ਸੁਨ ਹੋਣਾ ਅਤੇ ਚਮੜੀ ਤੇ ਜਖਮ ਹੋਣਾ ਮੁਖ ਨਿਸ਼ਾਨੀਆਂ ਹਨ ।ਇਸ ਰੋਗ ਦੇ ਹੋਣ ਨਾਲ ਵਿਅਕਤੀ ਦੇ ਜਖਮ ਅਸਾਨੀ ਨਾਲ ਠੀਕ ਨਹੀ ਹੁੰਦੇ ਹਨ। ਜੇਕਰ ਕਿਸੇ ਵਿਅਕਤੀ ਦੇ ਚਮੜੀ ਤੇ ਹਲਕੇ ਤਾਬੇ ਅਤੇ ਪੀਲੇ ਰੰਗ ਦੇ ਦਾਂਗ ਹੋਣ ਅਤੇ ਇਨ੍ਹਾ ਤੇ ਤੱਤਾ ਜਾ ਠੰਢਾ ਮਹਿਸੂਸ ਨਾ ਹੋਣ ਤੇ ਅਜਿਹਾ ਵਿਅਕਤੀ ਨਜਦੀਕੀ ਸਿਹਤ ਕੇਂਦਰ ਤੇ ਸੰਪਰਕ ਕਰੇ ।ਇਸ ਬਿਮਾਰੀ ਦੀ ਦਵਾਈ ਐਮ.ਡੀ.ਟੀ. ਸਰਕਾਰੀ ਸਿਹਤ ਸੰਸਥਾਵਾ ਵਿਚ ਮੁਫਤ ਉਪਲਬਧ ਹੈ।
ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ.ਨੇ ਕਿਹਾ ਕਿ ਕੂਸ਼ਟ ਰੋਗ ਨਾ ਤਾਂ ਛੂਤ ਨਾਲ ਫੈਲਦਾ ਹੈ ਅਤੇ ਨਾ ਹੀ ਇਹ ਖਾਨਦਾਨੀ ਹੈ। ਕੂਸਟ ਰੋਗ ਬਾਰੇ ਲੋਕਾਂ ਵਿੱਚ ਬਹੁਤ ਸਾਰੀਆਂ ਗਲਤ ਤਾਰਨਾਵਾਂ ਹਨ ਜਿਹਨਾਂ ਨੂੰ ਦੂਰ ਕਰਨਾ ਵਿਸ਼ਵ ਕੂਸਟ ਰੋਗ ਦਿਵਸ ਮਨਾਉਣ ਦਾ ਮੁਖ ਉਦੇਸ਼ ਹੈ।ਉਨ੍ਹਾ ਸਮੂਹ ਪੈਰਾ ਮੈਡੀਕਲ ਸਟਾਫ ਨੂੰ ਅਪੀਲ ਕੀਤੀ ਕਿ ਇਹ ਸੁਨੇਹਾ ਘਰ-ਘਰ ਤੱਕ ਪਹੁਚਾਇਆ ਜਾਵੇ ਤਾਂ ਜੋ ਲੋੜਵੰਦ ਲੌਕਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਇਸ ਰੋਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਇਸ ਮੌਕੇ ਅਮਿਤ ਸ਼ਰਮਾ,ਉਮੇਸ਼ ਕੁਮਾਰ,ਗੁਰਿੰਦਰਜੀਤ ਸਿੰਘ, ਸਮੂਹ ਪੈਰਾਮੈਡੀਕਲ ਸਟਾਫ ੳਤੇ ਆਮ ਲੋਕ ਹਾਜਰ ਸਨ

error: copy content is like crime its probhihated