Prime Punjab Times

Latest news
*ਮਨੀਸ਼ ਗੁਪਤਾ ਨੂੰ ਪੰਜਾਬ ਸਰਕਾਰ ਵਲੋਂ ਅਗਰਵਾਲ ਭਲਾਈ ਬੋਰਡ ਹਲਕਾ ਉੜਮੁੜ ਦੇ ਚੇਅਰਮੈਨ ਵਜੋਂ ਨਿਯੁਕਤ ਹੋਣ ਤੇ ਅਗਰਵਾਲ ਸ... *ਜਲ ਸਪਲਾਈ ਕਾਮਿਆਂ ਵੱਲੋਂ ਆਰ-ਪਾਰ ਦੇ ਸੰਘਰਸ਼ ਦਾ ਐਲਾਨ; 3 ਅਗਸਤ ਨੂੰ ਮੁੱਖ... ​ਕੰਢੀ ਦੇ ਪਿੰਡ ਸੰਸਾਰਪੁਰ 'ਚ ਲਗਾਇਆ ਮਹੀਨਾਵਾਰ ਆਯੁਰਵੈਦਿਕ ਮੈਡੀਕਲ ਕੈਂਪ *ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਨੇ ਬਤੌਰ SHO ਥਾਣਾ ਗੜ੍ਹਦੀਵਾਲਾ ਚਾਰਜ ਸੰਭਾਲਿਆ* DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਤਰੰਜ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ *'ਚਿੰਤਾਪੁਰਨੀ ਮੇਰੀ ਮਈਆ” ਸ਼ਿਵਾਂਸ਼ ਦੀ ਧਾਰਮਿਕ ਭੇਟ ਦਾ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਪੋਸਟਰ ਰਿਲੀਜ਼* ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਲੇਮਲੈੱਸ ਕੁਕਿੰਗ ਮੁਕਾਬਲੇ ਦਾ ਆਯੋਜਨ *ਪੰਜਾਬ ਡੀ.ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ 26 ਜੁਲਾਈ ਤੱਕ ਹੜਤਾਲ ਜਾਰੀ; ਤਹਿਸੀਲ ਦਫ਼ਤਰ ਦਸੂਹਾ... DTF टीचर्स दल बुल्लोवाल और होशियारपुर की अहम बैठक हुई सफाई कर्मचारियों पर हुए लाठीचार्ज के विरोध में हाजीपुर चौक में पुतला फूंक किया रोष प्रदर्शन 
ADVERTISEMENT
You are currently viewing ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਵਸ ਮੌਕੇ ਪੈਦਲ ਯਾਤਰਾ ਤੇ ਸਮਾਗਮਾਂ ਲਈ ਪ੍ਰਸ਼ਾਸਨ ਕੋਲ ਸੁਰੱਖਿਆ-ਸਫਾਈ ਦੀ ਮੰਗ

ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਵਸ ਮੌਕੇ ਪੈਦਲ ਯਾਤਰਾ ਤੇ ਸਮਾਗਮਾਂ ਲਈ ਪ੍ਰਸ਼ਾਸਨ ਕੋਲ ਸੁਰੱਖਿਆ-ਸਫਾਈ ਦੀ ਮੰਗ

ਬਟਾਲਾ, 16 ਜਨਵਰੀ (ਅਵਿਨਾਸ਼ ਸ਼ਰਮਾ) 

ਸ੍ਰੀ ਧਿਆਨਪੁਰ ਧਾਮ ਦੇ ਸੇਵਾਦਾਰਾਂ ਵੱਲੋਂ ਐਸ.ਐਸ.ਪੀ ਤੇ ਐਸ.ਡੀ.ਐਮ ਬਟਾਲਾ ਨਾਲ ਮੁਲਾਕਾਤ

: ਸ੍ਰੀ ਧਿਆਨਪੁਰ ਧਾਮ ਦੇ ਸੇਵਾਦਾਰਾਂ ਦਾ ਇੱਕ ਵਫਦ ਸੇਵਾਦਾਰ ਬਾਬਾ ਨੰਦੀ ਜੀ ਦੀ ਅਗਵਾਈ ਹੇਠ ਅੱਜ ਐਸ.ਐਸ.ਪੀ ਬਟਾਲਾ ਡਾ. ਮਹਿਤਾਬ ਸਿੰਘ ਅਤੇ ਐਸ.ਡੀ.ਐਮ ਬਟਾਲਾ ਗੁਰਮੰਦਰ ਸਿੰਘ ਨਾਲ ਉਨ੍ਹਾਂ ਦੇ ਦਫਤਰ ਵਿੱਚ ਸ਼ਿਸ਼ਟਾਚਾਰਕ ਮੁਲਾਕਾਤ ਲਈ ਪਹੁੰਚਿਆ। ਇਸ ਦੌਰਾਨ ਵਫਦ ਵੱਲੋਂ ਸ੍ਰੀ ਬਾਵਾ ਲਾਲ ਜੀ ਦੇ ਪਾਵਨ ਜਨਮ ਦਿਵਸ ਮੌਕੇ 19 ਜਨਵਰੀ ਨੂੰ ਬਟਾਲਾ ਤੋਂ ਕੱਢੀ ਜਾਣ ਵਾਲੀ ਵਿਸ਼ਾਲ ਪੈਦਲ ਯਾਤਰਾ ਅਤੇ 20 ਜਨਵਰੀ ਨੂੰ ਬਟਾਲਾ ਸਮੇਤ ਸ੍ਰੀ ਧਿਆਨਪੁਰ ਧਾਮ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਲਈ ਸੁਰੱਖਿਆ, ਸਾਫ਼-ਸਫਾਈ ਅਤੇ ਹੋਰ ਪ੍ਰਬੰਧਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਸੇਵਾਦਾਰ ਬਾਬਾ ਨੰਦੀ ਜੀ ਅਤੇ ਦਿਨੇਸ਼ ਕੋਹਲੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸ੍ਰੀ ਬਾਵਾ ਲਾਲ ਜੀ ਦਾ ਜਨਮ ਦਿਵਸ ਸ਼੍ਰੀ ਸ਼੍ਰੀ 1008 ਸ੍ਰੀ ਰਾਮ ਸੁੰਦਰ ਦਾਸ ਮਹਾਰਾਜ ਜੀ ਦੀ ਪਾਵਨ ਰਹਿਨੁਮਾਈ ਹੇਠ ਬੜੀ ਸ਼ਰਧਾ, ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ 19 ਜਨਵਰੀ ਨੂੰ ਜਨਮ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਬਟਾਲਾ ਦੇ ਮੋਨੀਆ ਮੁਹੱਲਾ ਸਥਿਤ ਸ੍ਰੀ ਬਾਬਾ ਲਾਲ ਜੀ ਮੰਦਰ ਤੋਂ ਵਿਸ਼ਾਲ ਪੈਦਲ ਯਾਤਰਾ ਸ਼ੁਰੂ ਹੋਵੇਗੀ, ਜੋ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚੋਂ ਲੰਘਦੀ ਹੋਈ ਸ੍ਰੀ ਧਿਆਨਪੁਰ ਧਾਮ ਵਿਖੇ ਸੰਪੰਨ ਹੋਵੇਗੀ। ਇਸ ਦੌਰਾਨ ਬਟਾਲਾ ਅਤੇ ਨੇੜਲੇ ਇਲਾਕਿਆਂ ਦੀਆਂ ਸੰਗਤਾਂ ਵੱਲੋਂ ਪੈਦਲ ਯਾਤਰਾ ਦਾ ਭਰਪੂਰ ਸਵਾਗਤ ਕੀਤਾ ਜਾਂਦਾ ਹੈ ਅਤੇ ਥਾਂ-ਥਾਂ ਲੰਗਰ ਵੀ ਲਗਾਏ ਜਾਂਦੇ ਹਨ।

ਉਨ੍ਹਾਂ ਹੋਰ ਦੱਸਿਆ ਕਿ 20 ਜਨਵਰੀ ਨੂੰ ਸ੍ਰੀ ਧਿਆਨਪੁਰ ਧਾਮ ਵਿਖੇ ਸ੍ਰੀ ਬਾਵਾ ਲਾਲ ਜੀ ਦਾ ਜਨਮ ਦਿਵਸ ਅਤਿ ਸ਼ਰਧਾ ਅਤੇ ਭਕਤੀ ਭਾਵ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਨਤਮਸਤਕ ਹੋਣ ਦੀ ਸੰਭਾਵਨਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੈਦਲ ਯਾਤਰਾ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ, ਸਫ਼ਾਈ ਅਤੇ ਟ੍ਰੈਫਿਕ ਪ੍ਰਬੰਧਾਂ ਲਈ ਪ੍ਰਸ਼ਾਸਨ ਕੋਲ ਬੇਨਤੀ ਕੀਤੀ ਗਈ ਹੈ।

ਇਸ ਸਬੰਧੀ ਐਸ.ਐਸ.ਪੀ ਡਾ. ਮਹਿਤਾਬ ਸਿੰਘ ਅਤੇ ਐਸ.ਡੀ.ਐਮ ਗੁਰਮੰਦਰ ਸਿੰਘ ਵੱਲੋਂ ਵਫਦ ਨੂੰ ਭਰੋਸਾ ਦਿਵਾਇਆ ਗਿਆ ਕਿ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਜਾਣਗੇ ਅਤੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਸੇਵਾਦਾਰ ਬਾਬਾ ਨੰਦੀ ਜੀ ਵੱਲੋਂ ਐਸ.ਐਸ.ਪੀ ਬਟਾਲਾ ਡਾ. ਮਹਿਤਾਬ ਸਿੰਘ ਅਤੇ ਐਸ.ਡੀ.ਐਮ ਬਟਾਲਾ ਗੁਰਮੰਦਰ ਸਿੰਘ ਨੂੰ ਸ੍ਰੀ ਬਾਵਾ ਲਾਲ ਜੀ ਦੀ ਪਾਵਨ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਅਵਸਰ ‘ਤੇ ਪ੍ਰਵੇਸ਼ ਕੁਮਾਰ ਪ੍ਰਧਾਨ, ਸੁਰਿੰਦਰ ਕੁਮਾਰ, ਰਿੰਕੂ, ਵੇਦ ਪ੍ਰਕਾਸ਼, ਸਰਬਜੀਤ ਸਿੰਘ, ਲਾਡੀ, ਵਿਸ਼ਾਲ, ਰਮੇਸ਼ ਕੁਮਾਰ ਆਦਿ ਸੇਵਾਦਾਰ ਅਤੇ ਸ਼ਰਧਾਲੂ ਹਾਜ਼ਰ ਸਨ।

error: copy content is like crime its probhihated