Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਬਲਾਕ ਪੱਧਰੀ ਖੇਡਾਂ ‘ਚ ਵਿਦਿਆਰਥੀਆਂ ਦਾ ਓਵਰ ਆਲ ਟਰਾਫੀ ਤੇ ਕਬਜ਼ਾ

ਬਲਾਕ ਪੱਧਰੀ ਖੇਡਾਂ ‘ਚ ਵਿਦਿਆਰਥੀਆਂ ਦਾ ਓਵਰ ਆਲ ਟਰਾਫੀ ਤੇ ਕਬਜ਼ਾ

ਗੜ੍ਹਦੀਵਾਲਾ 23 ਅਕਤੂਬਰ (ਚੌਧਰੀ) 

: ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪ੍ਰਾਈਮਰੀ ਸਕੂਲਾਂ ਦੀਆਂ ਬਲਾਕ ਟਾਂਡਾ -2 ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਕਾਲਜ ਟਾਂਡਾ ਦੀ ਗਰਾਉਂਡ ਵਿੱਚ ਕਰਵਾਈਆਂ ਗਈਆਂ । ਇਸ ਵਿੱਚ ਕਲਸਟਰ ਧੁੱਗਾ ਕਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਕਲਸਟਰ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਇਨਾਮ ਜਿੱਤ ਕੇ ਓਵਰ ਆਲ ਟਰਾਫੀ ਤੇ ਕਬਜ਼ਾ ਕੀਤਾ। ਸੈਂਟਰ ਹੈਡ ਟੀਚਰ ਧੁੱਗਾ ਕਲਾਂ ਗੁਰਪ੍ਰੀਤ ਸਿੰਘ (BNO Tanda-2) , CHT ਗੁਰਦੀਪ ਸਿੰਘ (ਬਲਾਕ ਖੇਡ ਇੰਚਾਰਜ), CHT ਸੰਜੀਵ ਕੁਮਾਰ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਤਾਂ ਜੋ ਜ਼ਿਲਾ ਲੈਵਲ ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਸਕੇ । ਇਸ ਮੌਕੇ ਪ੍ਰਿੰਸ ਗੜ੍ਹਦੀਵਾਲਾ ਨੇ ਦੱਸਿਆ ਕਿ ਕਲਸਟਰ ਦੇ ਵਿਦਿਆਰਥੀਆਂ ਨੇ ਕਬੱਡੀ ਸਰਕਲ ਸਟਾਈਲ (ਲੜਕੇ) ਅਤੇ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਅਤੇ ਕਬੱਡੀ ਨੈਸ਼ਨਲ ਸਟਾਈਲ (ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਤੇ100 ਮੀਟਰ 200 ਮੀਟਰ 600 ਮੀਟਰ (ਲੜਕੇ) ਅਤੇ (ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। (ਲੜਕੇ ਰਿਲੇਅ) ਅਤੇ( ਲੜਕੀਆਂ ਰਿਲੇਅ) ਪਹਿਲਾ ਸਥਾਨ ਪ੍ਰਾਪਤ ਕੀਤਾ। ਅਤੇ ਸ਼ਾਟ ਪੁੱਟ (ਲੜਕੇ) ਅਤੇ (ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਤੇ ਕੁਸ਼ਤੀ ਅਤੇ ਲੰਬੀ ਛਾਲ ਅਤੇ ਯੋਗਾ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ।ਇਸ ਮੌਕੇ ਹੈਡ ਟੀਚਰ ਰਵਿੰਦਰਜੀਤ ਸਿੰਘ , ਗੁਰਦਿਆਲ ਸਿੰਘ ਅਤੇ ਅਧਿਆਪਕ ਮੇਜਰ ਸਿੰਘ, ਸੰਜੀਵ ਕੁਮਾਰ,ਪਰਦੀਪ ਕੁਮਾਰ, ਸੰਦੀਪ ਸਿੰਘ , ਸੰਗਤ ਸਿੰਘ ਆਦਿ ਹਾਜ਼ਰ ਸਨ।