ਗੜ੍ਹਦੀਵਾਲਾ / ਦਸੂਹਾ (ਚੌਧਰੀ)
: ਅੱਜ ਗੜ੍ਹਦੀਵਾਲਾ ਵਿਖੇ ਬਿਹਾਰ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਵਰਕਰਾ ਵਲੋ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੋਕੇ ਸਟੇਟ ਕਾਰਜਕਾਰਣੀ ਮੈਬਰ ਅਤੇ ਜ਼ਿਲਾ ਇੰਚਾਰਜ ਜਲੰਧਰ ਸੰਜੀਵ ਮਨਹਾਸ ਵਿਸੇਸ਼ ਰੂਪ ਵਿੱਚ ਹਾਜ਼ਰ ਸਨ। ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿ ਬਿਹਾਰ ਦੀ ਸ਼ਾਨਦਾਰ ਜਿੱਤ ਦਾ ਕਾਰਨ ਹੈ ਕਿ ਬਿਹਾਰ ਦੇ ਲੋਕਾਂ ਨੇ ਦੇਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਪਸੰਦ ਕੀਤਾ ਹੈ। ਇਸ ਮੌਕੇ ਜ਼ਿਲਾ ਮਹਾਮੰਤਰੀ ਯੋਗੇਸ਼ ਸਪਰਾ, ਸਾਬਕਾ ਮੰਡਲ ਪ੍ਰਧਾਨ ਕੈਪਟਨ ਸ਼ਾਮ ਸਿੰਘ ਬਡਲਾ,ਮੰਡਲ ਪ੍ਰਧਾਨ ਗੋਪਾਲ ਐਰੀ, ਸਾਬਕਾ ਕੌਂਸਲਰ ਸ਼ਿਵ ਦਿਆਲ, ਡਾ ਵਿਜੈ ਕੁਮਾਰ, ਕੈਪਟਨ ਕਰਨ ਸਿੰਘ, ਬਹਾਦਰ ਸਿੰਘ,ਰਿਸ਼ੀ ਡਡਵਾਲ,ਸੰਨੀ ਗੁਪਤਾ ਆਦਿ ਹਾਜ਼ਰ।








