Prime Punjab Times

Latest news
ਡਾ. ਸ਼ਬਨਮ ਕੌਰ ਜੀ ਦੀ ਯਾਦ 'ਚ KMS ਕਾਲਜ ਦਸੂਹਾ ਵੱਲੋਂ 10 ਨਵੰਬਰ ਨੂੰ ਪਹਿਲਾ ਸਲਾਨਾ ਖੂਨਦਾਨ ਅਤੇ ਸਿਹਤ ਜਾਂਚ ਕੈਂਪ :... DAV ਪਬਲਿਕ ਸਕੂਲ 'ਚ ਕਰਵਾਏ ਗਏ ਰੰਗੋਲੀ ਅਤੇ ਕਾਰਡ ਮੇਕਿੰਗ ਮੁਕਾਬਲੇ *आप सरकार के कुशासन में धान खरीद पर कटौती और अदायगी पर किसानों का हो रहा व्यापक शोषण : संजीव मन्हास* ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਦਾ ਵਿੱਦਿਅਕ ਟੂਰ ਲਗਾਇਆ ਸੇਫ ਸਕੂਲ ਵਾਹਨ ਪਾਲਿਸੀ ਤਹਿਤ 38 ਸਕੂਲੀ ਬੱਸਾਂ ਦੀ ਜਾਂਚ, 13 ਦੇ ਕੱਟੇ ਚਲਾਨ "ਪ੍ਰੋਸੈਸ ਡਿਜ਼ਾਈਨ,ਸਿਮੂਲੇਸ਼ਨ ਅਤੇ ਕਨਸੈਪਟ ਪ੍ਰੋਟੋਟਾਈਪਿੰਗ" ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ *ਸੰਗੀਤਾ ਕੁਮਾਰੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਅਤੇ ਕੁਲਦੀਪ ਕੁਮਾਰ ਵਾਈਸ ਚੇਅਰਮੈਨ ਚੁਣੇ ਗਏ* *ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਨਵ-ਨਿਯੁਕਤ ਪ੍ਰਧਾਨ ਦਿਸ਼ਾਤ ਬਹਿਲ ਅਤੇ ਵਾਈਸ ਪ੍ਰਧਾਨ ਮੋਨਿਕਾ ਗੁਪਤਾ ਵਲੋਂ ਆਪਣਾ ਆਹੁਦਾ... ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ
ADVERTISEMENT
You are currently viewing ਦਸੂਹਾ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਹੜਤਾਲ ਸੱਤਵੇਂ ਦਿਨ ‘ਚ ਦਾਖਲ,ਨਹੀਂ ਨਿਕਲਿਆ ਕੋਈ ਹੱਲ

ਦਸੂਹਾ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਹੜਤਾਲ ਸੱਤਵੇਂ ਦਿਨ ‘ਚ ਦਾਖਲ,ਨਹੀਂ ਨਿਕਲਿਆ ਕੋਈ ਹੱਲ

ਦਸੂਹਾ 23 ਸਤੰਬਰ (ਪ੍ਰਾਈਮ ਪੰਜਾਬ ਟਾਈਮਜ਼)

: ਨਗਰ ਕੌਂਸਲ ਮੁਲਾਜ਼ਮ ਐਕਸ਼ਨ ਕਮੇਟੀ,ਪੰਜਾਬ ਅਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ (ਰਜਿ.),ਪੰਜਾਬ ਦੇ ਸਰਪ੍ਰਸਤ ਸ: ਕੁਲਵੰਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਕਸ਼ਨ ਕਮੇਟੀ ਦੁਆਰਾ ਲੁਧਿਆਣਾ ਵਿਖੇ ਹੋਈ ਹੰਗਾਮੀ ਮੀਟਿੰਗ ਤੋਂ ਬਾਅਦ ਅਣ ਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਸੀ।17 ਸਤੰਬਰ ਤੋਂ ਸ਼ੁਰੂ ਹੋਈ ਇਹ ਹੜਤਾਲ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਗਈ ਹੈ।ਹੜਤਾਲ ਵਿੱਚ ਦਸੂਹਾ ਨਗਰ ਕੌਂਸਲ ਦੇ ਸਫਾਈ ਕਰਮਚਾਰੀ, ਸੀਵਰਮੈਨ, ਮਾਲੀ, ਚਪੜਾਸੀ, ਸੇਵਕ, ਇਲੈਕਟ੍ਰੀਸ਼ੀਅਨ/ਹੈਲਪਰ, ਪੰਪ ਆਪਰੇਟਰ/ਹੈਲਪਰ, ਕੰਪਿਊਟਰ ਆਪਰੇਟਰ/ਹੈਲਪਰ, ਚੌਕੀਦਾਰ, ਡਰਾਈਵਰ ਅਤੇ ਹੋਰ ਸ਼ਾਮਲ ਹਨ। ਹੜਤਾਲ ਦਾ ਪ੍ਰਭਾਵ ਦਸੂਹਾ ਸ਼ਹਿਰ ਭਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ।

ਦੂਜੇ ਪੱਖ ਤੋਂ ਦੇਖਿਏ ਤਾਂ ਇਸ ਹੜਤਾਲ ਦੇ ਚਲਦਿਆਂ ਦਸੂਹਾ ਵਿੱਚ ਵੱਖ-ਵੱਖ ਥਾਵਾਂ ਅਤੇ ਦੁਕਾਨਾਂ ਦੇ ਆਲੇ-ਦੁਆਲੇ ਕੂੜੇ ਦੇ ਵੱਡੇ-ਵੱਡੇ ਢੇਰ ਦੇਖੇ ਜਾ ਸਕਦੇ ਹਨ, ਜਿੱਥੇ ਮੱਖੀਆਂ ਅਤੇ ਮੱਛਰ ਘੁੰਮ ਰਹੇ ਹਨ, ਜੋ ਬਿਮਾਰੀਆਂ ਫੈਲਾਉਣ ਵਿੱਚ ਯੋਗਦਾਨ ਪਾ ਰਹੇ ਹਨ। ਕੂੜੇ ਦੇ ਇਨ੍ਹਾਂ ਢੇਰਾਂ ਕਾਰਨ ਬਦਬੂ ਆ ਰਹੀ ਹੈ ਜਿਸ ਕਾਰਨ ਪੈਦਲ ਚੱਲਣ ਵਾਲਿਆਂ ਲਈ ਲੰਘਣਾ ਮੁਸ਼ਕਲ ਹੋ ਗਿਆ ਹੈ। ਕਈ ਥਾਵਾਂ ‘ਤੇ ਗੱਡੀਆਂ ਵੀ ਕੂੜੇ ਨਾਲ ਭਰੀਆਂ ਵੇਖੀਆਂ ਜਾ ਸਕਦੀਆਂ ਹਨ।ਇਹ ਕੂੜੇ ਦੇ ਢੇਰ ਘਾਤਕ ਬੀਮਾਰੀਆਂ ਨੂੰ ਸਦਾ ਦੇ ਸਕਦੇ ਹਨ।

ਇਸ ਸਬੰਧੀ ਜਦੋਂ ਪ੍ਰਧਾਨ ਸਿਕੰਦਰ ਮਲਿਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 7 ਦਿਨਾਂ ਬਾਅਦ ਵੀ ਸਾਡੀਆਂ ਮੰਗਾਂ ਸਬੰਧੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਮਿਲਣ ਨਹੀਂ ਆਇਆ ਅਤੇ ਨਾ ਹੀ ਸਾਡੀਆਂ ਮੰਗਾਂ ਦਾ ਕੋਈ ਹੱਲ ਲੱਭਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਾਡੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਤਾਂ ਭਵਿੱਖ ਵਿੱਚ ਅਰਥੀ ਫੂਕ ਮੁਜਾਹਰਾ ਕਰਕੇ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਵੱਲੋਂ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ।ਇਸ ਹੜਤਾਲ ਵਿੱਚ ਪ੍ਰਧਾਨ ਸਰਵਣ ਸਿੰਘ, ਪ੍ਰਧਾਨ ਸਿਕੰਦਰ ਸਹੋਤਾ, ਪ੍ਰਧਾਨ ਸਿਕੰਦਰ ਮਲਿਕ, ਪਰਮਿੰਦਰ ਸਿੰਘ, ਦੀਪਕ ਥਾਪਰ, ਰਮੇਸ਼ ਕੁਮਾਰ, ਸੰਦੀਪ ਸਿੰਘ, ਮੋਹਿਤ, ਅਮਰਦੀਪ, ਸਮੀਰ ਸ਼ਰਮਾ, ਪਾਰਸ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।