Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਜੋਨਲ ਪੱਧਰੀ ਮੈਗਾ ਅੰਗਰੇਜ਼ੀ ਭਾਸ਼ਾ ਸਤਿਸੰਗ ਹੋਇਆ

ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਜੋਨਲ ਪੱਧਰੀ ਮੈਗਾ ਅੰਗਰੇਜ਼ੀ ਭਾਸ਼ਾ ਸਤਿਸੰਗ ਹੋਇਆ

ਦਸੂਹਾ, 26 ਅਗਸਤ ( ਚੌਧਰੀ )

ਗਿਆਨ ਦੀ ਰੌਸ਼ਨੀ ਅੰਦਰ ਹਰ ਪ੍ਰਕਾਰ ਦੇ ਭਰਮਾਂ ਦਾ ਨਾਸ਼ ਹੁੰਦਾ ਹੈ –ਮਹਾਤਮਾ ਅਨਿਲ ਧੀਮਰੀ

500 ਤੋਂ ਵੱਧ ਬੱਚਿਆਂ ਨੇ ਲਿਆ ਭਾਗ

: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ ਦਸੂਹਾ ਭੱਟੀ ਦਾ ਪਿੰਡ ਵਿਖੇ ਮੈਗਾ ਜੋਨਲ ਪੱਧਰੀ ਅੰਗਰੇਜ਼ੀ ਭਾਸ਼ਾ ਸਮਾਗਮ ਮਹਾਤਮਾ ਐਮਐਲ ਸ਼ਰਮਾ ਜ਼ੋਨਲ ਇੰਚਾਰਜ ਪਠਾਨਕੋਟ ਅਤੇ ਦਸੂਹਾ ਬਰਾਂਚ ਦੇ ਸੰਯੋਜਕ ਡਾ ਸੁਰਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਜਿਸ ਪ੍ਰਚਾਰਕ ਮਹਾਤਮਾ ਅਨਿਲ ਧੀਮਰੀ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਸਮਾਗਮ ਵਿੱਚ ਪਠਾਨਕੋਟ ਜੋਨ ਦੀਆਂ 37 ਬਰਾਂਚਾਂ ਤੋਂ 500 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਬੱਚਿਆਂ ਅੰਦਰ ਭਰਪੂਰ ਜੋਸ਼ ਦੇਖਣ ਨੂੰ ਮਿਲਿਆ। ਬੱਚਿਆਂ ਵੱਲੋਂ ਮਿਸ਼ਨ ਦੀਆਂ ਸਿੱਖਿਆਵਾਂ ਅਨੁਸਾਰ ਗਰੁੱਪ ਗੀਤ, ਭਾਸ਼ਣ, ਕਵਿਤਾਵਾਂ ਆਦਿ ਪੇਸ਼ਕਾਰੀਆਂ ਕੀਤੀਆਂ ਅਤੇ ਸੰਗਤ ਨੂੰ ਪਿਆਰ, ਨਿਮਰਤਾ, ਸਹਿਨਸ਼ੀਲਤਾ, ਅਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਸੰਦੇਸ਼ਾਂ ਨੂੰ ਕਰਮ ਰੂਪ ਵਿੱਚ ਜਨ ਜਨ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ਸਟੇਜ ਤੋਂ ਪ੍ਰਵਚਨ ਕਰਦੇ ਹੋਏ ਪ੍ਰਚਾਰਕ ਮਹਾਤਮਾ ਅਨਿਲ ਧੀਮਰੀ ਨੇ ਕਿਹਾ ਗਿਆਨ ਦੀ ਰੌਸ਼ਨੀ ਅੰਦਰ ਹਰ ਪ੍ਰਕਾਰ ਦੇ ਭਰਮਾਂ ਦਾ ਨਾਸ਼ ਹੁੰਦਾ ਹੈ। ਉਨ੍ਹਾਂ ਕਿਹਾ ਨੌਜਵਾਨਾਂ ਦਾ ਜੋਸ਼ ਸਹੀ ਦਿਸ਼ਾ ਵੱਲ ਲੱਗਣਾ ਚਾਹੀਦਾ ਹੈ ਤਾਂ ਜੋ ਉਹ ਚੰਗੇ ਮਾਨਵੀ ਗੁਣਾਂ ਦੇ ਧਾਰਨੀ ਤੇ ਉਚੇਰੀ ਵਿਦਿਆ ਹਾਸਿਲ ਕਰਕੇ ਵਧੀਆ ਇਨਸਾਨ ਬਣ ਸਕਣ।ਉਨ੍ਹਾਂ ਕਿਹਾ ਅੱਜ ਦੇ ਨੌਜਵਾਨ ਜਦੋਂ ਗਿਆਨ ਮਾਰਗ ਤੇ ਚਲਣਗੇ ਇਹਨਾਂ ਦੇ ਪਰਿਵਾਰਾਂ, ਸਮਾਜ,ਦੇਸ਼ ਸਮੁੱਚੀ ਦੁਨੀਆਂ ਅੰਦਰ ਗਿਆਨ ਦੀ ਰੌਸ਼ਨੀ ਹੋਰ ਫੈਲੇਗੀ ਜਿਸ ਨਾਲ ਵਹਿਮ, ਭਰਮ,ਨਫਰਤ ਦੀਆਂ ਦੀਵਾਰਾਂ, ਅੰਧਕਾਰ ਦੂਰ ਹੋਵੇਗਾ।ਇਸ ਮੌਕੇ ਜੋਨਲ ਇੰਚਾਰਜ ਐਮਐਲ ਸ਼ਰਮਾ ਨੇ ਕਿਹਾ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਕੁਲ ਮਾਨਵਤਾ ਨੂੰ ਅਮਨ, ਸ਼ਾਂਤੀ, ਪਿਆਰ, ਪ੍ਰੀਤ, ਨਿਮਰਤਾ ਦਾ ਸੰਦੇਸ਼ ਦੇ ਰਹੇ ਹਨ।ਇਸ ਮੌਕੇ ਬਰਾਂਚ ਦੇ ਸੰਯੋਜਕ ਨੇ ਕਿਹਾ ਕਿ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਅਣਥੱਕ ਮਿਹਨਤ ਕਰਕੇ ਸੱਚ ਦੇ ਸੰਦੇਸ਼ ਨੂੰ ਕੁਲ ਮਾਨਵਤਾ ਅੰਦਰ ਪਹੁੰਚਾਉਣ ਦਾ ਯਤਨ ਦਿਨ ਰਾਤ ਕਰ ਰਹੇ ਹਨ।ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਬੱਚਿਆਂ ਲਈ ਸਵੇਰ ਦੇ ਨਾਸ਼ਤੇ, ਰਿਫਰੈਸ਼ਮੈਂਟ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਮਿਸ਼ਨ ਦੀਆਂ ਪੁਸਤਕਾਂ ਤੋਂ ਇਲਾਵਾ ਜਾਮਣ, ਅਮਰੂਦ, ਸਵੰਜਣਾ, ਫਾਲਸਾ, ਨਿੰਮ ਆਦਿ ਪੌਦੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਦਲਜੀਤ ਕੁਮਾਰ ਖੇਤਰੀ ਸੰਚਾਲਕ, ਪ੍ਰਕਾਸ਼ ਸਿੰਘ ਸੇਵਾਦਲ ਸੰਚਾਲਕ, ਬਲਜੀਤ ਸਿੰਘ ਸਹਾਇਕ ਸਿਕਸ਼ਕ, ਕਸ਼ਮੀਰ ਸਿੰਘ ਯੂਥ ਵਿੰਗ ਇੰਚਾਰਜ, ਸੁਰੇਸ਼ ਕੁਮਾਰ, ਭੈਣ ਹਰਦੀਪ ਕੌਰ ਸੰਚਾਲਿਕਾ, ਭੈਣ ਰਾਕੇਸ਼ ਕੌਰ ਸ਼ਿਕਸ਼ਿਕਾ, ਲੇਖਾਕਾਰ ਰੇਸ਼ਮ ਸਿੰਘ ਹਾਜ਼ਰ ਸਨ। ਇਸ ਮੌਕੇ ਸੇਵਾ ਦਲ ਦੇ ਭੈਣਾਂ ਭਰਾਵਾਂ ਵੱਲੋਂ ਭਾਰੀ ਮੀਹ ਅੰਦਰ ਵੀ ਆਪਣੀ ਡਿਊਟੀ ਸੁਚੱਜੇ ਤੇ ਵਧੀਆ ਢੰਗ ਨਾਲ ਨਿਭਾਈ ਗਈ।