Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਸ਼ਿਵ ਬਟਾਲਾਵੀ ਦੇ ਮੁਹੱਲੇ ਗੇਟਾਂ ਨੂੰ ਮਿਲ ਰਿਹਾ ਨਵਾਂ ਰੂਪ – ਧੀਰੇਜ ਵਰਮਾ ਵੱਲੋਂ ਰੇਲਵੇ ਰੋਡ ਐਂਟਰੀ ਗੇਟ ਦੀ ਸਫ਼ਾਈ, ਰੰਗ–ਰੋਗਨ ਤੇ ਸੋੰਦਰਤਾ ਮੁਹਿੰਮ ਜੰਗੀ ਪੱਧਰ ‘ਤੇ ਸ਼ੁਰੂ

ਸ਼ਿਵ ਬਟਾਲਾਵੀ ਦੇ ਮੁਹੱਲੇ ਗੇਟਾਂ ਨੂੰ ਮਿਲ ਰਿਹਾ ਨਵਾਂ ਰੂਪ – ਧੀਰੇਜ ਵਰਮਾ ਵੱਲੋਂ ਰੇਲਵੇ ਰੋਡ ਐਂਟਰੀ ਗੇਟ ਦੀ ਸਫ਼ਾਈ, ਰੰਗ–ਰੋਗਨ ਤੇ ਸੋੰਦਰਤਾ ਮੁਹਿੰਮ ਜੰਗੀ ਪੱਧਰ ‘ਤੇ ਸ਼ੁਰੂ

ਬਟਾਲਾ 22 ਅਗਸਤ (ਅਵਿਨਾਸ਼ ਸ਼ਰਮਾ )

–ਸਿਵ ਬਟਾਲਾਵੀ ਦੇ ਮੁਹੱਲੇ ਪ੍ਰੇਮ ਨਗਰ ਦਾਰਾ ਸਲਾਮ ਪ੍ਰੇਮ ਨਗਰ ਦੇ ਦਰਵਾਜ਼ਿਆਂ ਅਤੇ ਐਂਟਰੀ ਗੇਟਾਂ ਨੂੰ ਨਵੀਂ ਰੌਣਕ ਬਖ਼ਸ਼ਣ ਲਈ ਰਾਈਟ ਸਾਈਡ ਐਂਟੀ ਕ੍ਰਾਈਮ ਐਸੋਸੀਏਸ਼ਨ ਦੇ ਚੇਅਰਮੈਨ ਧੀਰੇਜ ਵਰਮਾ ਵੱਲੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਅਧੀਨ ਅੱਜ ਰੇਲਵੇ ਰੋਡ ਬਟਾਲਾ ਦੀ ਮੁੱਖ ਐਂਟਰੀ ਗੇਟ ‘ਤੇ ਸਾਫ਼–ਸਫ਼ਾਈ ਅਤੇ ਰੰਗ–ਰੋਗਨ ਦਾ ਕੰਮ ਜੰਗੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ।

ਇਹ ਗੇਟ, ਜੋ ਕਿ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਮਹੱਲਾ – ਦਾਰਾ ਸਲਾਮ ਪ੍ਰੇਮ ਨਗਰ ਨਾਲ ਸੰਬੰਧਿਤ ਹੈ, ਅੱਤਵਾਦ ਦੇ ਸਮੇਂ ਲਗਾਏ ਗਏ ਸਨ। ਲੰਮੇ ਸਮੇਂ ਤੋਂ ਬੇਸਹਾਰਾ ਪਏ ਇਸ ਗੇਟ ਦਾ ਹੁਣ ਪਹਿਲੀ ਵਾਰ ਸੁਧਾਰ ਹੋ ਰਿਹਾ ਹੈ। ਸਫ਼ਾਈ ਅਤੇ ਰੰਗ–ਰੋਗਨ ਨਾਲ ਇਹ ਐਂਟਰੀ ਗੇਟ ਨਾ ਸਿਰਫ਼ ਸ਼ਹਿਰ ਦੀ ਪਹਿਚਾਣ ਬਣੇਗਾ ਸਗੋਂ ਨਵੀਂ ਪੀੜ੍ਹੀ ਲਈ ਇਤਿਹਾਸ ਅਤੇ ਸੱਭਿਆਚਾਰ ਦੀ ਯਾਦ ਵੀ ਤਾਜ਼ਾ ਕਰੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 15 ਅਗਸਤ ਦੇ ਅਵਸਰ ‘ਤੇ ਧੀਰੇਜ ਵਰਮਾ ਵੱਲੋਂ ਡੀ.ਬੀ.ਐਨ. ਰੋਡ ‘ਤੇ ਸਥਿਤ ਸ਼ਿਵ ਕੁਮਾਰ ਬਟਾਲਵੀ ਮਹੱਲਾ ਦੇ ਗੇਟ ਦੀ ਸਫ਼ਾਈ, ਰੰਗ–ਰੋਗਨ ਤੇ ਗਮਲਿਆਂ ਦੀ ਸਜਾਵਟ ਕਰਵਾਈ ਗਈ ਸੀ। ਇਹ ਸਭ ਕਾਰਜ ਇਲਾਕੇ ਦੇ ਰਹਿਣ ਵਾਲਿਆਂ ਦੀ ਪੂਰੀ ਸਹਿਮਤੀ ਤੇ ਸਹਿਯੋਗ ਨਾਲ ਕੀਤੇ ਗਏ, ਜਿਸ ਦੀ ਸਥਾਨਕ ਵਾਸੀਆਂ ਵੱਲੋਂ ਖ਼ੂਬ ਸਰਾਹਨਾ ਕੀਤੀ ਗਈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧੀਰੇਜ ਵਰਮਾ ਦੇ ਉਪਰਾਲੇ ਨਾਲ ਨਾ ਸਿਰਫ਼ ਸ਼ਹਿਰ ਦੇ ਦਰਵਾਜ਼ੇ ਅਤੇ ਮਹੱਲਿਆਂ ਦੀ ਸੋਭਾ ਵਧ ਰਹੀ ਹੈ, ਸਗੋਂ ਲੋਕਾਂ ਵਿੱਚ ਆਪਣੇ ਸ਼ਹਿਰ ਪ੍ਰਤੀ ਮਾਣ ਅਤੇ ਜੁੜਾਵ ਦੀ ਭਾਵਨਾ ਵੀ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸ਼ਹਿਰ ਦੇ ਹੋਰ ਗੇਟਾਂ ਅਤੇ ਮੁੱਖ ਰਸਤੇ ਵੀ ਇਸੇ ਤਰ੍ਹਾਂ ਨਵੀਂ ਰੌਣਕ ਨਾਲ ਸਜਾਏ ਜਾਣ ਤਾਂ ਜੋ ਬਟਾਲਾ ਦੀ ਪਹਿਚਾਣ ਹੋਰ ਚਮਕੇ। ਇਸ ਮੌਕੇ ਤੇ ਅਸ਼ਵਨੀ, ਵਿਜੇ ਮਹਾਜਨ, ਕ੍ਰਿਸ਼ਨ, ਨੀਰਜ ਮਹਾਜਨ, ਬੋਧਰਾਜ,ਸਾਬੀ ਸਹਿਦੇਵ, ਬਲਦੇਵ ਸਿੰਘ,ਰਾਜ ਕੁਮਾਰ ਰਾਜੂ , ਬਲਵੰਤ ਸਿੰਘ ਰਾਜੂ ਅਤੇ ਪ੍ਰਿੰਸ ਸਹਿਦੇਵ ਹਾਜ਼ਰ ਸਨ।