Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਬਟਾਲਾ ਸ਼ਹਿਰ ਦੇ ਹਾਲਾਤ ਚੌਕਾਂਉਣ ਵਾਲੇ – ਕੂੜੇ ਦੇ ਢੇਰ, ਖੱਡਿਆਂ ਵਾਲੀਆਂ ਸੜਕਾਂ ਅਤੇ ਛੋਟੇ-ਛੋਟੇ ਹਾਦਸੇ – ਪ੍ਰਸ਼ਾਸਨ ਦੀ ਬੇਪਰਵਾਹੀ ਕਾਰਨ ਲੋਕ ਪਰੇਸ਼ਾਨ

ਬਟਾਲਾ ਸ਼ਹਿਰ ਦੇ ਹਾਲਾਤ ਚੌਕਾਂਉਣ ਵਾਲੇ – ਕੂੜੇ ਦੇ ਢੇਰ, ਖੱਡਿਆਂ ਵਾਲੀਆਂ ਸੜਕਾਂ ਅਤੇ ਛੋਟੇ-ਛੋਟੇ ਹਾਦਸੇ – ਪ੍ਰਸ਼ਾਸਨ ਦੀ ਬੇਪਰਵਾਹੀ ਕਾਰਨ ਲੋਕ ਪਰੇਸ਼ਾਨ

ਬਟਾਲਾ (ਅਵਿਨਾਸ਼ ਸ਼ਰਮਾ )

: ਬਟਾਲਾ ਸ਼ਹਿਰ ਦੀ ਹਕੀਕਤ ਇਸ ਕਦਰ ਦਿਲ ਦਹਿਲਾਉਣ ਵਾਲੀ ਹੈ ਕਿ ਕਿਸੇ ਵੀ ਪਾਸੇ ਸੜਕ ’ਤੇ ਨਿਕਲੋ ਤਾਂ ਕੂੜੇ ਦੇ ਢੇਰ ਅਤੇ ਗੰਦਗੀ ਦੇ ਮੰਜ਼ਰ ਸਾਹਮਣੇ ਆ ਜਾਣਗੇ। ਇਹ ਤਸਵੀਰ ਬਿਜਲੀ ਘਰ ਦੇ ਸਾਹਮਣੇ, ਗੁਰਦਾਸਪੁਰ ਰੋਡ ’ਤੇ ਕੈਮਰੇ ਵਿੱਚ ਕੈਦ ਕੀਤੀ ਗਈ ਹੈ, ਜਿੱਥੇ ਸੜਕ ਕੂੜੇ ਨਾਲ ਅਟਾਲੀ ਪਈ ਹੈ। ਸ਼ਹਿਰ ਦੀਆਂ ਹੋਰ ਗਲੀਆਂ ਦਾ ਹਾਲ ਵੀ ਕੋਈ ਵੱਖਰਾ ਨਹੀਂ।

ਮਿਊਂਸਪਲ ਕਾਰਪੋਰੇਸ਼ਨ ਬਟਾਲਾ ਵੱਲੋਂ ਹਰ ਰੋਜ਼ ਸ਼ਹਿਰ ਨੂੰ ਸੁੰਦਰ ਨਗਰ ਬਣਾਉਣ ਅਤੇ ਸਾਫ਼-ਸੁਥਰਾ ਰੱਖਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰ ਹਕੀਕਤ ਵਿੱਚ ਨਾ ਤਾਂ ਸੜਕਾਂ ਸਾਫ਼ ਨਜ਼ਰ ਆਉਂਦੀਆਂ ਹਨ ਤੇ ਨਾ ਹੀ ਸ਼ਹਿਰ ਦੀ ਸੁੰਦਰਤਾ ਕਿਤੇ ਵੇਖਣ ਨੂੰ ਮਿਲਦੀ ਹੈ। ਜ਼ਰਾ ਜਿਹੀ ਬਾਰਸ਼ ਪੈਣ ਨਾਲ ਹੀ ਸ਼ਹਿਰ ਦੀ ਤਸਵੀਰ ਬਦ ਤੋਂ ਬੱਤਰ ਹੋ ਜਾਂਦੀ ਹੈ – ਗੰਦਲੇ ਪਾਣੀ ਨਾਲ ਭਰੀਆਂ ਗਲੀਆਂ, ਕੂੜੇ ਦੇ ਢੇਰਾਂ ਨਾਲ ਬਦੀ ਦੀ ਬੂ ਅਤੇ ਲੋਕਾਂ ਲਈ ਆਉਣਾ-ਜਾਣਾ ਮੁਸ਼ਕਲ।

ਸੜਕਾਂ ਉੱਪਰ ਪਏ ਵੱਡੇ-ਵੱਡੇ ਖੱਡੇ ਛੋਟੇ-ਛੋਟੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਬਾਈਕ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਇਹ ਖੱਡੇ ਜਾਨਲੇਵਾ ਸਾਬਤ ਹੋ ਰਹੇ ਹਨ। ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਇਸ ਵੱਲ ਧਿਆਨ ਦੇਣ ਵਾਲਾ ਕੋਈ ਨਹੀਂ।

ਪਬਲਿਕ ਦਾ ਸਪਸ਼ਟ ਸਵਾਲ ਹੈ:
???? ਜਦੋਂ ਹਰ ਰੋਜ਼ ਕਾਰਪੋਰੇਸ਼ਨ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਹਨ, ਫਿਰ ਜ਼ਮੀਨੀ ਸਤਰ ’ਤੇ ਕੰਮ ਕਿਉਂ ਨਹੀਂ ਦਿਖਾਈ ਦਿੰਦਾ?
???? ਕਿੱਥੇ ਗਈ ਸ਼ਹਿਰ ਦੀ ਸਫ਼ਾਈ ਮੁਹਿੰਮ?
???? ਕਿੱਥੇ ਗਈ ਬਟਾਲਾ ਨੂੰ ਸੁੰਦਰ ਨਗਰ ਬਣਾਉਣ ਦੀਆਂ ਗੱਲਾਂ?

ਜਦੋਂ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਸ਼ਕਤੀ ਸ਼ਰਮਾਂ ਅਤੇ ਸੈਕਟਰੀ ਵਿਨੋਦ ਕੁਮਾਰ ਨਾਲ ਇਸ ਦੇ ਸਬੰਧ ਵਿੱਚ ਪੁਛਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਬੇਧਿਆਨੀ ਕਾਰਨ ਬਟਾਲਾ ਸ਼ਹਿਰ ਗੰਦਗੀ, ਬਦਇੰਤਜ਼ਾਮੀ ਅਤੇ ਹਾਦਸਿਆਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਜੇ ਹਾਲਾਤ ਇੰਝੇ ਹੀ ਰਹੇ ਤਾਂ ਸੁੰਦਰ ਨਗਰ ਬਣਾਉਣ ਦਾ ਸਪਨਾ ਸਿਰਫ਼ ਕਾਗਜ਼ਾਂ ਅਤੇ ਬਿਆਨਾਂ ਤੱਕ ਹੀ ਸੀਮਤ ਰਹਿ ਜਾਵੇਗਾ।