Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਫੋਟੋਗ੍ਰਾਫਰ ਜਥੇਬੰਦੀ ਗੜ੍ਹਦੀਵਾਲਾ ਦਾ ਹੋਇਆ ਪੂਨਰ ਗਠਨ, ਪ੍ਰਦੀਪ ਕੁਮਾਰ ਪੀ.ਕੇ ਬਣੇ ਚੇਅਰਮੈਨ 

ਫੋਟੋਗ੍ਰਾਫਰ ਜਥੇਬੰਦੀ ਗੜ੍ਹਦੀਵਾਲਾ ਦਾ ਹੋਇਆ ਪੂਨਰ ਗਠਨ, ਪ੍ਰਦੀਪ ਕੁਮਾਰ ਪੀ.ਕੇ ਬਣੇ ਚੇਅਰਮੈਨ 

ਗੜ੍ਹਦੀਵਾਲਾ : (ਚੌਧਰੀ )

: ਫੋਟੋਗ੍ਰਾਫਰ ਜਥੇਬੰਦੀ ਗੜ੍ਹਦੀਵਾਲਾ ਦੀ ਬੈਠਕ ਫੋਟੋਗ੍ਰਾਫਰਾਂ ਮੌਜੂਦਗੀ ਚ ਸ਼ਹਿਰ ਗੜ੍ਹਦੀਵਾਲਾ ਵਿਖੇ ਹੋਈ। ਇਸ ਮੌਕੇ ਮੌਜੂਦ ਸਮੂਹ ਫੋਟੋਗ੍ਰਾਫਰਾਂ ਵੱਲੋਂ ਸਹਿਮਤੀ ਨਾਲ ਪ੍ਰਦੀਪ ਕੁਮਾਰ ਪੀ.ਕੇ ਸਟੂਡੀਓ ਨੂੰ ਚੇਅਰਮੈਨ, ਵਿਕਾਸ ਕੁਮਾਰ ਵਰਮਾ ਨੂੰ ਪ੍ਰਧਾਨ, ਮੋਹਨ ਸਿੰਘ ਧੁੱਗਾ ਸਟੂਡੀਓ ਨੂੰ ਉੱਪ ਪ੍ਰਧਾਨ, ਮਨੋਹਰ ਲਾਲ ਮਿਲਨ ਸਟੂਡੀਓ ਨੂੰ ਕੈਸ਼ੀਅਰ ਅਤੇ ਜਸਵਿੰਦਰ ਸਿੰਘ ਜੱਸੀ ਸਟੂਡੀਓ ਨੂੰ ਸੈਕਟਰੀ ਚੁਣਿਆ ਗਿਆ। ਇਸ ਮੌਕੇ ਜਥੇਬੰਦੀ ਦੇ ਸਮੂੰਹ ਮੈਂਬਰਾਂ ਵੱਲੋਂ ਚੁਣੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਚੇਅਰਮੈਨ ਪ੍ਰਦੀਪ ਕੁਮਾਰ ਪੀ.ਕੇ., ਪ੍ਰਧਾਨ ਵਿਕਾਸ ਕੁਮਾਰ ਵਰਮਾ, ਉੱਪ ਪ੍ਰਧਾਨ ਮੋਹਨ ਸਿੰਘ ਧੁੱਗਾ ਸਟੂਡੀਓ, ਕੈਸ਼ੀਅਰ ਮਨੋਹਰ ਲਾਲ ਮਿਲਨ ਸਟੂਡੀਓ, ਸੈਕਟਰੀ ਜਸਵਿੰਦਰ ਸਿੰਘ ਜੱਸੀ ਸਟੂਡੀਓ ਨੇ ਕਿਹਾ ਕਿ ਸਮੂਹ ਫੋਟੋਗ੍ਰਾਫਰਾਂ ਵੱਲੋਂ ਦਿੱਤੀ ਜੁੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਕੰਮ ਕਰਨ ਸਬੰਧੀ ਜਿਹੜੇ ਵੀ ਫੈਸਲੇ ਲਏ ਜਾਣਗੇ ਉਨ੍ਹਾਂ ਦੀ ਗੜ੍ਹਦੀਵਾਲਾ ਦੇ ਫੋਟੋਗ੍ਰਾਫਰਾਂ ਵੱਲੋਂ ਪੂਰਨ ਤੌਰ ਤੇ ਪਾਲਣਾ ਕੀਤੀ ਜਾਵੇ। ਇਸ ਮੌਕੇ ਫੋਟੋਗ੍ਰਾਫਰ ਦੁਕਾਨਦਾਰਾਂ ਦੇ ਵੱਖ ਵੱਖ ਮੁੱਦਿਆ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਮਲਕੀਤ ਸਿੰਘ,ਸੁੱਖਾ,ਰਿੰਕੂ, ਬਲਵਿੰਦਰ ਸਿੰਘ ਸਨੀ, ਲਲਿਤ, ਵਿਕਰਮ ਸਿੰਘ ਹਾਟਾ, ਮਨੋਜ ਕੁਮਾਰ, ਜਸਵਿੰਦਰ ਸਿੰਘ,ਵਿੰਦਰ,ਪਰਮਜੀਤ ਸਿੰਘ (ਪੰਮਾ) ਸਨੀ, ਟਿੰਕੂ, ਇੰਦਰ, ਹੈਪੀ, ਰਾਜੂ, ਅਸਰਜੀਤ, ਤਾਰਾ ਸਿੰਘ, ਵਿਸ਼ਾਲ ਪੱਪੂ, ਲਵਲੀ ਏ ਕੇ, ਟੋਨੀ, ਲਵਪ੍ਰੀਤ, ਬਬਲੀ, ਵਿੱਕੀ ਥਿੰਦਾ, ਵਿਜੇ, ਵਿੱਕੀ, ਪੰਕਜ ਸੈਣੀ ਬਿੰਦੂ ਆਦਿ ਹਾਜ਼ਰ ਸਨ ।

error: copy content is like crime its probhihated