Prime Punjab Times

Latest news
ਖਾਲਸਾ ਕਾਲਜ ਵਿਖੇ NSS ਦਿਵਸ ਅਤੇ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਪਟਵਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਸਬੰਧੀ ਤਹਿਸੀਲ ਕੰਪਲੈਕਸ ਦਸੂਹਾ ਵਿਖੇ ਕੀਤੀ ਹੜਤਾਲ ਝੋਨੇ ਦੀ ਖਰੀਦ 1 ਅਕਤੂਬਰ ਤੋਂ, ਕਿਸਾਨ ਸੁੱਕਾ ਝੋਨਾ ਲਿਆਉਣ ਨੂੰ ਦੇਣ ਤਰਜੀਹ: ਡਿਪਟੀ ਕਮਿਸ਼ਨਰ ਪ੍ਰੋਫ਼ੈਸਰ ਡਾ.ਜਗਦੀਪ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ (ਅਧਿਆਪਕ ਹਲਕਾ) ਚੋਣਾਂ ਵਿੱਚ ਲਗਾਤਾਰ ਤੀਸ... ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਮਾਨਸਿਕ ਸਿਹਤ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ  *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆ... ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ*
You are currently viewing ਥਾਣਾ ਸਿਟੀ ਬਲਾਚੌਰ ਵਿੱਚ ਲੋਕ ਦਰਬਾਰ ਲਗਾ ਕੇ ਸਿ਼ਕਾਇਤਾ ਦਾ ਕੀਤਾ ਨਿਪਟਾਰਾ

ਥਾਣਾ ਸਿਟੀ ਬਲਾਚੌਰ ਵਿੱਚ ਲੋਕ ਦਰਬਾਰ ਲਗਾ ਕੇ ਸਿ਼ਕਾਇਤਾ ਦਾ ਕੀਤਾ ਨਿਪਟਾਰਾ

ਥਾਣਾ ਸਿਟੀ ਬਲਾਚੌਰ ਵਿੱਚ ਲੋਕ ਦਰਬਾਰ ਲਗਾ ਕੇ ਸਿ਼ਕਾਇਤਾ ਦਾ ਕੀਤਾ ਨਿਪਟਾਰਾ

 ਬਲਾਚੌਰ(ਜਤਿੰਦਰ ਪਾਲ ਸਿੰਘ ਕਲੇਰ) : ਅੱਜ ਜਿ਼ਲਾ ਪੁਲਿਸ ਮੁੱਖੀ ਕੰਵਰਦੀਪ ਕੌਰ ਵਲੋਂ ਥਾਣਾ ਸਿਟੀ ਬਲਾਚੌਰ ਵਿੱਚ ਲੋਕ ਦਰਬਾਰ ਕੈਂਪ ਲਗਾ ਕੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਪੈਡਿੰਗ ਚਲੇ ਆ ਰਹੀਆ ਸਿ਼ਕਾਇਤਾ ਦਾ ਨਿਪਟਾਰਾ ਕਰਕੇ ਉਹਨਾਂ ਨੂੰ ਰਾਹਤ ਦਵਾਈ ।ਇਸ ਮੌਕੇ ਡੀਐਸਪੀ ਬਲਾਚੌਰ ਤਰਲੋਚਨ ਸਿੰਘ , ਥਾਣਾ ਸਿਟੀ ਦੇ ਮੁੱਖੀ ਗੁਰਮੀਤ ਸਿੰਘ ਸਮੇਤ ਥਾਣੇ ਦੇ ਆਈਓ ਵੀ ਹਾਜ਼ਰ ਸਨ । ਇਸ ਮੌਕੇ ਆਪਣੇ ਸੰਬੋਧਨ ਵਿੱਚ ਜਿ਼ਲਾ ਪੁਲਿਸ ਮੁੱਖੀ ਕੰਵਰਦੀਪ ਕੌਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾ ਉਪਰ ਜਿ਼ਲਾ ਪੱਧਰੀ ਪੁਲਿਸ ਥਾਣਿਆ ਵਿੱਚ ਲੋਕ ਦਰਬਾਰ ਲਗਾ ਕੇ ਪਬਲਿਕ ਦੀਆਂ ਲੰਮੇਂ ਦੀਆਂ ਅਤੇ ਤਾਜਾ ਸਿ਼ਕਾਇਤਾ ਦਾ ਨਿਪਟਾਰਾ ਕਰਕੇ ਲੋਕਾ ਨੂੰ ਇੰਨਸਾਫ ਦਵਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਥਾਣਾ ਸਿਟੀ ਬਲਾਚੌਰ ਵਿੱਚ ਦੋ ਨੰਬਰੀ ਦਰਖਾਸਤਾ ਅਤੇ 9 ਲੋਕਲ ਦਰਖਾਸਤਾ ਕੁੱਲ 11 ਦਰਖਾਸਤਾ ਦਾ ਧਿਰਾ ਨੂੰ ਸੁਣਨ ਉਪਰੰਤ ਨਿਪਟਾਰਾ ਕੀਤਾ ਗਿਆ ਹੈ । ਉਹਨਾਂ ਇੱਕ ਸਵਾਲ ਦੇ ਜਵਾਬ ਦਿੰਦਿਆ ਆਖਿਆ ਕਿ ਭਾਵੇਂ ਕੀ ਸਟਾਫ ਦੀ ਕਮੀ ਹੈ,ਮਗਰ ਸਮੇ੍ਹ ਸਮੇਂ ਸਿਰ ਪੁਲਿਸ ਭਰਤੀ ਕੀਤੀ ਜਾਂਦੀ ਹੈ ਅਤੇ ਹੁਣ ਵੀ ਕੀਤੀ ਜਾਣੀ ਹੈ, ਇਸ ਤਰ੍ਹਾਂ ਪੁਲਿਸ ਥਾਣਿਆ ਵਿੱਚ ਤਾਇਨਾਤ ਥਾਣਾ ਮੁੱਖੀ ਸਮੇਤ ਆਈ.ਓ , ਈਓ ਵਿੰਗ , ਮਹਿਲਾ ਵਿੰਗ ਬਣਾਏ ਜਾ ਚੁੱਕੇ ਹਨ ਜਿਹੜੇ ਕਿ ਬਾਖੂਬੀ ਲੋਕਾ ਦੀਆਂ ਸਿ਼ਕਾਇਤਾ ਦਾ ਨਿਪਟਾਰਾ ਕਰ ਰਹੇ ਹਨ । ਨਸਿ਼ਆ ਉਪਰ ਨਕੇਲ ਕੱਸੇ ਜਾਣ ਦੀ ਗੱਲ ਕਰਦਿਆ ਉਹਨਾਂ ਆਖਿਆ ਕਿ ਨਸ਼ਾ ਤਸਕਰਾ ਨੂੰ ਕਿਸੇ ਵੀ ਕੀਮਤ ਉਪਰ ਬਖਸਿ਼ਆ ਨਹੀ ਜਾਵੇਗਾ । ਪੁਲਿਸ ਨੂੰ ਸਖਤ ਹਦਾਇਤਾ ਜਾਰੀ ਕੀਤੀਆ ਜਾ ਚੁੱਕੀਆ ਹਨ ਕਿ ਇਲਾਕੇ ਅੰਦਰ ਮੂਸਤੈਦੀ ਨੂੰ ਵਧਾ ਕੇ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਜਾਵੇ । ਉਹਨਾਂ ਆਖਿਆ ਨਸਿ਼ਆ ਦੇ ਧੰਦੇ ਵਿੱਚ ਸ਼ਾਮਲ ਰਹੇ ਲੋਕਾ ਦੀ ਨਕਲੋ ਹਰਕਤ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹਨਾਂ ਨੂੰ ਵੀ ਸਮੇਂ ਸਮੇਂ ਸਿਰ ਸ਼ਾਮਲ ਤਫਤੀਸ਼ ਕੀਤਾ ਜਾਵੇਗਾ । ਉਹਨਾਂ ਲੋਕਾ ਨੂੰ ਅਪੀਲ ਕਰਦਿਆ ਆਖਿਆ ਕਿ ਨਸ਼ਾ ਤਸਕਰੀ ਕਰਨ ਵਾਲੇ ਭੈੜੇ ਅਨਸਰਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ । ਜਿ਼ਲੇ ਨੂੰ ਨਸ਼ਾ ਮੁਕਤ ਕਰਨ ਲਈ ਲੋਕਾ ਦੇ ਵੱਡੇ ਸਹਿਯੋਗ ਦੀ ਲੋੜ ਹੈ।ਇਸ ਮੌਕੇ ਥਾਣਾ ਦੇ ਸਮੂਹ ਪੁਲਿਸ ਮੁਲਾਜਮ ਅਤੇ ਸਿ਼ਕਾਇਤਾ ਸਬੰਧੀ ਹਾਜ਼ਰ ਲੋਕ ਮੌਜੂਦ ਸਨ।

ਫੋਟੋ: ਪੁਲਿਸ ਥਾਣਾ ਸਿਟੀ ਬਲਾਚੌਰ ਵਿੱਚ ਲਗਾਏ ਲੋਕ ਦਰਬਾਰ ਦੌਰਾਨ ਸਿ਼ਕਾਇਤਾ ਸੁਣਨ ਮੌਕੇ ਜਿ਼ਲਾ ਪੁਲਿਸ ਮੁੱਖੀ ਕੰਵਰਦੀਪ ਕੌਰ, ਡੀਐਸਪੀ ਬਲਾਚੌਰ ਤਰਲੋਚਨ ਸਿੰਘ, ਥਾਣਾ ਸਿਟੀ ਦੇ ਮੁੱਖੀ ਗੁਰਮੀਤ ਸਿੰਘ ਅਤੇ ਹੋਰ ਸਖਸ਼ੀਅਤਾ ।