Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਤੜਕਸਾਰ ਚੋਰਾਂ ਨੇ ਮੀਟ ਤੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ,ਤਸਵੀਰਾਂ ਸੀਸੀਟੀਵੀ ਫੁਟੇਜ ‘ਚ ਕੈਦ*

ਤੜਕਸਾਰ ਚੋਰਾਂ ਨੇ ਮੀਟ ਤੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ,ਤਸਵੀਰਾਂ ਸੀਸੀਟੀਵੀ ਫੁਟੇਜ ‘ਚ ਕੈਦ*

ਗੜ੍ਹਦੀਵਾਲਾ (ਚੌਧਰੀ)

ਮੀਟ ਦੀ ਦੁਕਾਨ ਚ ਲੱਗੀ ਐਲਈਡੀ,ਪੈਸੇ ਅਤੇ ਕਰਿਆਨਾ ਦੁਕਾਨ ਚੋਂ 15000 ਦੇ ਕਰੀਬ ਸਮਾਨ ਤੇ ਪੈਸੇ ਲੈ ਕੇ ਹੋਏ ਰਫੂਚੱਕਰ 

: ਅੱਜ ਤੜਕਸਾਰ ਮੇਨ ਰੋਡ ਗੜ੍ਹਦੀਵਾਲਾ ਤੇ ਦੋ ਦੁਕਾਨਾਂ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ। ਜਿਸ ਵਿੱਚ ਇੱਕ ਕਰਿਆਨਾ ਤੇ ਇੱਕ ਮੀਟ ਦੀ ਦੁਕਾਨ ਸ਼ਾਮਲ । ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਪਹਿਲੀ ਦੁਕਾਨ ਦੇ ਮਾਲਿਕ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਮੈਂ ਬਬਲੂ ਪੁੱਤਰ ਰਾਧੇ ਕ੍ਰਿਸ਼ਨ ਵਾਸੀ ਜਲੰਧਰ ਕੈਂਟ ਘੋਟਮੰਡੀ ਦਾ ਰਹਿਣ ਵਾਲਾ ਹਾਂ ਅਤੇ ਮੇਰੀ ਇੱਕ ਦੁਕਾਨ ਗੜ੍ਹਦੀਵਾਲਾ ਵਿਖੇ ਟਾਂਡਾ ਰੋਡ ਤੇ A-ONE ਮੀਟ ਸ਼ੋਪ ਦੇ ਨਾਮ ਤੇ ਹੈ ਤੇ ਦੱਸਿਆ ਕਿ ਰੋਜ ਦੀ ਤਰਾਂ ਮਿਤੀ 19-07-2025 ਰਾਤ ਅਸੀ ਆਪਣਾ ਕੰਮ ਖਤਮ ਕਰਕੇ ਵਾਪਿਸ ਜਲੰਧਰ ਚਲੇ ਗਏ ਸੀ । ਅੱਜ ਜਦੋਂ ਸਵੇਰੇ 10:30 ਵਜੇ ਦੁਕਾਨ ਖੋਲਣ ਵਾਸਤੇ ਆਏ ਤਾਂ ਦੇਖਿਆ ਚੋਰਾਂ ਨੇ ਸਾਡੇ ਸ਼ਟਰ ਦੇ ਤਾਲੇ ਤੋੜੇ ਹੋਏ ਹਨ ।

ਲਿੰਕ ਨੂੰ ਓਪਰ ਕਰਕੇ ਦੇਖੋ ਚੋਰੀ ਦੀ ਵੀਡੀਓ 

https://www.facebook.com/share/v/16xCezYcu8/

ਜੱਦ ਅਸੀ ਅੰਦਰ ਜਾ ਕੇ ਦੇਖਿਆ ਤਾਂ ਪਤਾ ਚਲਿਆ ਕਿ ਮੇਰੀ ਦੁਕਾਨ ਅੰਦਰ ਲੱਗੀ LED ਅਤੇ ਗੱਲੇ ਵਿਚੋਂ 10000/- ਰੁਪਏ ਚੋਰੀ ਹੋ ਗਏ ਹਨ । ਇਸੇ ਤਰ੍ਹਾਂ ਦੂਸਰੀ ਕਰਿਆਨਾ ਦੁਕਾਨ ਮਾਲਕ ਨੇ ਦੱਸਿਆ ਕਿ ਮੈਂ ਅਜੇ ਕੁਮਾਰ,ਪਿੰਡ ਗੜ੍ਹਦੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ। ਮੇਰੀ ਇੱਕ ਕਰਿਆਣੇ ਦੀ ਦੁਕਾਨ, ਜਿਸ ਦਾ ਨਾਂ “ਪਟਵਾਰੀਆਂ ਦੀ ਹੱਟੀ” ਹੈ, ਮੁੱਖ ਰੋਡ ’ਤੇ ਟਾਂਡਾ ਰੋਡ ਦੇ ਨੇੜੇ ਸਥਿਤ ਹੈ। ਜਦੋਂ ਮੈਂ ਸਵੇਰੇ ਆਪਣੀ ਦੁਕਾਨ ਖੋਲ੍ਹਣ ਗਿਆ ਤਾਂ ਵੇਖਿਆ ਕਿ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਮੈਂ ਦੁਕਾਨ ਅੰਦਰੋਂ ਵੇਖਿਆ ਤਾਂ ਲਗਭਗ ₹2500 ਨਕਦ ਰਕਮ ਅਤੇ ₹10 /15 ਹਜਾਰ ਰੁਪਏ ਤੱਕ ਦਾ ਦੁਕਾਨ ਵਿੱਚ ਮੌਜੂਦ ਸਮਾਨ ਚੋਰੀ ਹੋਇਆ ਹੈ।  ਚੋਰੀ ਦੀ ਘਟਨਾ ਮੇਰੀ ਨਾਲ ਵਾਲੀ ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਹੈ। ਦੋਵੇ ਦੁਕਾਨਦਾਰ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਚੋਰਾਂ ਨੂੰ ਜਲਦ ਫੜ ਕੇ ਨੁਕਸਾਨ ਦੀ ਭਰਭਾਈ ਕਰਵਇਆ ਜਾਵੇ । ਦੱਸਣਯੋਗ ਹੈ ਕੀ ਕਰਿਆਨੇ ਦੀ ਦੁਕਾਨ ‘ਚ ਸਾਲ ਚ ਦੂਸਰੀ ਵਾਰੀ ਚੋਰੀ ਹੋ ਚੁੱਕੀ ਹੈ ਪਹਿਲਾਂ ਦਿਨ ਦਿਹਾੜੇ ਹੀ ਚੋਰ ਗਲ਼ਾ ਤੋੜ ਕੇ ਪੈਸੇ ਲੈ ਗਏ ਸੀ ਉਸ ਦਾ ਵੀ ਇਨਸਾਫ ਹੱਲੇ ਤੱਕ ਕੋਈ ਸੁਰਾਗ਼ ਨਹੀਂ ਮਿਲਿਆ ।

error: copy content is like crime its probhihated