Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਨਿਊ ਜਾਗਦੀ ਜ਼ਮੀਰ ਕਲੱਬ ਦੀ ਮੀਟਿੰਗ ‘ਚ ਨਿਰਣਾਇਕ ਫ਼ੈਸਲੇ, ਲੋਕ ਹਿੱਤ ਤੇ ਨਿਆਂ ਦੀ ਆਵਾਜ਼ ਬਣਨ ਦਾ ਵਾਅਦਾ

ਨਿਊ ਜਾਗਦੀ ਜ਼ਮੀਰ ਕਲੱਬ ਦੀ ਮੀਟਿੰਗ ‘ਚ ਨਿਰਣਾਇਕ ਫ਼ੈਸਲੇ, ਲੋਕ ਹਿੱਤ ਤੇ ਨਿਆਂ ਦੀ ਆਵਾਜ਼ ਬਣਨ ਦਾ ਵਾਅਦਾ

ਬਟਾਲਾ, 7 ਜੁਲਾਈ (ਅਵਿਨਾਸ਼ ਸ਼ਰਮਾ)

: ਨਿਊ ਜਾਗਦੀ ਜ਼ਮੀਰ ਪ੍ਰੈਸ ਕਲੱਬ ਵੱਲੋਂ ਇਕ ਅਹੰਮ ਅਤੇ ਨਿਰਣਾਇਕ ਮੀਟਿੰਗ ਕਲੱਬ ਦੇ ਦਫ਼ਤਰ, ਗੁਰਦਾਸਪੁਰ ਰੋਡ, ਬਟਾਲਾ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਪੱਤਰਕਾਰਾਂ ਦੀ ਭੂਮਿਕਾ, ਉਨ੍ਹਾਂ ਨੂੰ ਆ ਰਹੀਆਂ ਰੋਜ਼ਾਨਾ ਚੁਣੌਤੀਆਂ ਅਤੇ ਕਲੱਬ ਵੱਲੋਂ ਚਲਾਏ ਜਾ ਰਹੇ ਸਮਾਜ-ਹਿਤੈਸ਼ੀ ਉਪਰਾਲਿਆਂ ‘ਤੇ ਚਰਚਾ ਕੀਤੀ ਗਈ।

ਮੀਟਿੰਗ ਦੀ ਅਗਵਾਈ ਸ਼ਹਿਰੀ ਪ੍ਰਧਾਨ ਐਸ. ਕੇ. ਮਹਾਜਨ ਨੇ ਕੀਤੀ ਜਦਕਿ ਜ਼ਿਲ੍ਹਾ ਪ੍ਰਧਾਨ ਸੰਜੀਵ ਨਈਅਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰਤਾ ਦੇ ਮੂਲ ਸਿਧਾਂਤਾਂ — ਸੱਚਾਈ, ਨਿਰਭਿਕਤਾ ਅਤੇ ਲੋਕ ਹਿੱਤ — ਨੂੰ ਕਾਇਮ ਰੱਖਣਾ ਕਲੱਬ ਦੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਦੀ ਗੱਲ ਨੂੰ ਵੀ ਦੋਹਰਾਇਆ।

ਮੀਟਿੰਗ ਵਿਚ ਇਹ ਸਪੱਸ਼ਟ ਫੈਸਲਾ ਲਿਆ ਗਿਆ ਕਿ ਕਲੱਬ ਸ਼ਹਿਰ ਦੀ ਭਲਾਈ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇਗਾ, ਪਰ ਜਿੱਥੇ ਵੀ ਕੋਈ ਗਲਤ ਜਾਂ ਜਨ-ਵਿਰੋਧੀ ਫ਼ੈਸਲਾ ਲਿਆ ਜਾਂਦਾ ਹੈ, ਉਥੇ ਨਿਊ ਜਾਗਦੀ ਜ਼ਮੀਰ ਕਲੱਬ ਨਿਰਭਿਕ ਰਵੱਈਆ ਅਪਣਾਉਂਦਾ ਹੋਇਆ ਉਸ ਗਲਤ ਕੰਮ ਨੂੰ ਬੇਨਕਾਬ ਕਰੇਗਾ।

ਇਹ ਵੀ ਜ਼ਿਕਰਯੋਗ ਹੈ ਕਿ ਮੀਟਿੰਗ ਦੌਰਾਨ ਪੱਤਰਕਾਰਾਂ ਨੇ ਇਕਜੁੱਟ ਹੋ ਕੇ ਇਹ ਕਸਮ ਖਾਈ ਕਿ ਉਹ ਲੋਕਤੰਤਰ ਦੇ ਚੌਥੇ ਥੰਮ — ਪੱਤਰਕਾਰਤਾ — ਨੂੰ ਮਜ਼ਬੂਤ ਬਣਾਏ ਰੱਖਣਗੇ ਅਤੇ ਕਿਸੇ ਵੀ ਦਬਾਅ ਜਾਂ ਲਾਲਚ ਅੱਗੇ ਝੁਕਣ ਦੀ ਬਜਾਏ ਸੱਚ ਦੇ ਪੱਖ ਵਿੱਚ ਖੜ੍ਹੇ ਰਹਿਣਗੇ।

ਇਸ ਮੌਕੇ ਤੇ ਹਾਜ਼ਰ ਸਦੱਸਾਂ ਵਿੱਚ ਸ਼ਾਮਲ ਸਨ: ਭੁਪਿੰਦਰ ਸੋਢੀ, ਬਲਦੇਵ ਖਾਲਸਾ, ਅਸ਼ੋਕ ਗਰੇਵਾਲ, ਸੁਨੀਲ ਬਟਾਲਵੀ, ਨੀਰਜ ਸ਼ਰਮਾ, ਰਾਜੂ ਲਹੋਰੀਆ, ਲਖਵਿੰਦਰ ਕੁਮਾਰ ਅਤੇ ਅਵਿਨਾਸ਼ ਸ਼ਰਮਾ ਸਮੇਤ ਹੋਰ ਕਈ ਗਰਿਮਾ ਮਈ ਮੈਂਬਰ।