Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਭੂਆ ਦੇ ਮੁੰਡੇ ਨੇ ਭਰਾ ਦਾ ਕੀਤਾ ਕਤ+ਲ, ਪੁਲਿਸ ਨੇ 24 ਘੰਟਿਆਂ ਮਾਮਲਾ ਸੁਲਝਾਇਆ,ਦੋਸ਼ੀਆਨ ਨੂੰ ਅਸਲੇ ਤੇ ਗੱਡੀਆਂ ਸਮੇਤ ਕੀਤਾ ਕਾਬੂ 

ਭੂਆ ਦੇ ਮੁੰਡੇ ਨੇ ਭਰਾ ਦਾ ਕੀਤਾ ਕਤ+ਲ, ਪੁਲਿਸ ਨੇ 24 ਘੰਟਿਆਂ ਮਾਮਲਾ ਸੁਲਝਾਇਆ,ਦੋਸ਼ੀਆਨ ਨੂੰ ਅਸਲੇ ਤੇ ਗੱਡੀਆਂ ਸਮੇਤ ਕੀਤਾ ਕਾਬੂ 

ਹੁਸ਼ਿਆਰਪੁਰ 20 ਜੂਨ (ਪ੍ਰਾਈਮ ਪੰਜਾਬ ਟਾਈਮਜ਼) 

: ਮਿਤੀ 18/06/25 ਦੀ ਰਾਤ ਨੂੰ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਰੀਬ 11 ਵਜੇ ਨੰਗਲ ਰੋਡ ਸ਼ਾਹਪੁਰ ਘਾਟਾ ਨਜਦੀਕ ਪਿੰਡ ਸ਼ਾਹਪੁਰ ਥਾਣਾ ਗੜ੍ਹਸ਼ੰਕਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਨ ਦੀ ਇਤਲਾਹ ਮਿਲੀ ਸੀ।

ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸੰਦੀਪ ਮਲਿਕ ਆਈ. ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਤਲ ਕਰਨ ਵਾਲ਼ੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਡਾ: ਮੁਕੇਸ਼ ਕੁਮਾਰ ਪੀ.ਪੀ.ਐਸ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸ.ਡ. ਗੜ੍ਹਸੰਕਰ, ਥਾਣਾ ਗੜ੍ਹਸ਼ੰਕਰ ਅਤੇ ਥਾਣਾ ਮਾਹਿਲਪੁਰ ਦੀ ਟੀਮ ਗਠਿਤ ਕੀਤੀ ਗਈ ਸੀ, ਇਸ ਟੀਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋ ਉਕਤ ਟੀਮ ਵੱਲੋ ਘਟਨਾ ਸਥਾਨ ਦਾ ਜਾਇਜਾ ਲੈਣ ਤੇ ਘਟਨਾ ਸਥਾਨ ਨੂੰ ਜਾਂਦੇ ਰਸਤਿਆ ਨੰ ਟੈਕਨੀਕਲ ਤਰੀਕੇ ਨਾਲ ਚੈਕ ਕਰਨ ਤੇ ਪਾਇਆ ਗਿਆ ਕਿ ਨਵੀਨ ਕੁਮਾਰ (ਦੋਸ਼ੀ) ਰੇਡੀਮੇਡ ਕੱਪੜੇ ਦੀ ਨਵੀ ਫੈਸ਼ਨ ਪੁਆਇੰਟ ਡੂੰਗੀਆ (ਬੀਨੇਵਾਲ) ਥਾਣਾ ਗੜ੍ਹਸ਼ੰਕਰ ਦੁਕਾਨ ਕਰਦਾ ਸੀ। ਨਵੀਨ ਕੁਮਾਰ (ਦੋਸ਼ੀ) ਦੀ ਦੁਕਾਨ ਤੇ ਉਸਦੇ ਮਾਮੇਡ ਦਾ ਲੜਕਾ ਆਰੀਅਨ (ਮ੍ਰਿਤਕ) ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਕੰਮ ਕਰਦਾ ਸੀ। ਜੋ ਹੁਣ ਆਪਣੀ ਅਲੱਗ ਦੁਕਾਨ ਪਿੰਡ ਝੁੰਗੀਆਂ (ਬੀਨੇਵਾਲ) ਕਰਨਾ ਚਾਹੁੰਦਾ ਸੀ। ਨਵੀਨ ਕੁਮਾਰ (ਦੋਸ਼ੀ) ਦੇ ਸਾਰੇ ਗਾਹਕਾਂ ਨਾਲ ਆਰੀਅਣ (ਮ੍ਰਿਤਕ) ਦਾ ਮੇਲਜੋਲ ਬਹੁਤ ਜਿਆਦਾ ਸੀ। ਜੋ ਆਰੀਅਨ ਵੱਲੋ ਆਪਣੀ ਦੁਕਾਨ ਨਵੀਨ ਕੁਮਾਰ (ਦੋਸ਼ੀ) ਦੀ ਦੁਕਾਨ ਦੇ ਬਰਾਬਰ ਖੋਲਣ ਨਾਲ ਉਸਦੀ ਦੁਕਾਨ ਦੀ ਸੇਲ ਨੂੰ ਬਹੁਤ ਨੁਕਸਾਨ ਹੋਣਾ ਸੀ। ਇਸੇ ਰੰਜਿਸ਼ ਕਰਕੇ ਨਵੀਨ ਕੁਮਾਰ (ਦੋਸ਼ੀ) ਆਪਣੇ ਮਾਮੇ ਦੇ ਲੜਕੇ ਆਰੀਅਨ (ਮ੍ਰਿਤਕ) ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਨੂੰ ਮਾਰ ਦੇਣ ਦੀ ਨੀਅਤ ਨਾਲ ਨੰਗਲ ਰੋਡ ਸ਼ਾਹਪੁਰ ਘਾਟੇ ਵਿੱਚ ਸੁੰਨਸਾਨ ਜਗ੍ਹਾ ਪਰ ਬਹਾਨਾ ਲਗਾ ਕੇ ਆਪਣੀ ਕਾਰ ਰੋਕ ਕੇ ਆਪਣੇ ਨਜਾਇਜ ਪਿਸਟਲ 32 ਬੋਰ ਨਾਲ ਆਰੀਅਨ ਦੇ ਸਿਰ ਅਤੇ ਛਾਤੀ ਵਿੱਚ ਦੋ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ । ਜਿਸ ਤੇ ਮੁੱਕਦਮਾ ਨੰਬਰ 103 ਮਿਤੀ 19/06/25 ਅ/ਧ 103(1) ਬੀ ਐਨ ਐਸ 25/27-54-59 ਅਸਲਾ ਐਕਟ ਦਰਜ ਕੀਤਾ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਨਵੀਨ ਕੁਮਾਰ (ਦੋਸ਼ੀ) ਵੱਲੋਂ ਇਹ ਪਿਸ਼ਟਲ 32 ਬੋਰ ਗੁਰਮੁ ਪੁੱਤਰ ਸੋਮਨਾਥ,ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਤੋ ਲਿਆ ਗਿਆ ਸੀ। ਨਵੀਨ ਕੁਮਾਰ (ਦੋਸ਼ੀ) ਵਾਰਦਾਤ ਲਈ ਵਰਤਿਆ ਗਿਆ ਪਿਸਟਲ 32 ਬੋਰ 1 ਰੌਂਦ ਜਿੰਦਾ ਅਤੇ 1 ਚੱਲਿਆ ਹੋਇਆ ਕਾਰਤੂਸ ਅਤੇ ਸਵਿਫਟ ਕਾਰ ਪੀ.ਬੀ 24 ਈ 0923 ਜੋ ਨਵੀਨ ਕੁਮਾਰ ਦੀ ਸੀ, ਬ੍ਰਾਮਦ ਕੀਤੀ ਅਤੇ ਪਿਸਟਲ ਮਹੁੱਈਆਂ ਕਰਵਾਉਣ ਵਾਲੇ ਦੋਸ਼ੀਆਂ ਗੁਰਮੁੱਖ ਪੁੱਤਰ ਸੋਮਨਾਥ, ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਸ਼ੀਆਨ ਗੁਰਮੁੱਖ ਪੁੱਤਰ ਸੋਮਨਾਥ, ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਵੱਲੋ ਦੋਸ਼ੀ ਨਵੀਨ ਕੁਮਾਰ ਜਿਸ ਕਾਰ ਰਾਹੀਂ ਪਿਸਟਲ ਮੁਹੱਈਆਂ ਕਰਵਾਇਆ ਗਿਆ ਸੀ, ਉਹ ਕਾਰ ਈਟੋਸ ਲੀਬਾ ਪੀ.ਬੀ 02 ਸੀ.ਪੀ 3993 ਬ੍ਰਾਮਦ ਕੀਤੀ ਜਾ ਚੁੱਕੀ ਹੈ

 

error: copy content is like crime its probhihated