Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing 3 ਕਿਲੋਗ੍ਰਾਮ ਗਾਂਜਾ ਸਮੇਤ ਇੱਕ ਔਰਤ ਨੂੰ ਪੁਲਿਸ ਨੇ ਕੀਤਾ ਕਾਬੂ

3 ਕਿਲੋਗ੍ਰਾਮ ਗਾਂਜਾ ਸਮੇਤ ਇੱਕ ਔਰਤ ਨੂੰ ਪੁਲਿਸ ਨੇ ਕੀਤਾ ਕਾਬੂ

ਤਲਵਾੜਾ / ਦਸੂਹਾ (ਚੌਧਰੀ) 

23 ਫਰਵਰੀ : 3 ਕਿਲੋਗ੍ਰਾਮ ਗਾਂਜਾ(ਚੂਰਾ ਪੋਸਤ) ਸਮੇਤ ਇੱਕ ਔਰਤ ਨੂੰ ਤਲਵਾੜਾ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ।

ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ IPS ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਮਨਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ/ਤਫਤੀਸ਼ ਹੁਸ਼ਿਆਰਪੁਰ ਅਤੇ ਬਲਵੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦਸੂਹਾ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਹਰਗੁਰਦੇਵ ਸਿੰਘ ਮੁੱਖ ਅਫਸਰ ਥਾਣਾ ਤਲਵਾੜਾ ਵੱਲੋਂ ਭੈੜੇ ਪੁਰਸ਼ਾਂ ਖਿਲਾਫ ਚਲਾਈ ਗਈ ਨਸ਼ਿਆ ਖਿਲਾਫ ਮੁਹਿੰਮ ਤਹਿਤ ਥਾਣਾ ਤਲਵਾੜਾ ਦੀ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਮਿਤੀ 21.02.2023 ਨੂੰ ਏ.ਐਸ.ਆਈ ਰਣਵੀਰ ਸਿੰਘ ਥਾਣਾ ਤਲਵਾੜਾ ਸਮੇਤ ਐਚ.ਸੀ ਤਿਲਕ ਰਾਜ 144, L/HC ਬੰਦਨਾ ਦੇਵੀ 1459, ਨੇ ਦੋਰਾਨੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੋਲਤਪੁਰ ਚੌਕ ਤਲਵਾੜਾ ਨਜਦੀਕ ਮੌਜੂਦ ਸੀ ਤਾਂ ਡੈਮ ਰੋਡ ਨੇੜੇ ਦੌਲਤਪੁਰ ਚੌਕ ਤਲਵਾੜਾ ਪਰ ਇੱਕ ਔਰਤ ਆਪਣੇ ਸੱਜੇ ਹੱਥ ਵਿੱਚ ਵਜਨਦਾਰ ਮੋਮੀ ਲਿਫਾਫਾ ਫੜ ਕੇ ਪੈਦਲ ਆਉਂਦੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜਿਆ ਵਜਨਦਾਰ ਮੋਮੀ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਜਿਸ ਨੂੰ ਸ਼ੱਕ ਦੀ ਬਿਨਾ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੋਮਾ ਉਰਫ ਸੀਮਾ ਪਤਨੀ ਮਹਿੰਦਰ ਸਿੰਘ ਵਾਸੀ ਜਿਊਵਾਲ ਥਾਣਾ ਕੀਰਤਪੁਰ ਸਾਹਿਬ ਰੂਪਨਗਰ ਹਾਲ ਵਾਸੀ ਡੈਮ ਰੋਡ ਤਲਵਾੜਾ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਦੱਸਿਆ। ਜੋ ਏ.ਐਸ.ਆਈ ਰਣਵੀਰ ਸਿੰਘ ਵੱਲੋਂ ਥਾਣਾ ਵਿਖੇ ਇਤਲਾਹ ਦਿੱਤੇ ਜਾਣ ਪਰ ਏ.ਐਸ.ਆਈ ਸੁਖਜਿੰਦਰ ਸਿੰਘ ਸਮੇਤ ASI ਨਰਿੰਦਰ ਕੁਮਾਰ 1197, HC ਹਰਜੀਤ ਸਿੰਘ 79, L/HC ਰੇਖਾ ਰਾਣੀ 161/ਹੁਸ਼ਿ: ਵੱਲੋਂ ਮੋਕਾ ਪਰ ਪੁੱਜ ਕੇ ਪੁਲਿਸ ਪਾਰਟੀ ਵੱਲੋ ਕਾਬੂ ਕੀਤੀ ਗਈ ਔਰਤ ਸੋਮਾ ਉਰਫ ਸੀਮਾ ਪਤਨੀ ਮਹਿੰਦਰ ਕੁਮਾਰ ਵਾਸੀ ਜਿਊਵਾਲ ਥਾਣਾ ਕੀਰਤਪੁਰ ਸਾਹਿਬ ਰੂਪਨਗਰ ਹਾਲ ਵਾਸੀ ਡੈਮ ਰੋਡ ਤਲਵਾੜਾ ਥਾਣਾ ਤਲਵਾੜਾ ਵੱਲੋਂ ਸੁੱਟੇ ਹੋਏ ਵਜਨਦਾਰ ਮੋਮੀ ਲਿਫਾਫੇ ਨੂੰ ਚੈਕ ਕਰਨ ਪਰ ਉਸ ਵਿੱਚੋਂ ਛੋਟੇ ਛੋਟੇ ਪੈਕਟਾਂ ਵਿੱਚ ਪਾਏ ਹੋਏ ਗਾਂਜੇ ਦੀਆਂ ਪੁੱੜੀਆਂ ਬ੍ਰਾਮਦ ਹੋਈਆਂ। ਜਿਸ ਨੂੰ ਡਿਜੀਟਲ ਕੰਡੇ ਨਾਲ ਵਜਨ ਕਰਨ ਤੇ 3 ਕਿਲੋਗ੍ਰਾਮ ਗਾਂਜਾ ਬ੍ਰਾਮਦ ਹੋਇਆ। ਜਿਸ ਤੇ ਏ.ਐਸ.ਆਈ ਸੁਖਜਿੰਦਰ ਸਿੰਘ ਥਾਣਾ ਤਲਵਾੜਾ ਵੱਲੋਂ ਮੁਕੱਦਮਾ ਨੰਬਰ 16 ਮਿਤੀ 21.02.2023 ਅ/ਧ 20-61-85 ਐਨ.ਡੀ.ਪੀ.ਐਸ ਐਕਟ ਥਾਣਾ ਤਲਵਾੜਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ।ਦੋਸ਼ਣ ਸੋਮਾ ਉਰਫ ਸੀਮਾ ਉਕਤ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

ਬ੍ਰਾਮਦਗੀ= 03 ਕਿਲੋਗ੍ਰਾਮ ਗਾਂਜਾ