Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਈ ਦਿਵਸ ਮਨਾਇਆ ਗਿਆ

ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਈ ਦਿਵਸ ਮਨਾਇਆ ਗਿਆ

ਗੜ੍ਹਦੀਵਾਲਾ 1 ਮਈ (ਚੌਧਰੀ)

: ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਮਈ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਤੇ ਬੋਲਦਿਆਂ ਜਿਲਾ ਪ੍ਰਧਾਨ ਮਨਜੀਤ ਕੌਰ ਭੱਟਿਆਂ ਨੇ ਕਿਹਾ ਕਿ ਇਹ ਦਿਨ ਕਿਰਤੀ ਲੋਕਾਂ ਦੀ ਸਮੂਹਿਕ ਸ਼ਕਤੀ ,ਨਿਆ ਲਈ ਚੱਲ ਰਹੀ ਲੜਾਈ, ਇਕ ਅਜਿਹੀ ਦੁਨੀਆਂ ਦੀ ਮਹੱਤਤਾ ਦੀ ਯਾਦ ਦਿਲਾਉਂਦਾ ਹੈ ਜਿੱਥੇ ਹਰੇਕ ਵਿਅਕਤੀ ਦੇ ਯੋਗਦਾਨ ਦੀ ਕਦਰ ਕੀਤੀ ਜਾਵੇ ।ਆਰਥਿਕ ਵਿਵਸਥਾ ਦੇ ਨਿਰਮਾਣ ਲਈ ਕਿਰਤੀ ਲੋਕਾਂ ਦਾ ਵਿਸ਼ੇਸ਼ ਯੋਗਦਾਨ ਹੈ,ਪਰ ਅੱਜ ਤੱਕ ਕਿਰਤੀ ਲੋਕਾਂ ਅੰਦਰ ਉਚਿਤ ਉਜਰਤ,ਸ਼ੋਸ਼ਣ ਵਿਰੁਧ,ਸੁਰੱਖਿਆ ਤੇ ਸਮਾਜਿਕ ਸੁਰੱਖਿਆ ਬਾਰੇ ਜਾਗਰੂਕ ਕਰਨ ਦਾ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਸਰਕਾਰਾਂ ਵੱਲੋਂ ਬਣਾਏ ਕਾਨੂੰਨ ਜੋ ਕਿ ਕਿਰਤੀ ਲੋਕਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੁੰਦੇ ਹਨ, ਪਰ ਉਹ ਸਰਕਾਰਾਂ ਦੂਆਰਾ ਲਾਗੂ ਨਹੀਂ ਕੀਤੇ ਜਾਂਦੇ ।ਉਸਾਰੀ ਕਿਰਤੀਆਂ ਦੀਆਂ ਸਕੀਮਾਂ ,ਕਈ ਸਾਲਾਂ ਤੋਂ ਪੰਜਾਬ ਅੰਦਰ ਠੰਡੇ ਵਸਤੇ ਵਿੱਚ ਪਈਆਂ ਹੋਈਆਂ ਹਨ ।ਕਰੋੜਾ ਰੁਪਏ ਸਰਕਾਰਾਂ ਕੋਲ ਜਮਾ ਹਨ ਪਰ ਪੰਜਾਬ ਸਰਕਾਰ ਕੋਲ ਇਹਨਾਂ ਸਕੀਮਾਂ ਨੂੰ ਲਾਗੂ ਕਰਨ ਲਈ ਸਮਾਂ ਨਹੀਂ ਹੈ ।ਅੱਜ ਦੇ ਇਸ ਮਈ ਦਿਵਸ ਮਨਾਉਣ ਵਾਲਿਆਂ ਵਿੱਚ ਸ਼ਿਮਲਾ ਦੇਵੀ, ਸੁਰਜੀਤ ਕੌਰ,ਰੀਤਾ ਦੇਵੀ,ਤਾਰਾ ਦੇਵੀ,ਸਲਿੰਦਰ ਕੌਰ,ਪ੍ਰਵੀਨ ਕੁਮਾਰੀ,ਕਾਂਤਾ ਦੇਵੀ,ਰੀਨਾ ਰਾਣੀ,ਕੋਮਲ,ਰਣਜੀਤ ਕੌਰ, ਮਨਜੀਤ ਕੌਰ ,ਮੋਨਿਕਾ,ਅੰਜਨਾ ਦੇਵੀ,ਦਿਲਬਾਗ ਸਿੰਘ,ਸੋਨੀਆ,ਹਰਪ੍ਰੀਤ ਕੌਰ, ਆਈ ਸ਼ਾਹ,ਭਗਵਤੀ, ਲਵਨੀਤ ਸਿੰਘ, ਮਨਰੂਪ ਕੌਰ ਆਦਿ ਹਾਜ਼ਰ ਸਨ।

ਇਸੇ ਤਰ੍ਹਾਂ ਇਤਿਹਾਸਕ ਪਿੰਡ ਧੂਤਕਲਾਂ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਈ ਦਿਵਸ ਮਨਾਇਆ ਗਿਆ ,ਇਸ ਵਿੱਚ ਸਭ ਤੋਂ ਪਹਿਲਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ।ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਬੰਸ ਸਿੰਘ ਧੂਤ ਨੇ ਬੋਲਦਿਆਂ ਕਿਹਾ ਕਿ ਮਈ ਦੇਸ ਕਿਰਤੀ ਲੋਕਾਂ ਦੇ ਸੰਘਰਸ਼ਾਂ ਦੀ ਦਾਸਤਾਨ ਬਿਆਨ ਕਰਦਾ ਹੈ ਹੈ ਕਿਵੇਂ ਸੰਸਾਰ ਪੱਧਰ ਤੇ ਖੇਤੀ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਅੱਠ ਘੰਟੇ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਕੀਤਾ। ਪਰ ਸਾਡੀਆਂ ਅੱਜ ਦੀਆਂ ਸਰਕਾਰਾਂ ਜਿਵੇਂ 12 ਘੰਟੇ ਡਿਊਟੀ ਕਰਨ ਦੇ ਬਿੱਲ ਪਾਸ ਕਰ ਰਹੀਆਂ ਹਨ। ਭਾਜਪਾ ਸਰਕਾਰ ਨੂੰ ਤਾਂ ਹਿੰਦੂ ਮੁਸਲਮ ਕਰਨ ਤੋਂ ਇਲਾਵਾ ਹੋਰ ਕੋਈ ਕਿੱਤਾ ਹੀ ਨਹੀਂ ਹੈ। ਜੇ ਸਰਕਾਰਾਂ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀਆਂ ਹਨ ਇਹ ਕਿਰਤੀ ਲੋਕਾਂ ਦੀਆਂ ਸਹੂਲਤਾਂ ਵੱਲ ਧਿਆਨ ਦੇਵੇ ।ਦੁਨੀਆ ਭਰ ਦੇ ਕਿਰਤੀਓ ਇੱਕ ਹੋ ਜਾਓ ਉਹਦੇ ਨਾਅਰੇ ਲਗਾਏ ਗਏ, ਅੱਜ ਦੇ ਇਸ ਪ੍ਰੋਗਰਾਮ ਵਿੱਚ ਕਮਲੇਸ਼ ਕੌਰ ਧੂਤ,ਦਲਜੀਤ ਸਿੰਘ,ਬਲਵਿੰਦਰ ਸਿੰਘ, ਰਵਿੰਦਰ ਸਿੰਘ,ਰਕੇਸ਼ ਕੁਮਾਰ, ਹਰੀ ਕ੍ਰਿਸ਼ਨ,ਮੋਨਿਕਾ, ਅਭਿਸ਼ੇਕ ਕੁਮਾਰ, ਨਿਰਮਲ ਕੌਰ, ਜਗਦੀਸ਼ ਕੌਰ,ਬਲਵਿੰਦਰ ਕੌਰ,ਸੱਤਿਆ ਦੇਵੀ,ਤਮੰਨਾ, ਮਨਦੀਪ, ਕਮਲੇਸ਼ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ ।