ਗੜਸ਼ੰਕਰ 28 ਫਰਵਰੀ (ਅਸ਼ਵਨੀ ਸ਼ਰਮਾ) : ਅੱਜ ਇੱਥੇ ਗੜ੍ਹਸ਼ੰਕਰ ਸ਼ਹਿਰ ਵਿੱਚ ਵੱਖ ਵੱਖ ਜਮੂਹਰੀ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਮਰਾਜੀਆਂ ਵੱਲੋਂ ਯੂਕਰੇਨ ਵਿੱਚ ਛਿੜੀ ਜੰਗ ਦੇ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਡੈਮੋਕਰੈਟਿਕ ਟੀਚਰਜ਼ ਫਰੰਟ, ਕਿਰਤੀ ਕਿਸਾਨ ਯੂਨੀਅਨ, ਤਰਕਸ਼ੀਲ ਸੁਸਾਇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕੀਤੀ। ਇਸ ਸਮੇਂ ਰੋਸ ਮਾਰਚ ਕਰਨ ਤੋ ਪਹਿਲਾਂ ਗਾਂਧੀ ਪਾਰਕ ਵਿਖੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਡੀਟੀਐਫ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਕਿਰਤੀ ਕਿਸਾਨ ਯੂਨੀਅਨ ਸੂਬਾ ਵਿੱਤ ਸਕੱਤਰ ਹਰਮੇਸ਼ ਢੇਸੀ ਤੇ ਮਜ਼ਦੂਰ ਆਗੁੂ ਬਗੀਚਾ ਸਿੰਘ ਨੇ ਦੱਸਿਆ ਕਿ ਇਹ ਜੰਗ ਸਾਮਰਾਜੀ ਦੇਸ਼ਾਂ ਵੱਲੋਂ ਆਪਣੀਆਂ ਪਸਾਰਵਾਦੀ ਨੀਤੀਆਂ ਤੇ ਮੁਨਾਫਾ ਕਮਾਾਊਣ ਦੀਆਂ ਖਾਹਸ਼ਾਂ ਕਾਰਣ ਛੇਡ਼ੀ ਗਈ ਹੈ ਜਿਸ ਵਿੱਚ ਅਮਰੀਕਾ, ਨਾਟੋ ਦੇ ਜੋੜੀਦਾਰਾਂ ਵੱਲੋਂ ਯੂਕਰੇਨ ਅਤੇ ਰੂਸ ਨੂੰ ਉਕਸਾ ਕੇ ਜੰਗ ਵਿੱਚ ਝੋਕ ਦਿੱਤਾ ਹੈ ਇਸ ਜੰਗ ਵਿਚ ਆਮ ਲੋਕਾਂ, ਮਜ਼ਦੂਰਾਂ ਦਾ ਜਾਨੀ ਨੁਕਸਾਨ ਹੋਵੇਗਾ ਅਤੇ ਸਾਮਰਾਜੀਏ ਵੱਧ ਤੋਂ ਵੱਧ ਲਾਹਾ ਲੈਣਗੇ। ਇਸ ਸਮੇਂ ਕਿਸਾਨ ਆਗੂ ਕੁਲਵਿੰਦਰ ਚਾਹਲ, ਪ੍ਰੋ ਕੁਲਵੰਤ ਸਿੰਘ ਗੋਲੇਵਾਲ, ਸਰਪੰਚ ਰਾਮ ਜੀਤ ਸਿੰਘ ਦੇਨੋਵਾਲ ਤੇਜਿੰਦਰ ਸਿੰਘ, ਜਰਨੈਲ ਸਿੰਘ ਗੋਲੇਵਾਲ, ਮੋਹਨ ਸਿੰਘ ਅਲੀਪੁਰ, ਤਰਕਸ਼ੀਲ ਆਗੂ ਨਰੇਸ਼ ਕੁਮਾਰ, ਡੀ ਟੀ ਅੇੈੱਫ ਆਗੂ ਸੁਖਦੇਵ ਡਾਨਸੀਵਾਲ, ਹੰਸ ਰਾਜ ਗੜਸ਼ੰਕਰ ਗੁਰਮੇਲ ਸਿੰਘ, ਜਰਨੈਲ ਸਿੰਘ, ਪ੍ਰਦੀਪ ਸਿੰਘ ਗੁਰੂ, ਡਾ ਅਮਰੀਕ ਸਿੰਘ, ਮਨਜੀਤ ਬੰਗਾ, ਸੱਤਪਾਲ ਕਲੇਰ, ਰਮੇਸ਼ ਮਲਕੋਵਾਲ, ਜਸਵਿੰਦਰ ਸਿੰਘ ਅਤੇ ਨਰੰਜਣਜੋਤ ਸਿੰਘ ਚਾਂਦਪੁਰੀ ਆਦਿ ਨੇ ਵੀ ਮਾਰਚ ਵਿੱਚ ਹਿੱਸਾ ਲਿਆ ।

*ਜਨਤਕ ਜਥੇਬੰਦੀਆਂ ਵੱਲੋਂ ਯੂਕਰੇਨ ਉੱਪਰ ਰੂਸੀ ਹਮਲੇ ਦੇ ਵਿਰੋਧ ‘ਚ ਕੀਤਾ ਰੋਸ ਮੁਜ਼ਾਹਰਾ,ਹਰ ਤਰਾਂ ਦੇ ਫੌਜੀ ਗਠਜੋੜ ਖਤਮ ਕਰਨ ਦੀ ਮੰਗ
- Post published:February 28, 2022
You Might Also Like

ਸੁਨੀਲ ਜਾਖੜ ਵਲੋਂ ਦਲਿਤ ਵਰਗ ਨੂੰ ਪੈਰ ਦੀ ਜੁੱਤੀ ਦੱਸਣਾ ਅਤਿ ਨਿੰਦਨਯੋਗ : ਪ੍ਣਵ ਕ੍ਰਿਪਾਲ

ਕੇ.ਐਮ.ਐਸ ਕਾਲਜ ਦੇ ਬੀ.ਸੀ.ਏ ਪਹਿਲੇ ਸਮੈਸਟਰ ਦੀ ਵਿਦਿਆਰਥਣ ਬਲਜੀਤ ਕੌਰ ਨੇ ਪਹਿਲਾ ਸਥਾਨ ਕੀਤਾ ਹਾਸਿਲ

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਐਮਐਲਏ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮੰਗ ਪੱਤਰ

ਘੜਿਆਲ ਦੀ ਪ੍ਰਜਨਣ ਆਬਾਦੀ ਨੂੰ ਸਥਾਪਤ ਕਰਨ ਤੇ ਇਸ ਨੂੰ ਲੁਪਤ ਹੋਣ ਤੋਂ ਬਚਾਅ ਲਈ ਪੰਜਾਬ ਸਰਕਾਰ ਯਤਨਸ਼ੀਲ : ਸੰਗਤ ਸਿੰਘ ਗਿਲਜੀਆਂ
