Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਲੁੱਟਾਂ ਖੋਹਾਂ ਕਰਨ ਵਾਲੇ ਮੁਲਜਮ ਨੂੰ ਗ੍ਰਿਫਤਾਰ ਕਰਕੇ ਉਸ ਵੱਲੋ ਖੋਹ ਕੀਤੇ ਗਏ 06 ਮੋਬਇਲ ਫੋਨ ਬ੍ਰਾਮਦ

ਲੁੱਟਾਂ ਖੋਹਾਂ ਕਰਨ ਵਾਲੇ ਮੁਲਜਮ ਨੂੰ ਗ੍ਰਿਫਤਾਰ ਕਰਕੇ ਉਸ ਵੱਲੋ ਖੋਹ ਕੀਤੇ ਗਏ 06 ਮੋਬਇਲ ਫੋਨ ਬ੍ਰਾਮਦ

ਬਟਾਲਾ (ਅਵਿਨਾਸ਼ ਸ਼ਰਮਾ )

ਸੁਹੇਲ ਕਾਸਿਮ ਮੀਰ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲਾ ਬਟਾਲਾ, ਗੁਰਪ੍ਰਤਾਪ ਸਿੰਘ ਸਹੋਤਾ ਪੀ.ਪੀ.ਐਸ- ਐਸ.ਪੀ-ਇੰਨਵੈਸਟੀਗੇਸ਼ਨ ਬਟਾਲਾ ਦੀਆਂ ਹਦਾਇਤਾਂ ਅਨੁਸਾਰ ਬਟਾਲਾ ਪੁਲਿਸ ਹਰ ਤਰਾ ਦੇ ਜੁਰਮ ਕਰਨ ਵਾਲੇ ਅਪਰਾਧੀਆ ਨੂੰ ਗ੍ਰਿਫਤਾਰ ਕਰਨ ਲਈ ਵਚਨਬੱਧ ਹੈ।

ਮਿਤੀ 01 ਅਕਤੂਬਰ ਨੂੰ ਹਰਵੰਤ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਸੇਖਵਾਲੀ ਆਪਣੇ ਪਿੰਡ ਸੇਖੇਵਾਲੀ ਤੋਂ ਆਪਣੀ ਟੀ.ਵੀ.ਐਸ. ਸਕੂਟਰੀ ਨੰਬਰੀ ਪੀ.ਬੀ-18 ਵੀ-2264 ਤੇ ਹੋ ਕਿ ਟੀ ਪੁਅਇੰਟ ਤੇਜਾ ਕਲਾ ਤੋਂ ਆਪਣੇ ਪਿੰਡ ਸੇਖੋਵਾਲੀ ਨੂੰ ਜਾ ਰਿਹਾ ਸੀ ਤਾਂ ਵਕਤ ਕਰੀਬ 04-30 ਪੀ.ਐਮ ਨਜਦੀਕ ਪਿੰਡ ਵੀਲਾ ਤੇਜਾ ਪੁੱਜਾ ਤਾ ਪਿੱਛੇ ਇੱਕ ਮੋਟਰਸਾਈਕਲ ਰੰਗ ਕਾਲਾ ਤੇ ਦੋ ਨੌਜਵਾਨ ਯਕਦਮ ਆ ਕੇ ਹਰਵੰਤ ਸਿੰਘ ਉਕਤ ਦੀ ਸਕੂਟਰੀ ਨੂੰ ਰੋਕ ਕੇ ਉਸ ਕੈਲੋਂ 3000 ਹਜਾਰ ਰੁਪਏ ਅਤੇ ਇਕ ਮੋਬਇਲ ਫੋਨ ਮਾਰਕਾ ਰੈਡਮੀ ਖੋਹ ਕੇ ਵਾਪਸ ਤੇਜਾ ਕਲਾ ਨੂੰ ਫਰਾਰ ਹੋ ਗਏ ਜਿਸ ਤੇ ਹਰਵੰਤ ਸਿੰਘ ਉਕਤ ਦੇ ਬਿਆਨ ਤੇ ਮੁਕੱਦਮਾ ਨੰਬਰ 98 ਮਿਤੀ 01-10-2024 ਜੁਰਮ 304 ਬੀ.ਐਨ.ਐਸ ਥਾਣਾ ਫਤਿਹਗੜ ਏ.ਐਸ.ਆਈ ਸੁਖਰਾਜ ਸਿੰਘ ਵੱਲੋਂ ਦਰਜ ਕਰਕੇ ਮੁੱਢਲੀ ਤਫਤੀਸ ਅਮਲ ਵਿਚ ਲਿਆਦੀ ਗਈ।

ਮਾਨਯੋਗ ਸੀਨੀਅਰ ਅਫਸਰਾਂ ਦੇ ਦਿਸ਼ਾ-ਨਿਰਦੇਸਾ ਹੇਠ ਸ੍ਰੀ ਵਿਪਨ ਕੁਮਾਰ ਪੀ.ਪੀ.ਐਸ- ਉਪ ਕਪਤਾਨ ਪੁਲਿਸ ਫਤਿਹਗੜ ਚੂੜੀਆ ਨਿਗਰਾਨੀ ਹੇਠ ਇੰਸਪੈਕਟਰ ਕਿਰਨਦੀਪ ਸਿੰਘ ਮੁੱਖ ਅਫਸਰ ਥਾਣਾ ਫਤਿਹਗੜ ਚੂੜੀਆ ਅਤੇ ਇੰਸਪੈਕਟਰ ਸੁਖਰਾਜ ਸਿੰਘ ਇੰਨਚਾਰਜ ਸੀ.ਆਈ.ਏ ਸਟਾਫ ਬਟਾਲਾ ਵੱਲੋ ਇਕ ਜੁਅਇੰਟ ਅਪ੍ਰੇਸ਼ਨ ਚਲਾਕੇ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਮੁਕੱਦਮਾ ਉਕਤ ਸੁਖਜਿੰਦਰ ਸਿੰਘ ਪੁੱਤਰ ਸੁਖਰਾਜ ਸਿੰਘ ਉਰਫ ਰਾਜਨ ਵਾਸੀ ਘਣੀਏ ਕੇ ਬਾਗਰ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ ਵਾਰਦਾਤ ਵਿੱਚ ਖੋਹ ਕੀਤਾ ਮੋਬਾਇਲ ਫੋਨ ਮਾਰਕਾ ਰੈਡਮੀ ਬ੍ਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਉਕਤ ਵੱਲੇ ਹੋਰ ਵੀ ਵੱਖ ਵੱਖ ਵਾਰਦਤਾ ਵਿੱਚ ਖੋਹ ਕੀਤੇ ਗਏ 05 ਮੋਬਇਲ ਫੋਨ ਬ੍ਰਾਮਦ ਕੀਤੇ ਗਏ। ਹਨ।ਦੋਸ਼ੀ ਸੁਖਜਿੰਦਰ ਸਿੰਘ ਉਕਤ ਪਾਸੋ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।