Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਪੰਜਾਬ ਪੰਚਾਇਤੀ ਚੋਣਾਂ 2024 ਦੀਆਂ ਵੋਟਰ ਸੂਚੀਆਂ ਵਿੱਚ ਆਮ ਆਦਮੀ ਸਰਕਾਰ ਡਰ ਕਾਰਨ ਕਰ ਰਹੀ ਬਹੁਤ ਵੱਡੀ ਹੇਰਾਫੇਰੀ -ਸੋਮ ਪ੍ਰਕਾਸ਼

ਪੰਜਾਬ ਪੰਚਾਇਤੀ ਚੋਣਾਂ 2024 ਦੀਆਂ ਵੋਟਰ ਸੂਚੀਆਂ ਵਿੱਚ ਆਮ ਆਦਮੀ ਸਰਕਾਰ ਡਰ ਕਾਰਨ ਕਰ ਰਹੀ ਬਹੁਤ ਵੱਡੀ ਹੇਰਾਫੇਰੀ -ਸੋਮ ਪ੍ਰਕਾਸ਼

ਫਗਵਾੜਾ 3 ਅਕਤੂਬਰ (ਲਾਲੀ )

ਵਾਰਡਬੰਦੀ ਦੇ ਮੁਤਾਬਿਕ ਵੋਟਰਸੂਚੀਆਂ ਵਿੱਚ ਵੋਟਾਂ ਨਾ ਦਰਜ ਕਰਨਾ ਲੋਕਤੰਤਰ ਦਾ ਘਾਣ-ਅਵਤਾਰ ਮੰਡ

-ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਸਬੰਧੀ ਆਮ ਆਦਮੀ ਦੀ ਸਰਕਾਰ ਵੱਲੋਂ ਵੋਟਰ ਸੂਚੀਆਂ ਵਿੱਚ ਕੀਤੀ ਘਪਲੇਬਾਜ਼ੀ ਸਬੰਧੀ ਅੱਜ ਭਾਜਪਾ ਦਾ ਇਕ ਵਫਦ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਮਿਲਿਆ ਜਿਸ ਵਿੱਚ ਸੋਮ ਪ੍ਰਕਾਸ਼ ਸਾਬਾਕਾ ਕੇਂਦਰੀ ਮੰਤਰੀ ਭਾਰਤ ਸਰਕਾਰ, ਕੇਵਲ ਸਿੰਘ ਢਿੱਲੋਂ ਸਾਬਕਾ ਮੰਤਰੀ ਪੰਜਾਬ, ਐਨ.ਕੇ.ਵਰਮਾ ਲੀਗਲ ਸੈਲ ਭਾਜਪਾ ਪੰਜਾਬ, ਅਵਤਾਰ ਮੰਡ ਕੌਮੀ ਸੈਕਟਰੀ ਕਿਸਾਨ ਮੋਰਚਾ, ਨਰੇਸ਼ ਕੁਮਾਰ ਪ੍ਰਧਾਨ ਮੰਡਲ -2 ਫਗਵਾੜਾ, ਗੱਗੀ, ਵਿੱਕੀ ਉੱਚਾ ਪਿੰਡ ਅਤੇ ਹੋਰ ਭਾਜਪਾ ਸਾਥੀਆਂ ਨੇ ਸ਼ਮੂਲੀਅਤ ਕੀਤੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੋਮ ਪ੍ਰਕਾਸ਼ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਪੰਜਾਬ ਪੰਚਾਇਤੀ ਚੋਣਾਂ 2024 ਦੀਆਂ ਚੋਣਾਂ ਵਿੱਚ ਹਾਰਨ ਕਾਰਨ ਵੋਟਰ ਸੂਚੀਆਂ ਵਿੱਚ ਬਹੁਤ ਵੱਡੀ ਹੇਰਾਫੇਰੀ ਕਰ ਰਹੀ ਹੈ। ਸਰਕਾਰ ਦੀ ਇਸ ਨਲਾਇਕੀ ਕਾਰਨ ਪੰਜਾਬ ਦੇ ਬਹੁਤ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਖੂਨੀ ਝੜਪਾਂ ਵੀ ਹੋਈਆਂ ਹਨ ਮਹੌਲ ਤਨਾਅਪੂਰਨ ਬਣਿਆ ਹੋਇਆ। ਉਨਾਂ ਕਿਹਾ ਕਿ ਆਦਮੀ ਸਰਕਾਰ ਪੰਜਾਬ ਵਿੱਚ ਪੰਚਾਇਤੀ ਚੋਣਾਂ ਅਤੇ ਨਗਰ ਪਾਲਿਕਾ ਅਤੇ ਨਗਰ ਨਿਗਮ ਚੋਣਾਂ ਨੂੰ ਇਸੇ ਕਾਰਨ ਲੰਮੇ ਸਮੇਂ ਤੋਂ ਇਸੇ ਕਰਕੇ ਨਹੀਂ ਕਰਵਾ ਰਹੀ ਸੀ ਕਿਉਂਕਿ ਉਨਾਂ ਨੂੰ ਹਾਰ ਦਾ ਡਰ ਸਤਾ ਰਿਹਾ ਸੀ ਜੇਕਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਨੂੰ ਇਹ ਪੰਚਾਇਤੀ ਚੋਣਾਂ ਕਰਵਾਉਣੀਆਂ ਪੈ ਰਹੀਆਂ ਹਨ ਤਾਂ ਵੋਟਰ ਸੂਚੀਆਂ ਵਿੱਚ ਘਪਲੇਬਾਜ਼ੀ ਕਰ ਕੇ ਉਹ ਪੰਚਾਇਤੀ ਚੋਣਾਂ ਵਿੱਚ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ। ਵੋਟਰ ਸੂਚੀਆਂ ਵਿੱਚ ਬਹੁਤ ਹੀ ਨੀਵੇਂ ਦਰਜੇ ਦੀ ਰਾਜਨੀਤੀ ਕਰਦਿਆਂ ਉਨਾਂ ਨੇ ਇੱਕੋ ਘਰ ਵਿੱਚ ਰਹਿਣ ਵਾਲੇ ਪਰਿਵਾਰਿਕ ਮੈਂਬਰਾਂ ਦੀਆਂ ਵੋਟਾਂ ਨੂੰ ਵੱਖ-ਵੱਖ ਵਾਰਡਾਂ ਵਿੱਚ ਪਾ ਦਿੱਤਾ। ਇਸ ਤੋਂ ਇਲਾਵਾ ਭਾਜਪਾ ਉਮੀਦਵਾਰਾਂ ਦੀ ਜਿੱਤ ਤੋਂ ਡਰਦਿਆਂ ਉਨਾਂ ਦੇ ਵੋਟਰਾਂ ਸਪੋਟਰਾਂ ਦੀਆਂ ਵੋਟਾਂ ਨੂੰ ਵਾਰਡਬੰਦੀ ਦੇ ਬਿਲਕੁਲ ਉਲਟ ਹੋਰ ਵਾਰਡਾਂ ਵਿੱਚ ਸ਼ਿਫਟ ਕਰ ਦਿੱਤਾ।ਅਵਤਾਰ ਮੰਡ ਕੌਮੀ ਸੈਕਟਰੀ ਕਿਸਾਨ ਮੋਰਚਾ ਨੇ ਕਿਹਾ ਕਿ ਵਾਰਡਬੰਦੀ ਦੇ ਮੁਤਾਬਿਕ ਵੋਟਰ ਸੂਚੀਆਂ ਵਿੱਚ ਵੋਟਾਂ ਨਾ ਦਰਜ ਕਰਨਾ ਲੋਕਤੰਤਰ ਦਾ ਘਾਣ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵੀ ਉਲਟ ਹੈ। ਭਾਰਤੀ ਜਨਤਾ ਪਾਰਟੀ ਦੇ ਵਫਦ ਵੱਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਦਿਆਂ ਕਿਹਾ ਗਿਆ ਕਿ ਪੰਜਾਬ ਦੀਆਂ ਪੰਚਾਇਤੀ ਚੋਣਾਂ ਵਿੱਚ ਵਾਰਡਬੰਦੀ ਦੇ ਮੁਤਾਬਿਕ ਵੋਟਰ ਸੂਚੀਆਂ ਦਰੁਸਤ ਕੀਤੀਆਂ ਜਾਣ ਤਾਂ ਜੋ ਚੋਣਾਂ ਸ਼ਾਤੀਪੂਰਵਕ ਅਤੇ ਸਹੀ ਮਾਹੌਲ ਵਿੱਚ ਹੋ ਸਕਣ ਅਤੇ ਚੋਣ ਕਮਿਸ਼ਨ ਦੀ ਇਹਨਾਂ ਚੋਣਾਂ ਵਿੱਚ ਭੂਮਿਕਾ ਅਤੇ ਅਕਸ ਦੋਵੇਂ ਸਾਰਥਕ ਸਾਬਿਤ ਹੋਣ।