ਇੰਸਪੈਕਟਰ ਪੰਕਜ ਸ਼ਰਮਾ ਨੇ ਥਾਣਾ ਕਾਠਗੜ੍ਹ ਦਾ ਅਹੁਦਾ ਸੰਭਾਲਿਆ
ਕਾਠਗੜ੍ਹ’ (ਜਤਿੰਦਰ ਪਾਲ ਸਿੰਘ ਕਲੇਰ ) : ਥਾਣਾ ਕਾਠਗੜ੍ਹ ਦੇ ਇੰਸਪੈਕਟਰ ਗੁਰਮੱਖ ਸਿੰਘ ਦੀ ਬਦਲੀ ਹੌਣ ਉਪਰੰਤ ਉਨ੍ਹਾਂ ਦੀ ਜਗ੍ਹਾ ਨਵੇ ਆਏ ਇੰਸਪੈਕਟਰ ਪੰਕਜ ਸ਼ਰਮਾ ਨੇ ਆਪਣਾ ਅਹੁਦਾ ਸੰਭਾਲਿਆ ਅਤੇ ਪੱਤਰਕਾਰ ਮਿਲਣੀ ਸਮੇ ਊਨਾ ਨੇ ਇਲਾਕੇ ਦੇ ਲੋਕਾਂ ਦਾ ਸਹਿਯੋਗ ਮੰਗਿਆ ਇਸ ਮੌਕੇ ਕਿਹਾ ਕੇ ਕਾਠਗੜ੍ਹ ਥਾਣੇ ਅਧੀਨ ਆਉਂਦੇ ਸਮੁੱਚੇ ਇਲਾਕੇ ਵਿੱਚ ਅਮਨ ਕਾਨੂੰਨ ਕਾਇਮ ਰੱਖਿਆ ਜਾਵੇਗਾ ਅਤੇ ਸਮਾਜ ਵਿਰੋਧੀ ‘ਅਨਸਰਾਂ’ ਨਸਾ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਪੁਲਸ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ ਜੇ ਕਰ ਇਲਾਕੇ ਦੇ ਲੋਕਾਂ ਨੂੰ ਕਿਸੇ ਵੀ ਗੱਲ ਦੀ ਤਕਲੀਫ ਹੁੰਦੀ ਹੈ ਤਾ ਬਿਨਾਂ ਝਿਜਕ ਥਾਣੇ ਵਿੱਚ ਆ ਕੇ ਸੱਚੀ ਰਿਪੋਰਟ ਦਰਜ ਕਰਵਾ ਸਕਦੇ ਹਨ ਉਹਨਾਂ ਗੁੰਡੇ ਅਨਸਰਾਂ ਅਤੇ ਮਨ ਚੱਲੇ ਨੌਜਵਾਨਾਂ ਨੂੰ ਚਿਤਾਵਨੀ ਦਿੱਤੀ ਕੇ ਜੇ ਕਰ ਉਹ ਆਪਣੀਆਂ ਆਦਤਾਂ ਤੌ ਨਾ ਸੁੱਧਦੇ ਉਨ੍ਹਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਛੋਟੇ ਬੱਚਿਆਂ ਨੂੰ ਮੌਟਰਸਾਈਕਲ ਅਤੇ ਸਕੂਟਰ ਨਾ ਦੇਣ ਅਤੇ ਹਮੇਸ਼ਾ ਹੀ ਹੈਲਮੇਟ ਪਾ ਕੇ ਹੀ ਜਾਣ ਤਾ ਕਿ ਹਾਦਸਿਆਂ ਵਿੱਚ ਕਮੀ ਹੌ ਸਕੇ ਜਿਕਰਯੋਗ ਹੈ ਕਿ ਇੰਸਪੈਕਟਰ ਪੰਕਜ ਸ਼ਰਮਾ ਇ ਇਸ ਤੋਂ ਪਹਿਲਾਂ ਥਾਣਾ ਮੁਕੰਦਪੁਰ ਵਿੱਚ ਆਪਣੀਆਂ ਪਹਿਲਾਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ
ਕੈਪਸ਼ਨ :ਇੰਸਪੈਕਟਰ ਪੰਕਜ ਸ਼ਰਮਾ ਥਾਣਾ ਕਾਠਗੜ੍ਹ ਦਾ ਚਾਰਜ ਸੰਭਾਲਿਏ ਹੌਏ








