Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਦਸੂਹਾ ਦੇ ਪਿੰਡ ਜਲਾਲ ਚੱਕ ਵਿਖੇ ਪੁੱਤ ਨੇ ਪਿਓ ਨੂੰ ਮਾਰੀ ਗੋਲੀ, ਪੁੱਤ ਨੂੰ ਰਾਈਫਲ ਲਾਇਸੰਸੀ ਸਮੇਤ ਦਸੂਹਾ ਪੁਲਿਸ ਨੇ ਕੀਤਾ ਗਿ੍ਰਫਤਾਰ

ਦਸੂਹਾ ਦੇ ਪਿੰਡ ਜਲਾਲ ਚੱਕ ਵਿਖੇ ਪੁੱਤ ਨੇ ਪਿਓ ਨੂੰ ਮਾਰੀ ਗੋਲੀ, ਪੁੱਤ ਨੂੰ ਰਾਈਫਲ ਲਾਇਸੰਸੀ ਸਮੇਤ ਦਸੂਹਾ ਪੁਲਿਸ ਨੇ ਕੀਤਾ ਗਿ੍ਰਫਤਾਰ

ਦਸੂਹਾ (PPT NEWS) 

26 ਜੂਨ : ਬੀਤੇ ਦਿਨੀਂ ਦਸੂਹਾ ਦੇ ਪਿੰਡ ਜਲਾਲ ਚੱਕ ਵਿਖੇ ਏ ਸੀ ਦੀ ਕੂਲਿੰਗ ਨੂੰ ਲੈ ਕੇ ਪਿਓ ਪੁੱਤ ਚ ਹੋਏ ਛੋਟੇ ਜਿਹੇ ਵਿਵਾਦ ਦੇ ਚਲਦਿਆਂ ਪੁੱਤ ਨੇ ਆਪਣੀ ਲਾਈਸੈਂਸੀ ਰਾਇਫਲ ਨਾਲ ਪਿਓ ਤੇ ਗੋਲੀ ਚਲਾ ਦਿੱਤੀ। ਜਿਸ ਨਾਲ ਪਿਓ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਆਸ ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ। ਦਸੂਹਾ ਪੁਲਿਸ ਨੇ ਦੋਸ਼ੀ ਅਮਰਜੀਤ ਸਿੰਘ ਨੂੰ ਇੱਕ ਰਾਈਫਲ ਲਾਇਸੰਸੀ 12 ਬੋਰ 06 ਰੋਂਦ ਜਿੰਦਾ ਅਤੇ 01 ਰੋਂਦ ਚੱਲਿਆ ਹੋਇਆ ਸਮੇਤ ਕਾਬੂ ਕੀਤਾ ਹੈ।

ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਜੀ ਨੇ ਜਿਲ੍ਹੇ ਅੰਦਰ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਬਲਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ, ਇੰਸ. ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ। ਜਦੋਂ ਏ.ਐਸ.ਆਈ ਸਤਨਾਮ ਸਿੰਘ ਨੂੰ ਹੈਲਪਲਾਈਨ ਨੰਬਰ 112 ਤੋਂ ਕਾਲ ਵਲੋਂ ਵੀਰ ਸਿੰਘ ਵਾਸੀ ਜਲਾਲ ਚੱਕ ਬਾਬਤ ਉਸਦਾ ਲੜਕਾ ਰਿਟਾਇਰਡ ਫੋਜੀ ਅਮਰਜੀਤ ਸਿੰਘ ਉਸ ਨਾਲ ਲੜਾਈ ਝਗੜਾ ਕਰਦਾ ਹੈ ਜਿਸਨੇ ਉਸਦੇ ਗੋਲੀ ਮਾਰ ਦਿੱਤੀ ਸਬੰਧੀ ਮੋਸੂਲ ਹੋਈ। ਏ.ਐਸ.ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਜਲਾਲ ਚੱਕ ਅਤੇ ਸਿਵਲ ਹਸਪਤਾਲ ਗਿਆ। ਜਿੱਥੇ ਮਜਰੂਬ ਵੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜਲਾਲ ਚੱਕ ਥਾਣਾ ਦਸੂਹਾ ਉਸਦੇ ਲੜਕੇ ਅਮਰਜੀਤ ਸਿੰਘ ਪੁੱਤਰ ਵੀਰ ਸਿੰਘ ਵਾਸੀ ਜਲਾਲ ਚੱਕ ਥਾਣਾ ਦਸੂਹਾ ਨੇ ਮਾਰ ਦੇਣ ਦੀ ਨੀਅਤ ਨਾਲ ਆਪਣੀ ਲਾਇਸੰਸੀ ਗੰਨ ਨਾਲ ਗੋਲੀਆਂ ਮਾਰ ਕੇ ਜਖਮੀ ਕੀਤਾ ਹੈ। ਜਿਸਤੇ ਜੁਰਮ 307,336 ਭ/ਦ ਅਤੇ 27/54/59 ਅਸਲਾ ਐਕਟ ਹੋਣਾ ਪਾਇਆ ਗਿਆ। ਜਿਸਤੇ ਮੁੱਕਦਮਾ ਨੰਬਰ 119 ਮਿਤੀ 25-06-23 ਅ/ਧ 307,336 ਭ;ਦ ਅਤੇ 27/54/59 ਅਸਲਾ ਐਕਟ ਥਾਣਾ ਦਸੂਹਾ ਬਰਖਿਲਾਫ ਅਮਰਜੀਤ ਸਿੰਘ ਪੁੱਤਰ ਵੀਰ ਸਿੰਘ ਵਾਸੀ ਜਲਾਲ ਚੱਕ ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਅਮਰਜੀਤ ਸਿੰਘ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀ ਪਾਸੋਂ ਉਸਦੀ ਲਾਇਸੰਸੀ ਗੰਨ ਬ੍ਰਾਮਦ ਕੀਤੀ ਗਈ।