Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing *ਸੁਨਿਹਰਾ ਭਾਰਤ ਰਜਿ: ਪੰਜਾਬ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਤੇ ਹੋਰ ਸਮਾਨ ਵੰਡਿਆ* 

*ਸੁਨਿਹਰਾ ਭਾਰਤ ਰਜਿ: ਪੰਜਾਬ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਤੇ ਹੋਰ ਸਮਾਨ ਵੰਡਿਆ* 

ਬਟਾਲਾ (ਅਵਿਨਾਸ਼ ਸ਼ਰਮਾ )

ਅਜਿਹੇ ਵਿਦਿਆਰਥੀਆਂ ਵਿੱਚੋ ਜੇਕਰ ਇਕ ਵਿਦਿਆਰਥੀ ਵੀ ਕੁਝ ਬਣ ਕੇ ਸਫਲ ਹੁੰਦਾ ਹੈ ਤੇ ਅਸੀਂ ਮਕਸਦ ਪੂਰਾ ਸੱਮਝਆਂਗੇ : ਜੋਗਿੰਦਰ ਅੰਗੂਰਾਲਾ

ਸਟੇਜ ਸਕੱਤਰ ਦੀ ਭੂਮਿਕਾ ਈਸ਼ੂ ਰਾਂਚਲ਼ ਵਲੋ ਬਾਖੂਭੀ ਨਿਭਾਈ ਗਈ 

: ਸੁਨਿਹਰਾ ਭਾਰਤ ਰਜਿ : ਪੰਜਾਬ ਯੂਨਿਟ ਬਟਾਲਾ ਵਲੋ ਸਥਾਨਕ ਬੀਕੋ ਕੰਪਲੈਕਸ ਦੇ ਨਜਦੀਕ ਸੇਵਾ ਭਾਰਤੀ ਰਜਿ: ਦੀ ਦੇਖਰੇਖ ਵਿਚ ਚਲਾਏ ਜਾ ਰਹੇ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ , ਬੂਟ ਅਤੇ ਜੁਰਾਬਾਂ ਦੇ ਨਾਲ ਹੋ ਲੋੜ ਦਾ ਸਮਾਣ ਵੰਡਿਆ ਗਿਆ । ਇਸ ਮੌਕੇ ਤੇ ਸੁਨਿਹਰਾ ਭਾਰਤ ਰਜਿ : ਪੰਜਾਬ ਦੇ ਮੀਤ ਪ੍ਰਧਾਨ ਰਿਟਾਇਰਡ ਮੈਨੇਜਰ ਅੱਤਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੀ ਸੰਸਥਾ ਵਲੋ ਬੱਚਿਆਂ ਦੇ ਉੱਜਵਲ ਭਵਿੱਖ ਲਈ ਹੋਰ ਉਪਰਾਲੇ ਵੀ ਜਾਰੀ ਰੱਖਣ ਦੀ ਗਲ ਕਹੀ। ਇਸ ਮੌਕੇ ਤੇ ਸੁਨਿਹਰਾ ਭਾਰਤ ਦੇ ਸੰਸਥਾਪਕ ਅਤੇ ਸੂਬਾ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਵਿੱਚੋ ਜੇਕਰ ਇਕ ਵਿਦਿਆਰਥੀ ਵੀ ਕੁਝ ਬਣ ਕੇ ਸਫਲ ਹੁੰਦਾ ਹੈ ਤੇ ਸਾਡੀ ਸੰਸਥਾ ਦਾ ਮਕਸਦ ਪੂਰਾ ਹੋ ਜਾਂਦਾ ਹੈ। ਇਸ ਮੌਕੇ ਤੇ ਜਿਲਾ ਪ੍ਰਧਾਨ ਰਵੀ ਭੂਸ਼ਨ ਸ਼ਰਮਾ ਨੇ ਕਿਹਾ ਕਿ ਸੰਸਥਾ ਦੇ ਮੀਤ ਪ੍ਰਧਾਨ ਗੁਰਵਿੰਦਰ ਸ਼ਰਮਾ (ਗੁੱਲੂ) ਦੇ ਮਨ ਵਿਚ ਇਹਨਾਂ ਬੱਚਿਆਂ ਦੀ ਗ਼ੁਰਬਤ ਹਾਲਤ ਵੇਖ ਕੇ ਠੇਸ ਲਗੀ ਅਤੇ ਇਹਨਾਂ ਵਲੋ ਪ੍ਰਾਜੈਕਟ ਦੀ ਸਫਲ ਰੂਪ ਰੇਖਾ ਤਿਆਰ ਕਰ ਲੋੜਵੰਦ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ ਗਿਆ।ਇਸ ਦੌਰਾਨ ਚੇਅਰਮੈਨ ਜਗਤਪਾਲ ਮਹਾਜਨ ਵਲੋ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।ਸਟੇਜ ਸਕੱਤਰ ਦੀ ਭੂਮਿਕਾ ਅਨੁਸਾਸ਼ਨ ਕਮੇਟੀ ਦੇ ਚੇਅਰਮੈਨ ਈਸ਼ੂ ਰਾਂਚਲ਼ ਅਤੇ ਜਨਰਲ ਸਕੱਤਰ ਲਵਲੀ ਕੁਮਾਰ ਵਲੋ ਸਾਂਝੇ ਤੋਰ ਤੇ ਬਾਖ਼ੂਭੀ ਨਿਭਾਈ ਗਈ। ਇਸ ਮੌਕੇ ਤੇ ਵਿਮਲ ਕੁਮਾਰ ਜਿਲਾ ਪ੍ਰਧਾਨ ਸੇਵਾ ਭਾਰਤੀ, ਅਨੀਲ ਕੁਮਾਰ ਜਿਲਾ ਮੰਤਰੀ, ਸ਼ਿਵ ਮਹਾਜਨ ਨਗਰ ਸੇਵਾ ਪਰਮੁੱਖ ਅਤੇ ਰਾਜੇਸ਼ ਸ਼ਰਮਾ ਜਨਰਲ ਸਕੱਤਰ ਵਲੋ ਸੁਨਿਹਰਾ ਭਾਰਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮਨੀਸ਼ ਸੋਢੀ, ਪਰਜੀਤ ਕੁਮਾਰ, ਅਸ਼ਵਨੀ ਕੁਮਾਰ(ਹੈਪੀ ਟੋਕਾ) , ਮਹਿੰਦਰ ਵਿਜ, ਅਜੇ ਕੁਮਾਰ, ਸੰਜੀਵ ਮਹਿਤਾ, ਦੀਪਕ ਸਾਂਨਨ, ਮਨੀਸ਼ ਤ੍ਰੇਹਨ, ਮੈਡਮ ਜਯੋਤੀ ਆਦਿ ਹਾਜ਼ਿਰ ਸਨ।*