Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing *ਨਵਤੇਜ ਗੜ੍ਹਦੀਵਾਲਾ ਦੀ ਪੁਸਤਕ ‘ਸਤਿਗੁਰ ਰਵਿਦਾਸ ਬਾਣੀ-ਕ੍ਰਾਂਤੀਕਾਰੀ ਸੰਦੇਸ਼’ ਉੱਤੇ ਹੋਈ ਵਿਚਾਰ-ਚਰਚਾ*

*ਨਵਤੇਜ ਗੜ੍ਹਦੀਵਾਲਾ ਦੀ ਪੁਸਤਕ ‘ਸਤਿਗੁਰ ਰਵਿਦਾਸ ਬਾਣੀ-ਕ੍ਰਾਂਤੀਕਾਰੀ ਸੰਦੇਸ਼’ ਉੱਤੇ ਹੋਈ ਵਿਚਾਰ-ਚਰਚਾ*

ਗੜ੍ਹਦੀਵਾਲਾ / ਹੁਸ਼ਿਆਰਪੁਰ, 3 ਸਤੰਬਰ (ਚੌਧਰੀ) 

: ਅੱਜ ਇਥੇ ਇਕ ਮੀਟਿੰਗ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਵਿਦਾਸ ਜੀ ਦੇ ਦਰਜ਼ 40 ਸਲੋਕਾਂ ‘ਤੇ ਆਧਾਰਿਤ ਸ਼ਾਇਰ ਨਵਤੇਜ ਗੜ੍ਹਦੀਵਾਲਾ ਵੱਲੋਂ ਲਿਖੀ ਪੁਸਤਕ ‘ਸਤਿਗੁਰ ਰਵਿਦਾਸ ਬਾਣੀ-ਕ੍ਰਾਂਤੀਕਾਰੀ ਸੰਦੇਸ਼:- ਭਾਗ(1) ਅਤੇ ਭਾਗ(2)’ ਬਾਰੇ ਵਿਚਾਰ ਪੇਸ਼ ਕਰਦਿਆਂ ਉੱਘੇ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਲੇਖਕ ਦੀਆਂ ਵਿਚਾਰ-ਉਤਜੇਕ ਇਹ ਪੁਸਤਕਾਂ ਟੀਕਾਕਾਰੀ ਦੀ ਪਰੰਪਰਕ ਰਿਵਾਇਤ ਤੋਂ ਹਟਵੀਆਂ ਹਨ। ਨਵਤੇਜ ਗੜ੍ਹਦੀਵਾਲਾ ਦੀ ਬਾਣੀ ਵਿਆਖਿਆ, ਸ਼ਬਦਾਰਥ ਜਾਂ ਸ਼ਬਦਾਂ ਦੇ ਸਰਲ-ਅਰਥੀ ਸਾਰ ਤੱਕ ਸੀਮਤ ਨਹੀਂ। ਉਹ ਵਿਆਖਿਆ ਸਮੇਂ ਉਸ ਸਮਾਜਿਕ ਸੰਦਰਭ ਨੂੰ ਵੀ ਧਿਆਨ ਵਿਚ ਰੱਖਦਾ ਹੈ, ਜਿਸ ਵਿਚ ਗੁਰੂ ਰਵਿਦਾਸ ਜੀ ਨੇ ਇਹ ਬਾਣੀ ਰਚੀ ਹੈ।ਲੇਖਕ ਸ਼ਬਦਾਂ ਦੇ ਕੋਸ਼ਗਤ ਅਰਥਾਂ ਦੀ ਥਾਂ ਬਾਣੀ ਦੇ ਅੰਦਰੂਨੀ ਸਾਰ ਨੂੰ ਸਪੱਸ਼ਟ ਕਰਨ ਦਾ ਯਤਨ ਕਰਦਾ ਹੈ। ਗੰਭੀਰ ਵਿਚਾਰਕ ਮੁਦਰਾ ਵਾਲੀ ਇਹ ਪੋਥੀ ਭਗਤ ਰਵਿਦਾਸ ਬਾਣੀ ਦੀ ਸਮਕਾਲੀ ਭਾਰਤੀ ਸੰਦਰਭ ਵਿਚ ਪ੍ਰੰਸਗਕਿਤਾ ‘ਤੇ ਸਾਰਥਕਿਤਾ ਨੂੰ ਹੋਰ ਦ੍ਰਿੜ ਕਰਾਉਂਦੀ ਹੈ।ਇਹ ਪੁਸਤਕ ਹਾਸ਼ੀਏ ਦੇ ਸਮਾਜ ਦੇ ਮੌਜੂਦਾ ਪ੍ਰਵਚਨ ਦੇ ਅਹਿਮ ਪਾਸਾਰਾਂ ਨੂੰ ਸੰਵਾਦ ਦੇ ਕੇਂਦਰ ਵਿਚ ਲੈ ਆਉਂਦੀ ਹੈ। ਇਹੋ ਨਵਤੇਜ ਦਾ ਹਾਸਿਲ ਹੈ।
ਇਸ ਮੌਕੇ ਪ੍ਰੋ. ਬਲਦੇਵ ਸਿੰਘ ਬੱਲੀ ਨੇ ਰਵਿਦਾਸ ਬਾਣੀ ਵਿਚਲੇ ਰੱਬ ਦੇ ਸੰਕਲਪ ਜੋ ਪਰੰਪਰਕ ਰੱਬ ਦੇ ਵਿਚਾਰ ਨਾਲੋ ਵੱਖਰਾ ਹੈ, ਨੂੰ ਕਲਿਆਣਕਾਰੀ, ਗੁਣਤਾਮਕ, ਤਬਦੀਲੀ ਲਿਆਉਣ ਅਤੇ ਮਨੁੱਖੀ ਬਰਾਬਰਤਾ ਵਾਲਾ ਦੱਸਦਿਆਂ ਕਿਹਾ ਕਿ ਨਵਤੇਜ ਨੇ ਭਗਤੀ ਲਹਿਰ ਦੇ ਵਿਚਾਰ ਨੂੰ ਕ੍ਰਾਂਤੀਕਾਰੀ ਵਿਚਾਰ ਵਜੋਂ ਪੇਸ਼ ਕੀਤਾ ਹੈ ਅਤੇ ਇਸਦੀ ਤਰਕਮਈ ਅਤੇ ਵਿਗਿਆਨਕ ਵਿਆਖਿਆ ਕੀਤੀ ਹੈ।ਇਸ ਮੌਕੇ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਆਲੋਚਕ ਲੇਖਕ ਡਾ. ਸੁਰਜੀਤ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕਵੀ ਚਰਨਜੀਤ ਸਮਾਲਸਰ ਅਤੇ ਹੋਰ ਲੇਖਕ ਇਸ ਮੌਕੇ ਹਾਜ਼ਰ ਸਨ।