Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਡੀਏਵੀ ਪਬਲਿਕ ਸਕੂਲ ਵਿੱਚ ਅੰਤਰ-ਸਦਨੀ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ 

ਡੀਏਵੀ ਪਬਲਿਕ ਸਕੂਲ ਵਿੱਚ ਅੰਤਰ-ਸਦਨੀ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ 

ਗੜ੍ਹਦੀਵਾਲਾ 20 ਅਗਸਤ (ਚੌਧਰੀ) 

: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਅੱਜ ਬਹੁਤ ਹੀ ਧੂਮ-ਧਾਮ ਨਾਲ ਅੰਤਰ-ਸਦਨੀ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਸਕੂਲ ਵਿਖੇ ਚੌਥੇ ਸਦਨ ਮਹਾਰਾਣਾ ਪ੍ਰਤਾਪ ਦੁਬਾਰਾ ਅੰਤਰ ਸਦਨੀ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਜਮਾਤ ਤੀਸਰੀ,ਚੌਥੀ, ਪੰਜਵੀਂ,ਛੇਵੀਂ ਅਤੇ ਸੱਤਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਬਹੁਤ ਹੀ ਸੋਹਣੀਆਂ ਸੋਹਣੀਆਂ ਰੱਖੜੀਆਂ ਬਣਾ ਕੇ ਆਪਣੇ ਭਰਾਵਾ ਪ੍ਰਤੀ ਪਿਆਰ ਨੂੰ ਦਰਸਾਇਆ। ਰੱਖੜੀ ਦਾ ਤਿਉਹਾਰ ਸਾਡੇ ਪੰਜਾਬ ਵਿੱਚ ਬਹੁਤ ਹੀ ਪਿਆਰ ਭਰਿਆ ਤਿਉਹਾਰ ਹੈ ਜਿਸ ਨੂੰ ਭੈਣਾਂ ਹਰ ਸਾਲ ਉਡੀਕਦੀਆਂ ਹਨ ਤੇ ਆਪਣੇ ਪਿਆਰ ਨੂੰ ਆਪਣੇ ਭਰਾਵਾਂ ਦੇ ਰੱਖੜੀ ਬੰਨ ਕੇ ਜਾਹਿਰ ਕਰਦੀਆਂ ਹਨ ਇਹ ਰੱਖੜੀ ਦਾ ਧਾਗਾ ਇੱਕ ਮਾਮੂਲੀ ਜਿਹਾ ਧਾਗਾ ਨਹੀਂ ਹਜਾ ਇਹਦੇ ਵਿੱਚ ਭੈਣਾਂ ਦਾ ਪਿਆਰ ਭਰਿਆ ਹੁੰਦਾ ਹੈ।ਸਾਰੇ ਵਿਦਿਆਰਥੀਆਂ ਨੇ ਵੱਧ ਚੜ ਕੇ ਰੱਖੜੀਆਂ ਬਣਾਉਣ ਦੀ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਅਤੇ ਵੰਨ ਸੁਵੰਨੀਆਂ ਰੱਖੜੀਆਂ ਬਣਾਈਆਂ ਇਹਨਾਂ ਰੱਖੜੀਆਂ ਦਾ ਨਤੀਜਾ ਕੱਢਣ ਲਈ ਜੱਜ ਸਾਹਿਬਾਨ ਦੀ ਭੂਮਿਕਾ ਮੈਡਮ ਪ੍ਰਭਦੀਪ ਕੌਰ ਅਤੇ ਮੈਡਮ ਰਮਨਦੀਪ ਕੌਰ ਨੇ ਨਿਭਾਈ ਤੇ ਉਹਨਾਂ ਨੇ ਤੀਸਰੀ ਚੌਥੀ ਜਮਾਤ ਵਿੱਚੋਂ ਪਹਿਲੇ ਸਥਾਨ ਤੇ ਗੁਰਸੀਰਤ ਜਮਾਤ ਚੌਥੀ, ਦੂਸਰੇ ਸਥਾਨ ਤੇ ਜਪਲੀਨ ਜਮਾਤ ਤੀਸਰੀ, ਅਤੇ ਤੀਸਰੇ ਸਥਾਨ ਦੇ ਤਨੀਸ਼ਾ ਜਮਾਤ ਚੌਥੇ, ਨੂੰ ਕੱਢਿਆ ਜਿਨਾਂ ਨੇ ਬਹੁਤ ਹੀ ਸੋਹਣੀਆਂ ਸੋਹਣੀਆਂ ਰੱਖਣੀਆਂ ਬਣਾਈਆਂ ਸਨ। ਇਸ ਤੋਂ ਬਾਅਦ ਜਮਾਤ ਪੰਜਵੀਂ ਛੇਵੀਂ ਅਤੇ ਸੱਤਵੀਂ ਵਿੱਚੋਂ ਉਨਾ ਨੇ ਪਹਿਲੇ ਸਥਾਨ ਲਈ ਲਤਿਕਾ ਜਮਾਤ ਛੇਵੀ ਨੂੰ ਕੱਢਿਆ ਦੂਸਰੇ ਸਥਾਨ ਤੇ ਅਰਪਿਤਾ ਜਮਾਤ ਸੱਤਵੀ, ਮਹਿਕ ਜਮਾਤ ਸੱਤਵੀ ਅਤੇ ਤੀਸਰੇ ਸਥਾਨ ਤੇ ਰਿਧੀ ਜਮਾਤ ਸੱਤਵੀਂ ਨੂੰ ਕੱਢਿਆ। ਇਹਨਾਂ ਸਾਰੇ ਵਾਦਿਆਰਥੀਆਂ ਨੇ ਬਹੁਤ ਹੀ ਮਿਹਨਤ ਨਾਲ ਅਤੇ ਬਰੀਕੀ ਦੇ ਨਾਲ ਆਪਣੀਆ ਰੱਖੜੀਆ ਨੂੰ ਸਜਾਇਆ ਸੀ ਜਿਨਾਂ ਨੇ ਜੱਜ ਸਾਹਿਬਾਨ ਦੇ ਦਿਲ ਨੂੰ ਛੂਹ ਲਿਆ। ਪ੍ਰਿੰਸੀਪਲ ਡਾਕਟਰ ਅਮਿਤ ਭਗਵਾਨ ਨੇ ਪਹਿਲੇ, ਦੂਸਰੇ, ਤੀਸਰੇ ਸਥਾਨ ਤੇ ਰਹਿਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਅੱਗੋਂ ਹੋਰ ਮਿਹਨਤ ਕਰਨ ਅਤੇ ਹਰ ਗਤੀਵਿਧੀ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।