Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਨਾ ਵਰਤਿਆ ਜਾਵੇ ਸਿੰਗਲ ਯੂਜ਼ ਪਲਾਸਟਿਕ : ਡਾ.ਅਮਨਦੀਪ ਕੌਰ

ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਨਾ ਵਰਤਿਆ ਜਾਵੇ ਸਿੰਗਲ ਯੂਜ਼ ਪਲਾਸਟਿਕ : ਡਾ.ਅਮਨਦੀਪ ਕੌਰ

ਹੁਸ਼ਿਆਰਪੁਰ, 11 ਜੁਲਾਈ (PPT NEWS) 

: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਮੇਲੇ ਵਿਚ ਪੰਜਾਬ ਅਤੇ ਦੂਜੇ ਰਾਜਾਂ ਤੋਂ ਭਾਰੀ ਗਿਣਤੀ ਵਿਚ ਸ਼ਰਧਾਲੂ ਹੁਸ਼ਿਆਰਪੁਰ ਰਾਹੀਂ ਮਾਤਾ ਚਿੰਤਪੁਰਨੀ ਜੀ ਦੇ ਮੰਦਰ (ਹਿਮਾਚਲ ਪ੍ਰਦੇਸ਼) ਵਿਖੇ ਦਰਸ਼ਨ ਕਰਨ ਲਈ ਯਾਤਰਾ ਕਰਦੇ ਹਨ, ਜਿਨ੍ਹਾਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ਰਧਾਲੂਆਂ ਲਈ ਥਾਂ-ਥਾਂ ’ਤੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਪਹਿਲ ਕਦਮੀ ਕਰਦੇ ਹੋਏ ਨਗਰ ਨਿਗਮ ਵਿਖੇ ਵੱਖ-ਵੱਖ ਲੰਗਰ ਸੇਵਾ ਸੋਸਾਇਟੀਆਂ ਨਾਲ ਅਹਿੰਮ ਮੀਟਿੰਗ ਕੀਤੀ।

                                ਕਮਿਸ਼ਨਰ ਨਗਰ ਨਿਗਮ ਨੇ ਅੱਗੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਮੀਟਿੰਗ ਕਰਵਾਉਣ ਦਾ ਮੁੱਖ ਮੰਤਵ ਵੱਖ ਵੱਖ ਲੰਗਰ ਸੋਸਾਇਟੀਆਂਦੇ ਵੱਲੋਂ ਮੇਲੇ ਦੌਰਾਨ ਸਵੱਛਤਾ ਸਬੰਧੀ ਸੁਝਾਅ ਲੈਣ ਲਈ ਰੱਖੀ ਗਈ। ਸਮੁੱਚੀ ਮੀਟਿੰਗ ਵਿਚ ਨਗਰ ਨਿਗਮ ਵੱਲੋਂ ਮੇਲਿਆਂ ਦੌਰਾਨ ਪੂਰਨ ਤੌਰ ‘ਤੇ ਸਫ਼ਾਈ ਰੱਖਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਪੂਰਨ ਤੌਰ ‘ਤੇ ਵਰਤੋਂ ਨਾ ਕਰਨ ਲਈ ਸੋਸਾਇਟੀਆਂ ਨੂੰ ਪ੍ਰੇਰਿਆ ਗਿਆ, ਜਿਸ ਸਬੰਧੀ ਲੰਗਰ ਸੇਵਾ ਸੋਸਾਇਟੀਆਂ ਵੱਲੋਂ ਇਸ ਸਬੰਧੀ ਨਗਰ ਨਿਗਮ ਦਾ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਗਿਆ।  ਸੋਸਾਇਟੀਆਂ ਵੱਲੋਂ ਕਮਿਸ਼ਨਰ ਨਗਰ ਨਿਗਮ ਨੂੰ ਬੇਨਤੀ ਕੀਤੀ ਗਈ ਕਿ ਮੇਲਿਆ ਦੌਰਾਨ ਪ੍ਰਸ਼ਾਸਨਿਕ ਪੱਧਰ ‘ਤੇ ਸਿੰਗਲ ਯੂਜ਼ ਪਲਾਸਟਿਕ ਦੀ ਪੂਰਨ ਤੌਰ ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇ ਤਦ ਹੀ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਰੱਖਿਆ ਜਾ ਸਕਦਾ ਹੈ। ਕਮਿਸ਼ਨਰ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਅਤੇ ਵਿਸ਼ੇਸ਼ ਤੌਰ ਤੇ ਸਮੂਹ ਲੰਗਰ ਸੇਵਾ ਸੋਸਾਇਟੀਆਂ ਨੂੰ ਅਪੀਲ ਕੀਤੀ ਗਈ ਕਿ ਸਿੰਗਲ ਯੂਜ਼ ਪਲਾਸਟਿਕ ਦੀ ਬਿਲਕੁਲ ਵਰਤੋਂ ਨਾ ਕੀਤੀ ਜਾਵੇ, ਫਿਰ ਵੀ ਜੇਕਰ ਕੋਈ ਵਿਅਕਤੀ ਇਸ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਤੋਂ ਭਾਰੀ ਜ਼ੁਰਮਾਨਾ ਵਸੂਲ ਕੀਤਾ ਜਾਵੇਗਾ।

ਕਮਿਸ਼ਨਰ ਨਗਰ ਨਿਗਮ ਵੱਲੋਂ ਇਸ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਗਿਆ  ਕਿ ਸ਼ਹਿਰ ਦੀ ਸਵੱਛਤਾ ਦੇ ਮੱਦੇਨਜ਼ਰ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ, ਸੇਵਾ ਸੋਸਾਇਟੀਆਂ ਅਤੇ ਪਬਲਿਕ ਥਾਵਾਂ ‘ਤੇ ਨਗਰ ਨਿਗਮ ਵੱਲੋਂ ਡਸਟਬਿਨ ਮੁੱਹਈਆ ਕਰਵਾਏ ਜਾਣਗੇ।ਸ਼ਹਿਰ ਦੀਆਂ ਵੱਖ ਵੱਖ ਪਬਲਿਕ ਥਾਂਵਾ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵੱਡੀਆਂ ਫਲੈਕਸਾਂ ਲਗਾਈਆਂ ਜਾਣਗੀਆ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਪਬਲਿਕ ਸਹੂਲਤ ਲਈ ਮੇਲਿਆਂ ਦੌਰਾਨ ਮੋਬਾਇਲ ਟੁਆਇਲਟ ਵੈਨ ਅਤੇ ਪੀਣ ਵਾਲੇ ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕੀਤਾ ਜਾਵੇਗਾ। ਸ਼ਹਿਰ ਅੰਦਰ ਕੂੜਾ ਇਕੱਠਾ ਨਾ ਹੋਵੇ ਅਤੇ ਗੰਦਗੀ ਨਾ ਪਵੇ ਬਕਾਇਦਾ 24 ਘੰਟੇ ਕੂੜਾ ਚੁੱਕਣ ਲਈ ਕਰਮੀ ਅਤੇ ਗੱਡੀਆਂ ਤਾਇਨਾਤ ਕੀਤੀਆਂ ਜਾਣਗੀਆਂ।

ਇਸ ਮੌਕੇ ਉਨ੍ਹਾਂ ਨਾਲ ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ,  ਸੁਪਰਡੰਟ ਨਗਰ ਨਿਗਮ ਅਮਿਤ ਕੁਮਾਰ, ਨਰਾਇਣ ਗੁਪਤਾ, ਅਨੀਤ ਨਈਅਰ, ਸਵੱਛਤਾ ਦਾ ਲੰਗਰ ਸੇਵਾ ਸੋਸਾਇਟੀ, ਭਾਰਤੀਯ ਮਹਾਵੀਰ ਦਲ ਕ੍ਰਿਸ਼ਨ ਗੋਪਾਲ ਅਨੰਦ, ਭਾਰਤੀਯ ਮਹਾਂਵੀਰ ਦਲ ਬਲਵਿੰਦਰ ਸਿੰਘ ਚਿੰਤਪੁਰਨੀ ਲੰਗਰ ਸੇਵਾ ਕਮੇਟੀ, ਬਾਲ ਕ੍ਰਿਸ਼ਨ ਰੋਡ ਹੁਸ਼ਿਆਰਪੁਰ, ਅਸ਼ਵਨੀ ਸ਼ਰਮਾ, ਯੁਵਾ ਵਾਹਿਨੀ, ਚਿੰਤਪੁਰਨੀ ਚੌਂਕ, ਭਾਰਤੀ ਸ਼ਰਮਾ, ਵਿਵੇਕ ਚਿੰਤਪੁਰਨੀ ਲੰਗਰ ਸੇਵਾ ਸੋਸਾਇਟੀ, ਮਨਦੀਪ ਸ਼ਰਮਾ, ਕਲੀਨ ਸਿਟੀ ਗ੍ਰੀਨ ਸਿਟੀ ਸੇਵਾ ਸੋਸਾਇਟੀ ਜੇ.ਕੇ ਕੰਪਲੈਕਸ ਚੌਹਾਲ, ਸ਼ਾਮ ਲਾਲ, ਪ੍ਰਮੋਦ ਸ਼ਰਮਾ, ਵਿਸ਼ਾਲ ਐਰੀ, ਮਨੋਜ ਗੁਪਤਾ, ਜੈ ਮਾਂ ਚਿੰਤਪੁਰਨੀ ਲੰਗਰ, ਕੇਵਲ ਕ੍ਰਿਸ਼ਨ, ਸੁੱਖਰਾਮ ਢੱਲ, ਸੁਧੀਰ ਕੁਮਾਰ ਆਦਿ ਵੱਖ-ਵੱਖ ਲੰਗਰ ਸੋਸਾਇਟੀਆਂ ਅਤੇ ਮੇਲੇ ਨਾਲ ਸਬੰਧਤ ਉੱਘੀਆਂ ਸ਼ਖਸੀਅਤਾਂ ਇਸ ਮੀਟਿੰਗ ਵਿਚ ਹਾਜ਼ਰ  ਸਨ।