ਦਸੂਹਾ 22 ਜੂਨ (ਚੌਧਰੀ)
: ਬੀਤੀ ਸ਼ਾਮ ਕਰੀਬ 8 ਵਜੇ ਦੇ ਕਰੀਬ ਪਿੰਡ ਉਂਚੀ ਬੱਸੀ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌ+ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਖਾਲੀ ਕੈਂਟਰ ਨੰਬਰ ਜੇ ਕੇ 19 ਏ 5537 ਜੋ ਕਿ ਜੰਮੂ ਤੋਂ ਜਲੰਧਰ ਵੱਲ ਜਾ ਰਿਹਾ ਸੀ। ਜਦੋਂ ਇਹ ਉੱਚੀ ਬੱਸੀ ਨਜਦੀਕ ਪਹੁੰਚਿਆ ਤਾਂ ਬੇਕਾਬੂ ਹੋ ਕੇ ਇੱਕ ਤੋਂ ਬਾਅਦ ਇੱਕ ਦੁਕਾਨ ਵਿਚ ਵੱਜਣ ਤੋਂ ਬਾਅਦ ਡਿਵਾਈਡਰ ਤੇ ਜਾ ਚੜ੍ਹਿਆ। ਜਿਸ ਦੀ ਚਪੇਟ ਚ ਆਉਣ ਨਾਲ ਫਾਸਟ ਫੂਡ ਦੀ ਦੁਕਾਨ ਚਲਾ ਰਿਹਾ ਇੱਕ ਨੌਜਵਾਨ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਲਿਆਂਦਾ ਗਿਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗੁਰਪਾਲ ਸਿੰਘ (28)ਪੁੱਤਰ ਗੁਲਜਾਰ ਸਿੰਘ ਵਾਸੀ ਉੱਚੀ ਬੱਸੀ ਵਜੋਂ ਹੋਈ ਹੈ ।ਮ੍ਰਿਤਕ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ।ਕੈਂਟਰ ਡਰਾਇਵਰ ਨੂੰ ਮੌਕੇ ਤੇ ਲੋਕਾਂ ਵਲੋਂ ਕਾਬੂ ਕਰ ਲਿਆ ਗਿਆ। ਮ੍ਰਿਤਕ ਦੀ ਲਾਸ਼ ਦਸੂਹਾ ਹਸਪਤਾਲ ਵਿਚ ਰੱਖੀ ਗਈ ਹੈ।ਦਸੂਹਾ ਪੁਲਿਸ ਨੇ ਕੈਂਟਰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।








