Prime Punjab Times

Latest news
ਖਾਲਸਾ ਕਾਲਜ ਵਿਖੇ NSS ਦਿਵਸ ਅਤੇ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਪਟਵਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਸਬੰਧੀ ਤਹਿਸੀਲ ਕੰਪਲੈਕਸ ਦਸੂਹਾ ਵਿਖੇ ਕੀਤੀ ਹੜਤਾਲ ਝੋਨੇ ਦੀ ਖਰੀਦ 1 ਅਕਤੂਬਰ ਤੋਂ, ਕਿਸਾਨ ਸੁੱਕਾ ਝੋਨਾ ਲਿਆਉਣ ਨੂੰ ਦੇਣ ਤਰਜੀਹ: ਡਿਪਟੀ ਕਮਿਸ਼ਨਰ ਪ੍ਰੋਫ਼ੈਸਰ ਡਾ.ਜਗਦੀਪ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ (ਅਧਿਆਪਕ ਹਲਕਾ) ਚੋਣਾਂ ਵਿੱਚ ਲਗਾਤਾਰ ਤੀਸ... ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਮਾਨਸਿਕ ਸਿਹਤ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ  *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆ... ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ*
You are currently viewing ਡਾ.ਉਬਰਾਏ ਵੱਲੋਂ ਮਨੁੱਖਤਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਹਨ ਪਰਉਪਕਾਰੀ ਕਾਰਜ : ਜਥੇਦਾਰ ਦਾਦੂਵਾਲ

ਡਾ.ਉਬਰਾਏ ਵੱਲੋਂ ਮਨੁੱਖਤਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਹਨ ਪਰਉਪਕਾਰੀ ਕਾਰਜ : ਜਥੇਦਾਰ ਦਾਦੂਵਾਲ

ਬਟਾਲਾ 8 ਜੂਨ (ਅਵਿਨਾਸ਼ ਸ਼ਰਮਾ )

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਕਾਦੀਆਂ ʼਚ ਡੈਂਟਲ ਕਲੀਨਿਕ ਦੀ ਕੀਤੀ ਸ਼ੁਰੂਆਤ

: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਸੰਸਾਰ ਪ੍ਰਸਿੱਧ ਸਮਾਜਸੇਵੀ ਸਖਸ਼ੀਅਤ ਅਤੇ ਦੁਬਈ ਦੇ ਉੱਘੇ ਸਿੱਖ ਸਰਦਾਰ ਕਾਰੋਬਾਰੀ ਡਾ. ਐਸ.ਪੀ ਸਿੰਘ ਉਬਰਾਏ ਵੱਲੋਂ ਮਾਨਵਤਾ ਦੇ ਭਲੇ ਲਈ ਦੇਸ਼ ਵਿਦੇਸ਼ ਦੇ ਅੰਦਰ ਕੀਤੇ ਜਾ ਰਹੇ ਕਾਰਜਾਂ ਦੇ ਤਹਿਤ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਰੇਲਵੇ ਰੋਡ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਕ ਡੈਂਟਲ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਦੇ ਲਈ ਮੁੱਖ ਮਹਿਮਾਨ ਵਜੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪੰਜਾਬ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ , ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਜਰਨਲ ਸਕੱਤਰ ਰਜਿੰਦਰ ਸਿੰਘ ਹੈਪੀ, ਟਰੱਸਟ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਟਰੱਸਟ ਦੇ ਡਾਇਰੈਕਟਰ ਸਿਹਤ ਸੇਵਾਵਾਂ ਵਿਭਾਗ ਡਾ. ਰਜਿੰਦਰ ਸਿੰਘ ਅਟਵਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਇਸ ਦੌਰਾਨ ਡੈਂਟਲ ਕਲੀਨਿਕ ਦਾ ਉਦਘਾਟਨ ਕਰਨ ਤੋਂ ਬਾਅਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਡਾਕਟਰ ਐਸ.ਪੀ ਸਿੰਘ ਉਬਰਾਏ ਵੱਲੋਂ ਮਨੁੱਖਤਾ ਨੂੰ ਬਚਾਉਣ ਦੇ ਲਈ ਦੇਸ਼-ਵਿਦੇਸ਼ ਦੇ ਅੰਦਰ ਬਹੁਤ ਹੀ ਪਰਉਪਕਾਰੀ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਾ. ਉਬਰਾਏ ਦੇਸ਼-ਵਿਦੇਸ਼ ਦੀਆਂ ਹੱਦਾਂ ਅਤੇ ਸਰਹੱਦਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਫਰਜਾਂ ਨੂੰ ਨਿਭਾਅ ਰਹੇ ਹਨ, ਜਦਕਿ ਗਰੀਬ ਲੋੜਵੰਦਾਂ ਦੀ ਸਹਾਇਤਾ ਕਰਨ ਵਾਸਤੇ ਆਪਣੀ ਨੇਕ ਕਿਰਤ ਕਮਾਈ ਦਾ 98 ਫੀਸਦੀ ਹਿੱਸਾ ਬੇਸਹਾਰਾ ਲੋੜਵੰਦਾਂ ਤੇ ਖਰਚ ਕਰ ਰਹੇ ਹਨ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਿੱਥੇ ਡੈਂਟਲ ਕਲੀਨਿਕ ਦੀ ਸ਼ੁਰੂਆਤ ਕਰਦਿਆਂ ਅਰਦਾਸ ਬੇਨਤੀ ਕੀਤੀ, ਉਥੇ ਨਾਲ ਹੀ ਡਾ. ਐਸ.ਪੀ ਸਿੰਘ ਉਬਰਾਏ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਮੁੱਚੀ ਟੀਮ ਦੀ ਚੜ੍ਹਦੀਕਲਾ ਦੇ ਲਈ ਵੀ ਕਾਮਨਾ ਕੀਤੀ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਿੱਥੇ ਪਹਿਲਾਂ ਹੀ ਸੰਨੀ ਉਬਰਾਏ ਕਲੀਨੀਕਲ ਲੈਬ ਕਾਦੀਆਂ ਇਲਾਕੇ ਨੂੰ ਬਹੁਤ ਵੱਡੀ ਰਾਹਤ ਦੇ ਰਹੀ ਹੈ, ਉੱਥੇ ਨਾਲ ਹੀ ਹੁਣ ਦੰਦਾਂ ਦੇ ਮਰੀਜ਼ਾਂ ਨੂੰ ਵੀ ਬਹੁਤ ਸਹੂਲਤ ਮਿਲੇਗੀ। ਕਿਉਂਕਿ ਮਾਹਿਰ ਡਾਕਟਰਾਂ ਅਤੇ ਆਧੁਨਿਕ ਤਕਨੀਕ ਦੇ ਨਾਲ ਜਿੱਥੇ ਲੈਬ ਵਿੱਚ ਟੈਸਟ ਕੀਤੇ ਜਾ ਰਹੇ ਹਨ, ਉਥੇ ਨਾਲ ਹੀ ਦੰਦਾਂ ਦੇ ਇਲਾਜ ਵੀ ਕੀਤੇ ਜਾਣਗੇ। ਇਸ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਮੇਤ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ । ਇਸ ਮੌਕੇ ਦਲਜੀਤ ਸਿੰਘ ਕਾਦੀਆਂ, ਸੁਖਵਿੰਦਰ ਸਿੰਘ ਮੰਡੇਬਰ ਜਨਰਲ ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਪ੍ਰਤਾਪ ਸਿੰਘ ਫਰੀਦਾਬਾਦ ਪ੍ਰਧਾਨ ਗਤਕਾ ਐਸੋਸੀਏਸ਼ਨ, ਪ੍ਰਿਤਪਾਲ ਸਿੰਘ ਆਹਲੂਵਾਲੀਆ ਫਰੀਦਾਬਾਦ, ਪ੍ਰੀਤਮ ਸਿੰਘ ਅਤੇ ਹੋਰ ਵੀ ਆਗੂਆਂ ਤੋਂ ਇਲਾਵਾ ਡਾ. ਅੰਮ੍ਰਿਤਪਾਲ ਕੌਰ, ਅਨਮੋਲ ਕੌਰ ਵੀ ਹਾਜ਼ਰ ਸਨ।

ਕੈਪਸ਼ਨ….ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸੁਖਜਿੰਦਰ ਹੇਰ, ਪ੍ਰਧਾਨ ਰਵਿੰਦਰ ਮਠਾਰੂ ਤੇ ਹੋਰ ਡੈਂਟਲ ਕਲੀਨਿਕ ਦਾ ਉਦਘਾਟਨ ਕਰਦੇ ਹੋਏ।