Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਕੰਢੀ ਕਨਾਲ ਨਹਿਰ ‘ਚ ਡਿੱਗਣ ਨਾਲ ਤਿੰਨ ਜੰਗਲੀ ਜੀਵਾਂ ਦੀ ਮੌ+ਤ,ਵਿਭਾਗ ਕੁੰਭਕਰਨੀ ਨੀਂਦ ਸੁੱਤਾ

ਕੰਢੀ ਕਨਾਲ ਨਹਿਰ ‘ਚ ਡਿੱਗਣ ਨਾਲ ਤਿੰਨ ਜੰਗਲੀ ਜੀਵਾਂ ਦੀ ਮੌ+ਤ,ਵਿਭਾਗ ਕੁੰਭਕਰਨੀ ਨੀਂਦ ਸੁੱਤਾ

ਪਾਣੀ ਚ ਜੰਗਲੀ ਜੀਵਾਂ ਦੇ ਗਲਣ ਨਾਲ ਫੈਲ ਸਕਦੀਆਂ ਹਨ ਭਿਆਨਕ ਬੀਮਾਰੀਆਂ : ਪਿੰਡ ਵਾਸੀ

ਗੜ੍ਹਦੀਵਾਲਾ (ਯੋਗੇਸ਼ ਗੁਪਤਾ) :

: ਕੰਢੀ ਕਨਾਲ ਨਹਿਰ ‘ਚ ਡਿੱਗਣ ਨਾਲ ਤਿੰਨ ਜੰਗਲੀ ਜੀਵਾਂ ਦੀ ਮੌ+ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮਸਤੀਵਾਲ ਤੇ ਪਿੰਡ ਪੰਡੋਰੀ ਅਟਵਾਲ ਦੇ ਵਿਚ ਬਣੇ ਸੈਫਨ ਨੂੰ RD 37475 M ਦੀ ਇਹ ਘਟਨਾ ਹੈ। ਦੇਖਣ ਵਿਚ ਇਹ ਜਾਨਵਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਡਿੱਗੇ ਹੋਏ ਲਗਦੇ ਹਨ ਪਰ ਨਹਿਰੀ ਵਿਭਾਗ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਸੀ। ਨਾਂ ਨਾ ਛਾਪਣ ਦੀ ਸੂਰਤ ਵਿਚ ਪਿੰਡ ਮਸਤੀਵਾਲ ਦੇ ਲੋਕਾਂ ਨੇ ਦੱਸਿਆ ਕਿ ਇਹ ਜੰਗਲੀ ਜੀਵ ਪਿਛਲੇ ਤਿੰਨ ਚਾਰ ਦਿਨਾਂ ਤੋਂ ਡਿੱਗੇ ਹਨ।ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ ਪਰ ਫਿਰ ਵੀ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮਰੇ ਹੋਏ ਜੰਗਲੀ ਜੀਵ ਪਾਣੀ ਵਿਚ ਗਲ ਰਹੇ ਹਨ ਤੇ ਇਸ ਨਹਿਰ ਦਾ ਪਾਣੀ ਅੱਗੇ ਜਾ ਰਿਹਾ। ਇਹ ਪਾਣੀ ਹੋਰ ਜੀਵ ਤੇ ਜਾਨਵਰ ਅਤੇ ਇਲਾਕੇ ਦੇ ਲੋਕ ਹੋਰ ਕੰਮਾਂ ਲਈ ਪ੍ਰਯੋਗ ਕਰ ਰਹੇ ਹਨ। ਜਿਸ ਨਾਲ ਉਹ ਵੀ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨਾਂ ਮਰੇ ਹੋਏ ਜੰਗਲੀ ਜੀਵਾਂ ਨੂੰ ਤੁਰੰਤ ਨਹਿਰ ਵਿਚੋਂ ਬਾਹਰ ਕੱਢਿਆ ਜਾਵੇ।

ਦੇਖੋ ਵੀਡੀਓ