Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing *74 ਵੇਂ ਗਣਤੰਤਰ ਦਿਵਸ ਮੌਕੇ ਨੌਜਵਾਨ ਆਗੂ ਈਸ਼ੂ ਰਾਂਚਲ਼ ਸਨਮਾਨਿਤ*

*74 ਵੇਂ ਗਣਤੰਤਰ ਦਿਵਸ ਮੌਕੇ ਨੌਜਵਾਨ ਆਗੂ ਈਸ਼ੂ ਰਾਂਚਲ਼ ਸਨਮਾਨਿਤ*

ਬਟਾਲਾ  (ਅਵਿਨਾਸ਼ ਸ਼ਰਮਾ )

*ਪ੍ਰਸਾਸ਼ਨ ਵਲੋ ਪ੍ਰਸੰਸ਼ਾ ਪਤਰ ਜਾਰੀ ਕਰ ਸਨਮਾਨ ਦੇਣ ਲਈ ਧੰਨਵਾਦੀ ਹਾਂ – ਈਸ਼ੂ ਰਾਂਚਲ਼* 

27 ਜਨਵਰੀ : ਸਥਾਨਕ ਰਾਜੀਵ ਗਾਂਧੀ ਸਟੇਡੀਅਮ ਸਰਕਾਰੀ ਬਹੁਤਕਨੀਕੀ ਸੰਸਥਾ ਕਾਹਨੂੰਵਾਨ ਰੋਡ ਬਟਾਲਾ ਵਿਖੇ 74 ਵੈ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਜਿਸ ਤੋਂ ਬਾਅਦ ਬਟਾਲਾ ਦੇ ਨੌਜਵਾਨ ਆਗੂ ਈਸ਼ੂ ਰਾਂਚਲ਼ ਨੂੰ ਸਮਾਜ ਭਲਾਈ ਉਪਰਾਲਿਆਂ ਲਈ ਐੱਸ .ਡੀ .ਐਮ ਬਟਾਲਾ ਡਾਕਟਰ ਸ਼ਾਇਰੀ ਭੰਡਾਰੀ , ਐੱਸ. ਪੀ ਹੈਡ ਕਵਾਰਟਰ ਜਗਵਿੰਦਰ ਸੰਧੂ , ਨਾਇਬ ਤਹਿਸੀਲਦਾਰ ਬਟਾਲਾ ਸ ਲਖਵਿੰਦਰ ਸਿੰਘ ਪੁਰਬਾ ਅਤੇ ਉੱਘੇ ਵਪਾਰੀ ਬਿੰਨੀ ਭੰਡਾਰੀ ਵਲੋ ਵਿਸੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਇਸ ਨੌਜਵਾਨ ਆਗੂ ਵਲੋ ਮਾਤਾ ਸੁਲੱਖਣੀ ਦੇਵੀ ਸਿਵਲ ਹਸਪਤਾਲ ਬਟਾਲਾ ਨੂੰ ਆਪਣੀ ਸੰਸਥਾ ਦੇ ਸਹਿਯੋਗ ਨਾਲ

ਖੂਨ ਦਾਨ ਕੈਂਪ ਲਗਾਇਆ ਗਿਆ ਸੀ ਜਿਸ ਵਿਚ 53 ਯੂਨਿਟ ਖੂਨ ਇਕੱਤਰ ਹੋਇਆ ਉਸ ਤੋ ਬਾਅਦ 17 ਯੂਨਿਟ ਅਤੇ ਫੇਰ ਤੀਸਰੀ ਵਾਰ 18 ਯੂਨਿਟ ਖੂਨ ਨੌਜਵਾਨਾਂ ਨੂੰ ਜਾਗਰੂਕ ਕਰਕੇ ਮੂੜ੍ਹ ਸਿਵਲ ਹਸਪਤਾਲ ਦੇ ਬਲਡ ਬੈਂਕ ਨੂੰ ਦੇ ਕੇ ਸਹਿਯੋਗ ਕੀਤਾ। ਇਸ ਤੋਂ ਇਲਾਵਾ ਇਹਨਾ ਦੀ ਸੰਸਥਾ ਸੁਨਿਹਰਾ ਭਾਰਤ ਰਜਿ ਪੰਜਾਬ ਵਲੋ ਪੰਜਾਬ ਪ੍ਰਧਾਨ ਜੋਗਿੰਦਰ ਅੰਗੁਰਾਲਾ ਦੀ ਅਗਵਾਈ ਹੇਠ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਜਾਗਰੂਕ ਰੈਲੀ ਸਕੂਲੀ ਬੱਚਿਆਂ ਦੇ ਸਹਿਯੋਗ ਨਾਲ ਕੱਢੀ ਗਈ ਸੀ ਜਿਸ ਨਾਲ ਸ਼ਹਿਰਵਾਸੀਆਂ ਵਿਚ ਚੰਗਾ ਸੁਨੇਹਾ ਗਿਆ ਸੀ। ਇਸ ਤੋਂ ਇਲਾਵਾ ਹਰੀ ਮੰਦਿਰ ਅਰਬਨ ਅਸਟੇਟ ਵਿਖੇ ਫੋਰਟਿਸ ਹਸਪਤਾਲ ਤੋ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਅਰਜੁਨ ਵੇਦ ਗੁਪਤਾ ਨੂੰ ਬੁਲਾ ਕੇ ਇਕ ਵਿਸੇਸ਼ ਮੁਫ਼ਤ ਮੈਡੀਕਲ ਕੈਂਪ ਲਗਾਇਆ ਸੀ ਜਿਸ ਦਾ ਅਨੇਕਾਂ ਮਰੀਜਾਂ ਨੇ ਲਾਭ ਲਿਆ ਸੀ। ਇਸ ਮੌਕੇ ਤੇ ਨੌਜਵਾਨ ਆਗੂ ਈਸ਼ੂ ਰਾਂਚਲ ਨੇ ਕਿਹਾ ਕਿ ਪ੍ਰਸਾਸ਼ਨ ਵਲੋ ਪ੍ਰਸੰਸ਼ਾ ਪੱਤਰ ਜਾਰੀ ਕਰ ਵਿਸੇਸ਼ ਸਨਮਾਨ ਦੇਣ ਲਈ ਧੰਨਵਾਦੀ ਹਾਂ ਅਤੇ ਜਦ ਤਕ ਪਰਮਾਤਮਾ ਨੇ ਤਾਕਤ ਬਖਸ਼ੀ ਹੈ ਸਮਾਜ ਭਲਾਈ ਕੰਮ ਜਾਰੀ ਰਹਿਣਗੇ*