Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਕਾਮਰੇਡ ਚੰਨਨ ਸਿੰਘ ਧੂਤ ਦੀ ਬਰਸੀ ਨੂੰ ਸਫਲ ਬਣਾਉਣ ਲਈ ਸਰਗਰਮੀਆਂ ਤੇਜ਼

ਕਾਮਰੇਡ ਚੰਨਨ ਸਿੰਘ ਧੂਤ ਦੀ ਬਰਸੀ ਨੂੰ ਸਫਲ ਬਣਾਉਣ ਲਈ ਸਰਗਰਮੀਆਂ ਤੇਜ਼

ਗੜਦੀਵਾਲਾ 11 ਫਰਵਰੀ (ਚੌਧਰੀ) 

: ਪੰਜਾਬ ਦੇ ਲੋਕਾਂ ਨੇ 1980 ਤੋਂ ਲੈ ਕੇ 1992 ਤੱਕ ਕਾਲੇ ਦੌਰ ਦਾ ਬੜੀ ਦ੍ਰਿੜਤਾ ਨਾਲ ਮੁਕਾਬਲਾ ਕੀਤਾ। ਉਸ ਵੇਲੇ 26 ਹਜਾਰ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ। ਉਸ ਕਾਲੀ ਹਨੇਰੀ ਸਮੇਂ ਵਿਦੇਸ਼ੀ ਤਾਕਤਾਂ ਦੀ ਸ਼ਹਿ ਤੇ ਖਾਲਿਸਤਾਨੀ ਬਣਾਉਣ ਦੇ ਨਾਂ ਤੇ ਇੱਕ ਐਸਾ ਦੌਰ ਚਲਿਆ ਜਿਸ ਵਿੱਚ ਪੂੰਜੀਪਤੀਆਂ ਦੇ ਜਬਰ ਦਾ ਵਿਰੋਧ ਕਰਨ ਵਾਲੇ ਕਿਰਤੀ ਵਰਗ ਦੇ ਹੱਕਾਂ ਲਈ ਦ੍ਰਿੜਤਾ ਨਾਲ ਲੜਨ ਵਾਲੇ ਸਾਥੀ ਚੰਨਣ ਸਿੰਘ ਧੂਤ ਅਤੇ ਹੁਕਮ ਚੰਦ ਗੁਲਸ਼ਨ ਨੂੰ ਸ਼ਹੀਦ ਕਰ ਦਿੱਤਾ ਗਿਆ ।ਉਨਾਂ ਦੀ 37ਵੀਂ ਬਰਸੀ ਜੋ 15 ਫਰਵਰੀ 2024 ਨੂੰ ਪਿੰਡ ਧੂਤਕਲਾ ਵਿਖੇ ਮਨਾਈ ਜਾ ਰਹੀ ਹੈ। ਜਿਸ ਵਿੱਚ ਫਿਰਕੂ ਫਾਸ਼ੀਵਾਦ ਤੇ ਕਾਰਪੋਰੇਟ ਗਠਜੋੜ ਵੱਲੋਂ ਸੰਵਿਧਾਨ ਉੱਪਰ ਕੀਤੇ ਜਾ ਰਹੇ ਹਮਲੇ, ਧਰਮ ਨਿਰਪੱਖਤਾ ਅਤੇ ਜਮਹੂਰੀਅਤ ਉੱਪਰ ਵੱਧ ਰਹੇ ਹਮਲਿਆਂ ਉੱਪਰ ਵਿਚਾਰ ਕਰਦਿਆਂ ਹੋਇਆਂ ਲੋਕਾਂ ਨੂੰ ਲਾਮਬੰਦ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਜਾਵੇਗਾ। ਇਸ ਮੌਕੇ 16 ਫਰਵਰੀ ਨੂੰ ਦੇਸ਼ ਦੀਆਂ ਟਰੇਡ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ, ਉਸ ਨੂੰ ਕਾਮਯਾਬ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ। ਅੱਜ ਪਿੰਡ ਧੂਤਕਲਾ ਵਿਖੇ ਬਰਸੀ ਦੀ ਤਿਆਰੀ ਸਬੰਧੀ ਲੋਕਾਂ ਤੋਂ ਅਗਰਾਹੀ ਅਤੇ ਉਹਨਾਂ ਨੂੰ ਬਰਸੀ ਮੌਕੇ ਜੰਜਘਰ  ਧੂਤਕਲਾ ਵਿਖੇ ਆਉਣ ਦਾ ਸੱਦਾ ਦਿੱਤਾ ਗਿਆ। ਅੱਜ ਦੇ ਇਸ ਸਮਾਗਮ ਵਿੱਚ ਕਾਮਰੇਡ ਗਰਮੇਸ਼ ਸਿੰਘ ਹਰਬੰਸ ਸਿੰਘ ਧੂਤ, ਰਣਜੀਤ ਸਿੰਘ ਚੌਹਾਨ, ਅਜੀਤ ਸਿੰਘ ਲਾਲੋਵਾਲ ਹੁਸੈਨਪੁਰ  ਦਿਲਬਾਗ ਸਿੰਘ  ਹਰਭਜਨ ਸਿੰਘ ਆਦ ਹਾਜ਼ਰ ਸਨ।