Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਗੜ੍ਹਦੀਵਾਲਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ,ਦਾਦੇ ਤੇ ਪੋਤੇ ਦੀ ਹੋਈ ਮੌ+ਤ

ਗੜ੍ਹਦੀਵਾਲਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ,ਦਾਦੇ ਤੇ ਪੋਤੇ ਦੀ ਹੋਈ ਮੌ+ਤ

ਗੜ੍ਹਦੀਵਾਲਾ : (ਚੌਧਰੀ / ਯੋਗੇਸ਼ ਗੁਪਤਾ/ ਪ੍ਰਦੀਪ ਕੁਮਾਰ ) 

: ਅੱਜ ਦੁਪਹਿਰ ਦਸੂਹਾ ਗੜ੍ਹਦੀਵਾਲਾ ਰੋੜ ਤੇ ਅਰਗੋਵਾਲ ਪੈਟਰੋਲ ਦੇ ਨਜਦੀਕ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਦਾਦੇ ਤੇ ਪੋਤੇ ਦੀ ਮੌ+ਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਕਾਰ ਨੰਬਰ ਪੀ ਬੀ 10 ਜੀ ਐਸ 8988 ਜੋ ਕਿ ਦਸੂਹਾ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ ਜਦੋਂ ਅਰਗੋਵਾਲ ਪੈਟਰੋਲ ਪੰਪ ਗੜ੍ਹਦੀਵਾਲਾ ਦੇ ਨਜ਼ਦੀਕ ਪੁੱਜੀ ਤਾਂ ਉਸਨੇ ਮੋਟਰਸਾਈਕ ਨੰਬਰ ਪੀ ਬੀ 07 ਬੀ ਐਕਸ 0491 ਨੂੰ ਟੱਕਰ ਮਾਰ ਦਿੱਤੀ।ਮੋਟਰਸਾਈਕਲ ਸਵਾਰ ਦਾਦਾ ਪੋਤਾ ਪੈਟਰੋਲ ਪੰਪ ਤੇ ਤੇਲ ਭਰਵਾਉਣ ਜਾ ਰਹੇ ਸਨ।

(ਘਟਨਾ ਦਾ ਜਾਇਜ਼ਾ ਲੈਂਦੇ ਹੋਏ ਐਸ ਐਚ ਓ ਹਰਦੇਵ ਪ੍ਰੀਤ ਸਿੰਘ ਤੇ ਹੋਰ)

ਦੋਵੇ ਜਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।ਮ੍ਰਿ+ਤਕਾਂ ਦੀ ਪਛਾਣ ਰਾਜਿੰਦਰ ਪ੍ਰਸਾਦ (54)ਪੁੱਤਰ ਹੰਸ ਰਾਜ ਤੇ ਲਕਸ਼(6) ਪੁੱਤਰ ਸੰਦੀਪ ਕੁਮਾਰ ਵਾਸੀ ਅਰਗੋਵਾਲ ਵਜੋਂ ਹੋਈ ਹੈ। ਕਾਰ ਡਰਾਈਵਰ ਦੀ ਪਛਾਣ ਸ਼ਤੀਸ਼ ਕੁਮਾਰ ਪੁੱਤਰ ਹਰਭਜਨ ਸਿੰਘ ਵਾਸੀ ਕਰਾੜੀ ਹਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਲੁਧਿਆਣਾ ਵਜੋਂ ਹੋਈ ਹੈ।ਘਟਨਾ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਸੂਚਨਾ ਮਿਲਦੇ ਥਾਣਾ ਗੜਦੀਵਾਲਾ ਪੁਲਿਸ ਨੇ ਦੋਵੇਂ ਲਾਸ਼ਾ ਤੇ ਕਾਰ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।