Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਨੇਤਰਦਾਨ,ਸ਼ਰੀਰ ਦਾਨ ਸਭ ਤੋਂ ਮਹਾਨ ਦਾਨ ਐ : DHO ਡਾ ਲਖਵੀਰ ਸਿੰਘ / ਭਾਈ ਬਰਿੰਦਰ ਸਿੰਘ ਮਸੀਤੀ

ਨੇਤਰਦਾਨ,ਸ਼ਰੀਰ ਦਾਨ ਸਭ ਤੋਂ ਮਹਾਨ ਦਾਨ ਐ : DHO ਡਾ ਲਖਵੀਰ ਸਿੰਘ / ਭਾਈ ਬਰਿੰਦਰ ਸਿੰਘ ਮਸੀਤੀ

ਗੜ੍ਹਦੀਵਾਲਾ / ਹਰਿਆਣਾ (ਚੌਧਰੀ) 

: ਨੇਤਰਦਾਨ ਐਸੋਸੀਏਸ਼ਨ ਰਜਿ ਹੁਸ਼ਿਆਰਪੁਰ ਦੀ ਸ਼ਾਨ ਧਾਕੜ ਤੇ ਨਿਧੜਕ ਸ਼ਖਸ਼ੀਅਤ ਡਾ ਲਖਵੀਰ ਸਿੰਘ ਡੀ ਐਚ ਓ ਵਲੋਂ ਅੱਜ ਮਨੁੱਖਤਾ ਦੇ ਭਲੇ ਲਈ ਚਲਾਈ ਗਈ ਨੇਤਰਦਾਨ ਦਾਨ, ਸ਼ਰੀਰ ਦਾਨ ਤੇ ਅੰਗਦਾਨ ਕਰਨ ਸਬੰਧੀ ਰਾਸ਼ਟਰੀ ਪੱਧਰ ਤੇ ਸੈਮੀਨਾਰ, ਮੀਟਿੰਗਾਂ ਤੇ ਰੈਲੀਆਂ ਕਰਨ ਸਬੰਧੀ ਨੇਤਰਦਾਨ ਐਸੋਸੀਏਸ਼ਨ ਰਜਿ ਹੁਸ਼ਿਆਰਪੁਰ ਪੰਜਾਬ ਸਰਕਾਰ ਵਲੋਂ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ। ਮਨੁੱਖ ਆਪਣੀ ਇੱਛਾ ਅਨੁਸਾਰ ਮਨੁੱਖ ਦੇ ਭਲੇ ਲਈ ਅੰਗਦਾਨ ਤੇ ਸ਼ਰੀਰ ਦਾਨ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਲਖਵੀਰ ਸਿੰਘ ਐਚ ਡੀ ਓ ਨੇ ਕਰਦਿਆਂ ਕਿਹਾ ਕਿ ਮੌਤ ਤੋਂ ਬਾਅਦ ਮ੍ਰਿਤਕ ਸ਼ਰੀਰਾਂ ਨੂੰ ਖੋਜ ਸੰਸਥਾ ਤੇ ਮੈਡੀਕਲ ਕਾਲਜਾਂ ਨੂੰ ਦਾਨ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਆਈ ਡੋਨਰ ਇੰਚਾਰਜ ਟਾਂਡਾ ਸਮਾਜ ਸੇਵੀ ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਸ਼ਰੀਰ ਦਾਨ, ਅੰਗਦਾਨ ਕਰਨ ਸਬੰਧੀ ਭਾਰਤ ਚਨੇਈ, ਮੁੰਬਈ, ਹੈਦਰਾਬਾਦ, ਬੰਗਲੌਰ ਤੇ ਪੰਜਾਬ ਵਿਚ ਪੀਜੀਆਈ ਚੰਡੀਗੜ੍ਹ ਵਿਖੇ ਮਨਜੂਰੀ ਤੇ ਡੋਨਰ ਕਾਰਡ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਸਾਡੇ ਸ਼ਰੀਰ ਦੇ ਅੰਗ ਅਨਮੋਲ ਹਨ। ਉਨ੍ਹਾਂ ਕਿਹਾ ਤੁਹਾਡੇ ਵਲੋਂ ਦਾਨ ਕੀਤਾ ਗਿਆ ਅੰਗ ਦੂਜੇ ਮਨੁਖ ਨੂੰ ਨਵਾਂ ਜੀਵਨ ਪ੍ਰਦਾਨ ਕਰ ਸਕਦਾ ਹੈ। ਉਨਾਂ ਕਿਹਾ ਕਿ ਜਿਸ ਮਨੁੱਖ ਨੇ ਜਨਮ ਲਿਆ ਹੈ ਉਸ ਦੀ ਮੌਤ ਹੋਣਾ ਵੀ ਨਿਸ਼ਚਿਤ ਹੈ। ਇਸ ਲਈ ਅਸੀਂ ਮੌਤ ਤੋਂ ਬਾਅਦ ਅੰਗ ਦਾਨ, ਸ਼ਰੀਰ ਦਾਨ ਕਰ ਸਕਦੇ ਹਾਂ।

ਫੋਟੋ : ਅੱਖਾਂ ਦਾਨ, ਸ਼ਰੀਰ ਦਾਨ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਡਾ ਲਖਵੀਰ ਸਿੰਘ, ਭਾਈ ਬਰਿੰਦਰ ਸਿੰਘ ਮਸੀਤੀ ਤੇ ਹੋਰ।