Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਨਸ਼ੇ ਦੇ ਪ੍ਰਕੋਪ ਨੂੰ ਠੱਲ ਪਾਉਣ ਦਾਰਾ ਸਲਾਮ ਪ੍ਰੇਮ ਨਗਰ ਦੇ ਸ਼ਿਵ ਦੁਰਗਾ ਮੰਦਿਰ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ

ਨਸ਼ੇ ਦੇ ਪ੍ਰਕੋਪ ਨੂੰ ਠੱਲ ਪਾਉਣ ਦਾਰਾ ਸਲਾਮ ਪ੍ਰੇਮ ਨਗਰ ਦੇ ਸ਼ਿਵ ਦੁਰਗਾ ਮੰਦਿਰ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ

ਬਟਾਲਾ 17 ਦਸੰਬਰ (ਅਵਿਨਾਸ਼ ਸ਼ਰਮਾ‌)

: ਵੱਧ ਰਹੇ ਨਸ਼ੇ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਅੱਜ ਗੁਰਪ੍ਰੀਤ ਸਿੰਘ ਸ਼ਾਨਾ ਐਮਸੀ ਦੀ ਅਗਵਾਈ ਹੇਠ ਦਾਰਾ ਸਲਾਮ ਪ੍ਰੇਮ ਨਗਰ ਦੇ ਸ਼ਿਵ ਦੁਰਗਾ ਮੰਦਿਰ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸੈਂਕੜੇ ਨੌਜਵਾਨ ਅਤੇ ਸੂਝਵਾਨ ਬੀਬੀਆਂ ਅਤੇ ਮਹੱਲਾ ਨਿਵਾਸੀਆਂ ਨੇ ਭਾਗ ਲਿਆ। ਵੱਖ ਵੱਖ ਬੁਲਾਰਿਆਂ ਨੇ ਮਹੱਲੇ ਵਿੱਚ ਸ਼ਰੇਆਮ ਵਿਕ ਰਹੇ ਨਸ਼ੇ ਦੇ ਸਬੰਧ ਵਿੱਚ ਚਿੰਤਾ ਪ੍ਰਗਟ ਕੀਤੀ ਅਤੇ ਇਸ ਤੇ ਨਕੇਲ ਕੱਸਣ ਲਈ ਇੱਕ ਪਲੇਟਫਾਰਮ ਬਣਾਉਣ ਵਾਸਤੇ ਅਤੇ ਇਕ ਹੀ ਆਵਾਜ਼ ਨਾਲ ਸਾਰੇ ਮਹੱਲਾ ਨਿਵਾਸੀਆਂ ਨੂੰ ਇਕੱਠੇ ਹੋਣ ਵਾਸਤੇ ਕਿਹਾ ਗਿਆ । ਨਸ਼ੇ ਨੂੰ ਖਤਮ ਕਰਨ ਲਈ ਇੱਕ ਕਮੇਟੀ ਬਣਾਈ ਗਈ ਜ਼ੋ ਮਾੜੇ ਕੰਮ ਕਰਨ ਵਾਲਿਆਂ ਤੇ ਨਜ਼ਰ ਰੱਖੇਗੀ।ਇਹ ਵੀ ਫੈਸਲਾ ਕੀਤਾ ਗਿਆ ਨਸ਼ੇ ਦੇ ਸਬੰਧ ਵਿੱਚ ਕੋਈ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਇਸ ਕੰਮ ਵਾਸਤੇ ਸ਼ਿਵ ਦੁਰਗਾ ਮੰਦਰ ਕਮੇਟੀ ਨੇ ਵੀ ਸਹਿਯੋਗ ਦੇਣ ਦਾ ਐਲਾਨ ਕੀਤਾ । ਐਮਸੀ ਗੁਰਪ੍ਰੀਤ ਸਾਨਾ ਨੇ ਕਿਹਾ ਕਿ ਅਸੀਂ ਪਿਛਲੇ ਦਿਨੀ ਮਹਲਾ ਨਿਵਾਸੀਆਂ ਦੇ ਨਾਲ ਐਸਐਸ ਪੀ ਬਟਾਲਾ ਨੂੰ ਵੀ ਦਾਰਾ ਸਲਾਮ ਨਸ਼ਾ ਵਿਕਣ ਦੇ ਸੰਬੰਧ ਵਿੱਚ ਮਿਲੇ ਸੀ ਇਸ ਦੇ ਸਬੰਧ ਵਿੱਚ ਪੁਲਿਸ ਵੱਲੋਂ ਸਾਨੂੰ ਕਾਫੀ ਸਹਿਯੋਗ ਦਿੱਤਾ ਗਿਆ । ਗੁਰਪ੍ਰੀਤ ਸਿੰਘ ਸ਼ਾਨਾ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਨਸ਼ੇ ਰੂਪੀ ਕੋਹੜ ਤੋਂ ਬਚਾਅ ਲਈ ਬਿਨਾਂ ਕਿਸੇ ਡਰ ਦੇ ਅੱਗੇ ਆਉਣਾ ਪਵੇਗਾ ਤਾਂ ਜ਼ੋ ਮਾੜੇ ਕੰਮ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾਵੇ।ਸਾਰੇ ਮਹੱਲਾ ਨਿਵਾਸੀਆਂ ਨੇ ਪ੍ਰਣ ਕੀਤਾ ਕਿ ਜਿਹੜੇ ਮਹੱਲੇ ਦੇ ਲੜਕੇ ਇਸ ਕੋਹੜ ਰੂਪੀ ਨਸ਼ੇ ਦੇ ਦਲ ਦਲ ਵਿੱਚ ਫਸ ਚੁੱਕੇ ਹਨ ਅਸੀਂ ਨਸ਼ਾ ਛੱਡਾਉਣ ਲਈ ਵੀ ਮਦਦ ਕਰਨ ਤਿਆਰ ਹਾਂ ਪਰ ਅਸੀਂ ਸਾਰੇ ਲੋਕ ਮਹੱਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਹਰਗਿਜ਼ ਨਹੀਂ ਵਿਕਣ ਦੇਵਾਂਗੇ।ਇਸ ਮੌਕੇਂ ਤੇ ਐਮ.ਸੀ.ਗੁਰਪ੍ਰੀਤ ਸਿੰਘ ਸ਼ਾਨਾ,ਰਮੇਸ਼ ਵਰਮਾ,ਪੰਡਿਤ ਸ਼ੰਭੂ ਪ੍ਰਸ਼ਾਦ,ਪਵਨ ਭਾਟੀਆ, ਮੋਂਟੂ ਸਹਿਦੇਵ,ਪਰਦੀਪ ਚੌਧਰੀ,ਕੇਵਲ ਕ੍ਰਿਸ਼ਨ ਅਬਰੋਲ,ਰਾਜੇਸ਼ ਕੁਮਾਰ ਰਾਜੂ,ਵਿਨੋਦ ਸ਼ਰਮਾ,ਮਨੀਸ਼ ਸ਼ਰਮਾ,ਆਸ਼ੂ ਸ਼ਰਮਾ,ਮੇਘ ਰਾਜ,ਦਲੀਪ ਸਿੰਘ,ਸੁਨੀਦਰ ਸਿੰਘ ਸ਼ਿੰਦਾ,ਰਾਜਨ ਸ਼ਰਮਾ, ਯਸ਼ਪਾਲ ਮਹਾਜਨ,ਮਨੋਜ ਪਿੰਕਾ,ਰਾਜ ਕੁਮਾਰ ਵਰਮਾ,ਰਾਕੇਸ਼ ਕੁਮਾਰ (ਕੁੱਕ)ਅਨਿਲ ਸ਼ਰਮਾ ਨੀਲਾ,ਰੋਹਿਤ ਸ਼ਰਮਾ,ਰਾਜੀਵ ਵਰਮਾ,ਮਨੋਜ ਪਿੰਕਾ,ਸਾਬਕਾ ਐਮ.ਸੀ. ਰੇਵਾ ਸੋਨੀ,ਬੀਬੀ ਜਗੀਰ ਕੌਰ,ਉਰਮਿਲਾ ਜੁਨੇਜਾ,ਰਾਜਬੀਰ ਕੌਰ,ਨੀਲਮ ਸ਼ਰਮਾ, ਕੁਲਦੀਪ ਕੌਰ ਪ੍ਰਭਜੋਤ ਕੌਰ,ਹਰਜੀਤ ਕੌਰ ਆਦਿ ਹਾਜ਼ਰ ਸਨ।