Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸਕੂਟੀ ਸਲਿੱਪ ਹੋਣ ਨਾਲ ਦੋ ਬੱਚਿਆਂ ਸਮੇਤ ਮਾਂ ਨਹਿਰ ‘ਚ ਡਿੱਗੀ,ਦੋਵੇਂ ਬੱਚਿਆਂ ਦੀ ਮੌ+ਤ,ਰਾਹਗੀਰਾਂ ਦੀ ਮਦਦ ਤੋਂ ਮਾਂ ਨੂੰ ਨਹਿਰ ਚੋ ਕੱਢਿਆ 

ਸਕੂਟੀ ਸਲਿੱਪ ਹੋਣ ਨਾਲ ਦੋ ਬੱਚਿਆਂ ਸਮੇਤ ਮਾਂ ਨਹਿਰ ‘ਚ ਡਿੱਗੀ,ਦੋਵੇਂ ਬੱਚਿਆਂ ਦੀ ਮੌ+ਤ,ਰਾਹਗੀਰਾਂ ਦੀ ਮਦਦ ਤੋਂ ਮਾਂ ਨੂੰ ਨਹਿਰ ਚੋ ਕੱਢਿਆ 

ਮੁਕੇਰੀਆਂ / ਦਸੂਹਾ (ਚੌਧਰੀ) 

: ਮੁਕੇਰੀਆਂ ਦੇ ਅਧੀਨ ਪੈਂਦੇ ਪਿੰਡ ਸਿੰਘੋਵਾਲ ਦੀ ਇੱਕ ਮਹਿਲਾ ਆਪਣੇ ਦੋ ਬੱਚਿਆਂ ਸਮੇਤ ਦਵਾਈ ਲੈਣ ਪਿੰਡ ਦੇ ਨੇੜੇ ਡਾਕਟਰ ਦੀ ਦੂਕਾਨ ਤੇ ਜਾ ਰਹੀ ਸੀ ਕਿ ਪਿੰਡ ਦੇ ਬਾਹਰ ਨਿਕਲਦੇ ਹੀ ਪੈਂਦੇ ਹਾਈਡਲ ਪ੍ਰੋਜੇਟ ਪਾਵਰ ਹਾਊਸ 3 ਦੇ ਨੇੜੇ ਪਿੰਡ ਬੰਬੋਵਾਲ ਦੇ ਨਜਦੀਕ ਔਰਤ ਦੀ ਸਕੂਟਰੀ ਅਚਾਨਕ ਸਲਿੱਪ ਹੋ ਗਈ। ਜਿਸ ਦੇ ਚਲਦਿਆਂ ਉਹ ਤੇ ਦੋਨੋਂ ਬੇਟੀਆਂ ਨਹਿਰ ਵਿਚ ਜਾ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮੌਕੇ ਤੇ ਮਹਿਲਾ ਨੂੰ ਰਾਹਗੀਰਾਂ ਦੀ ਮਦਦ ਨਾਲ ਬਚਾ ਲਿਆ ਗਿਆ,ਅਤੇ ਉਸ ਦੀਆਂ ਦੋਵੇਂ ਬੇਟੀਆਂ ਪਾਣੀ ਦੇ ਤੇਜ਼ ਬਹਾਅ ਦੇ ਚਲਤੇ ਬਹਿ ਗਈਆਂ ਅਤੇ ਪਾਵਰ ਹਾਊਸ 4 ਦੇ ਨੇੜੇ ਦੋਵੇਂ ਬੇਟੀਆਂ ਦੀ ਲਾਸ਼ਾ ਬਰਾਮਦ ਹੋਇਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਪਨਾ ਕੁਮਾਰੀ ਪਤਨੀ ਜਤਿੰਦਰ ਸਿੰਘ ਵਾਸੀ ਪਿੰਡ ਸਿੰਘੋਵਾਲ ਥਾਨਾ ਮੁਕੇਰੀਆਂ ਜਿਲਾ ਹੋਸ਼ਿਆਰਪੁਰ ਨੇ ਦੱਸਿਆ ਕਿ ਦੁਪਿਹਰ ਡੇਢ ਵੀ ਦੋ ਵਜੇ ਦੇ ਵਿਚਕਾਰ ਆਪਣੀ ਦੋਵੇਂ ਬੇਟੀਆਂ ਭੂਮਿਕਾ (6 ਸਾਲ) ਅਤੇ ਪਰੂ (4) ਦੇ ਨਾਲ ਸਕੂਟੀ ‘ਤੇ ਬੈਠਕਰ ਦਵਾਈ ਲੈਣ ਜਾ ਰਹੀ ਸੀ ਜਦੋਂ ਘਟਨਾ ਸਥਾਨ ਪਹੁੰਚੀ ਤਾਂ ਉਸ ਦੀ ਸਕੂਟਰੀ ਦਾ ਸੰਤੁਲਨ ਵਿਗੜ ਨਾਲ ਸਕੂਟਰੀ ਸਲਿਪ ਹੋ ਗਈ। ਜਿਸ ਦੇ ਚਲਦਿਆਂ ਉਹ ਤੇ ਉਸ ਦੀਆਂ ਦੋਵੇਂ ਬੱਚਿਆਂ ਨਹਿਰ ਵਿੱਚ ਡਿੱਗ ਗਈਆਂ । ਮੈਨੂੰ ਤਾਂ ਰਾਹਗੀਰਾਂ ਦੀ ਮਦਦ ਨਾਲ ਬਚਾ ਲਿਆ ਗਿਆ ਪਰੰਤੂ ਮੇਰੀਆਂ ਦੋਹਾਂ ਬੇਟੀਆਂ ਪਾਣੀ ਦੇ ਤੇਜ਼ ਬਹਾਵ ਦੇ ਚਲਦਿਆਂ ਪਾਣੀ ਵਿਚ ਬਹਿ ਗਈਆਂ ਅਤੇ ਪਾਵਰ ਹਾਊਸ 4 ਦੇ ਨੇੜੇ ਆਪਣੀ ਦੋਹਾਂ ਬੇਟੀਆਂ ਦੀਆਂ ਲਾਸ਼ਾ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਉਸਦਾ ਵਿਆਹ 11-12 ਸਾਲ ਹੋਇਆ ਸੀ।ਮੇਰਾ ਪਤਿ ਵਿਦੇਸ਼ ਵਿਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸਦੀ ਇਕ ਵੱਡੀ ਬੇਟੀ ਵੀ ਜੋਕੀ ਹਾਦਸੇ ਦੇ ਸਮੇਂ ਸਕੂਲ ਸਕੂਲ ਗਈ ਸੀ।

ਇਸ ਸਬੰਧੀ ਜਦੋਂ ਮੁਕੇਰੀਆਂ ਦੇ ਥਾਣਾ ਮੁਖੀ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ ਜਦੋਂ ਇਸ ਬਾਰੇ ਕੋਈ ਸ਼ਿਕਾਇਤ ਆਵੇਗੀ ਤਾਂ ਉਸ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।