Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing  *ਲੁੱਟਾਂ ਖੋਹਾਂ ਵਾਲੇ ਦੋ ਦੋਸ਼ੀ ਆਏ ਪੁਲਿਸ ਅੜਿੱਕੇ,4 ਵਾਰਦਤਾ ਟਰੇਸ*

 *ਲੁੱਟਾਂ ਖੋਹਾਂ ਵਾਲੇ ਦੋ ਦੋਸ਼ੀ ਆਏ ਪੁਲਿਸ ਅੜਿੱਕੇ,4 ਵਾਰਦਤਾ ਟਰੇਸ*

ਟਾਂਡਾ / ਦਸੂਹਾ (ਚੌਧਰੀ ) 22 ਨਵੰਬਰ 

: ਲੁੱਟਾਂ ਖੋਹਾਂ ਵਾਲੇ ਦੋ ਦੋਸ਼ੀਆਂ ਨੂੰ ਟਾਂਡਾ ਪੁਲਿਸ ਨੇ ਕਾਬੂ ਕਰਕੇ 4 ਵਾਰਦਤਾਂ ਨੂੰ ਟਰੇਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਲੱਖਣ ਕਲਾ ਡੇਰੇ ਥਾਣਾ ਸਦਰ ਕਪੂਰਥਲਾ ਹਾਲ ਵਾਸੀ ਵਾਰਡ ਨੰ 3 ਬੇਗੋਵਾਲ ਜਿਲਾ ਕਪੂਰਥਲਾ ਤੇ ਸੰਦੀਪ ਸਿੰਘ ਉਰਫ ਸਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰ 3 ਬੇਗੋਵਾਲ ਜਿਲਾ ਕਪੂਰਥਲਾ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਜਿਲੇ ਅੰਦਰ ਨਸ਼ਾ ਸਮਗਲਰਾ ਅਤੇ ਲੁੱਟਾਂ ਖੋਹਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਸਰਬਜੀਤ ਸਿੰਘ ਬਾਹਿਆ  ਐਸ ਪੀ (INV) ਹੁਸਿਆਰਪੁਰ, ਕੁਲਵੰਤ ਸਿੰਘ ਡੀ.ਐਸ.ਪੀ ਸਬ- ਡਵੀਜਨ ਟਾਡਾ ਜੀ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਖੋਹ ਦੀਆ ਵਾਰਦਤਾਂ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਜੋ ਮਿਤੀ 20-11-2023 ਨੂੰ ਟਾਂਡਾ ਪੁਲਿਸ ਵੱਲੋ, ਮਿਤੀ 9-10-23 ਨੂੰ ਸਤਪਾਲ ਸਿੰਘ ਪੁੱਤਰ ਭਾਣ ਸਿੰਘ ਵਾਸੀ ਬੈਂਸ ਅਵਾਣ ਥਾਣਾ ਟਾਂਡਾ ਪਾਸੋ ਖੋਹ ਕਰ ਵਾਲੇ ਦੌਸ਼ੀਆ ਨੂੰ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਅਤੇ ਦੋਰਾਨੇ ਪੁੱਛ ਗਿੱਛ ਤਿੰਨ ਹੋਰ ਵਾਰਦਤਾਂ ਮਿਤੀ 18-10-23 ਨੂੰ ਗੁਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਉੜਮੁੜ ਥਾਣਾ ਟਾਡਾ ਹੁਸ਼ਿ: ਪਾਸੋਂ ਖੋਹ ਅਤੇ ਮਿਤੀ 17-9-23 ਨੂੰ ਮੀਨਾ ਰਾਣੀ ਪਤਨੀ ਲਖਵਿੰਦਰ ਸਿੰਘ ਵਾਸੀ ਟਾਂਡਾ ਪਾਸੋ ਖੋਹ ਅਤੇ ਮਿਤੀ 5-8-23 ਨੂੰ ਚੈਨਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਹਾਦੇਵ ਗਲੀ ਵਾਰਡ ਨੰਬਰ 8 ਨੇੜੇ ਰੇਲਵੇ ਸਟੇਸ਼ਨ ਥਾਣਾ ਟਾਡਾ ਪਾਸੋਂ ਕੀਤੀਆ ਖੋਹ ਦੀਆਂ ਵਾਰਦਤਾਂ ਨੂੰ ਟਰੇਸ ਕੀਤਾ ਗਿਆ । ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ।

*ਦਰਜ ਮੁਕੱਦਮੇ* :-
1. ਮੁਕਦਮਾ ਨੰਬਰ 322 ਮਿਤੀ 10-10-2023 ਅ/ਧ 379-ਬੀ,34 ਆਈ ਪੀ ਸੀ ਥਾਣਾ ਟਾਡਾ ਜਿਲਾ ਹੁਸਿਆਰਪੁਰ।

2. ਮੁਕਦਮਾ ਨੰਬਰ 215 ਮਿਤੀ 5-8-23 ਅ¦ਧ 379-ਬੀ,34 ਆਈ ਪੀ ਸੀ ਥਾਣਾ ਟਾਡਾ ਜਿਲਾ ਹੁਸਿਆਰਪੁਰ।

3. ਮੁਕਦਮਾ ਨੰਬਰ 282 ਮਿਤੀ 18-9-23 ਅ/ਧ 379-ਬੀ ਆਈ ਪੀ ਸੀ ਥਾਣਾ ਟਾਡਾ ਜਿਲਾ ਹੁਸਿਆਰਪੁਰ ।

4. ਮੁਕਦਮਾ ਨੰਬਰ 338 ਮਿਤੀ 19-10-2023 ਅ/ਧ 379-ਬੀ ਆਈ ਪੀ ਸੀ ਥਾਣਾ ਟਾਡਾ ਜਿਲਾ ਹੁਸਿਆਰਪੁਰ।