Prime Punjab Times

Latest news
ਖ਼ਾਲਸਾ ਕਾਲਜ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ "ਭਾਰਤੀ ਗਿਆਨ ਪ੍ਰਣਾਲੀ" ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਆਈ.ਏ.ਐਸ.ਅਧਿਕਾਰੀ ਗੁਰਕੰਵਲ ਸਿੰਘ ਨੇ ਸਹਾਇਕ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਦਸੂਹਾ ਵਿਖੇ ਸਰਕਾਰੀ ਕਾਲਜ ਖੋਲ੍ਹਣ ਲਈ ਮੌਜੂਦਾ ਸਰਕਾਰ ਦੇ ਕੀਤੇ ਐਲਾਨ ਖੋਖਲੇ ਸਾਬਤ ਹੋਏ : ਸੰਜੀਵ ਮਨਹਾਸ ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ :- ਡਾ. ਸੁਦੇਸ਼ ਰਾਜਨ ਖੂਨਦਾਨ ਕੈਂਪ ਦੌਰਾਨ 70 ਤੋਂ ਵੱਧ ਯੂਨਿਟ ਖੂਨ ਇਕੱਠ, ਸਮਾਜਿਕ ਸੰਸਥਾਵਾਂ ਦਾ ਸਰਾਹਣਯੋਗ ਯੋਗਦਾਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਡਿਗਰੀ-ਵੰਡ ਸਮਾਗਮ ਕਰਵਾਇਆ ਗਿਆ ਪੁਲਿਸ ਦੀ ਵੱਡੀ ਕਾਰਵਾਈ,2 ਪਿਸਟਲ,ਜਿੰਦਾ ਰੌਂਦ,ਹੈਰੋਇਨ ਅਤੇ ਡਰੱਗ ਮਨੀ ਸਮੇਤ ਇੱਕ ਗ੍ਰਿਫ਼ਤਾਰ; ਮੁੱਖ ਆਰੋਪੀ ਫਰਾਰ *ਚੋਰੀਸ਼ੁਦਾ 7 ਮੋਟਰਸਾਈਕਲ ਅਤੇ 1 ਐਕਟਿਵਾ ਸਮੇਤ ‘ਸ਼ਾਤਿਰ ਚੋਰ’ ਆਇਆ ਪੁਲਿਸ ਅੜਿੱਕੇ*  ਸਹਾਇਕ ਕਮਿਸ਼ਨਰ ਵੱਲੋਂ ਸਿਵਲ ਡਿਫੈਂਸ ਬਲੈਕਆਊਟ ਮੌਕ ਡ੍ਰਿਲ ਐਕਸਰਸਾਈਜ਼ ਦੀਆਂ ਤਿਆਰੀਆਂ ਦਾ ਜਾਇਜ਼ਾ ਖ਼ਾਲਸਾ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਭਾਰਤੀ ਗਿਆਨ ਪ੍ਰਣਾਲੀ ਤਹਿਤ ਵਿਸ਼ੇਸ਼ ਲੈਕਚਰ ਦਾ ਆਯੋਜਨ
ADVERTISEMENT
You are currently viewing ਬਟਾਲਾ ‘ਚ ਫਿਰੋਤੀ ਮੰਗਣ ਅਤੇ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ 6 ਦੋਸ਼ੀ ਅਸਲੇ ਸਮੇਤ ਕਾਬੂ

ਬਟਾਲਾ ‘ਚ ਫਿਰੋਤੀ ਮੰਗਣ ਅਤੇ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ 6 ਦੋਸ਼ੀ ਅਸਲੇ ਸਮੇਤ ਕਾਬੂ

ਬਟਾਲਾ (ਅਵਿਨਾਸ਼) 

4 ਅਕਤੂਬਰ : ਗੈਂਗਸਟਰ ਹੈਰੀ ਚੱਠਾ ਵਲੋਂ ਬਟਾਲਾ ਵਿੱਚ ਫਿਰੋਤੀ ਮੰਗਣ ਅਤੇ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ 6 ਦੋਸ਼ੀਆਂ ਨੂੰ 01 ਪਿਸਟਲ 32 ਬੋਰ ਸਮੇਤ ਮੈਗਜਿਨ ਅਤੇ 04 ਜਿੰਦਾ ਰੌਂਦ 32 ਬੋਰ,01 ਵਿਦੇਸ਼ੀ (Glock Pistol) ਸਮੇਤ 02 ਮੈਗਜ਼ੀਨ, 09 ਰੋਦ, 03 ਖੋਲ ਅਤੇ 01 ਦੇਸੀ ਕੱਟਾ 315 ਬੋਰ, 05 ਰੋਦ ਸਮੇਤ ਬਟਾਲਾ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਪ੍ਰੀਤ ਉਰਫ ਜ਼ਿਲਾ ਪੁੱਤਰ ਗੁਰਦੇਵ ਸਿੰਘ ਵਾਸੀ ਬਾਉਲੀ ਇੰਦਰਜੀਤ ਬਟਾਲਾ ਹਾਲ ਵਾਸੀ ਬੈਕ ਸਾਈਡ — ਮਦਰ 98 ਫੁੱਟ ਰੋਡ ਮਜੀਠਾ ਰੋਡ ਅੰਮ੍ਰਿਤਸਰ, ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਲਖਣਪਾਲ ਥਾਣਾ ਪੁਰਾਣਾ ਸ਼ਾਲਾ ਜਿਲਾ ਗੁਰਦਾਸਪੁਰ, ਦਰਸ਼ਨ ਸਿੰਘ ਉਰਫ ਦਰਸ਼ੀ ਪੁੱਤਰ ਪ੍ਰੀਤਮ ਸਿੰਘ ਵਾਸੀ ਸਹੇਲੀ ਥਾਣਾ ਸੁਧਾਰ ਜਿਲਾ ਜਗਰਾਉ ਦਿਹਾੜੀ, ਬਲਰਾਜ ਸਿੰਘ ਉਰਫ ਰਾਜ ਪੁੱਤਰ ਗੁਰਮੀਤ ਸਿੰਘ ਵਾਸੀ ਅਮਰਗੜ ਸ਼ਾਹਪੁਰ, ਥਾਣਾ ਘੁੰਮਣ ਕਲਾਂ, ਜਿਲ੍ਹਾ ਗੁਰਦਾਸਪੁਰ (ਇਹ ਦੋਸ਼ੀ ਟਾਈਰਿੰਗ ਕਰਨ ਆਇਆ ਸੀ)।, ਪ੍ਰੇਮ ਸਿੰਘ ਉਰਫ ਘੁੱਲਾ ਪੁੱਤਰ ਰਣਜੀਤ ਸਿੰਘ ਵਾਸੀ ਉਮਰਵਾਲ, ਥਾਣਾ ਕਿਲ੍ਹਾ ਲਾਲ ਸਿੰਘ (ਇਹ ਦੋਸ਼ੀ ਫਾਈਰਿੰਗ ਕਰਨ ਆਇਆ ਸੀ)ਅਤੇ ਨਵਨੀਤ ਸਿੰਘ ਉਰਫ ਨਵ ਪੁੱਤਰ ਸੁਲੱਖਣ ਸਿੰਘ ਵਾਸੀ ਬੱਲ ਥਾਣਾ ਸਦਰ ਬਟਾਲਾ ਵਜੋਂ ਹੋਈ ਹੈ। ਇਹਨਾਂ ਦੋਸ਼ੀਆਂ ਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈ।

ਗੈਂਗਸਟਰ ਹੈਰੀ ਚੱਠਾ ਵੱਲੋਂ ਮਿਤੀ 27-09-2023 ਨੂੰ ਬਟਾਲਾ ਸ਼ਹਿਰ ਦੇ ਇੱਕ ਵਿਅਕਤੀ ਪਾਸੋਂ ਫੋਨ ਕਰਕੇ 50 ਲੱਖ ਰੁਪਏ ਦੀ ਫਿਰੋਤੀ ਮੰਗੀ ਸੀ ਅਤੇ ਮਿਤੀ 28/29-09-2023 ਦੀ ਦਰਮਿਆਨੀ ਰਾਤ ਸੁਭਾ 02.00 ਵਜੇ 03 ਨਾ ਮਾਲੂਮ ਵਿਅਕਤੀਆਂ ਵੱਲੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਵਿਅਕਤੀ ਦੇ ਘਰ ਦੇ ਬਾਹਰ ਗੇਟ ਤੇ ਗੋਲੀਆਂ ਮਾਰੀਆਂ ਸਨ।

ਮਾਣਯੋਗ ਸੀਨੀਅਰ ਕਪਤਾਨ ਪੁਲਿਸ, ਬਟਾਲਾ ਮੈਡਮ ਅਸ਼ਵਿਨੀ ਗੋਟਿਆਲ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਜਿਲ੍ਹਾ ਬਟਾਲਾ ਵੱਲੋਂ ਦਿਨ-ਰਾਤ ਕੀਤੀ ਮਿਹਨਤ ਅਤੇ ਤਫਤੀਸ਼ੀ ਨੁਕਤਿਆਂ ਤੇ ਕੰਮ ਕਰਦੇ ਇਕੱਤਰ ਕੀਤੀ ਸ਼ਹਾਦਤ ਤੋਂ ਉਕਤ ਕੇਸਾਂ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਉਕਤ ਅਨੁਸਾਰ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤੇ ਗਏ ਹਨ। ਮੁਕੱਦਮਿਆਂ ਦੀ ਤਫਤੀਸ਼ ਜਾਰੀ ਹੈ।

ਮਿਸ ਅਸ਼ਵਿਨੀ ਗੋਟਿਆਲ, ਆਈ.ਪੀ.ਐਸ, ਐਸ.ਐਸ.ਪੀ ਬਟਾਲਾ ਜੀ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮਿਤੀ 28-10-2023 ਨੂੰ ਅੱਡਾ ਕੋਟਲੀ ਸੂਰਤ ਮੱਲੀ ਵਿਖੇ ਦੁਕਾਨ ਪਰ ਸ਼ਾਮ 03:15 PM 02 ਨਾ ਮਲੂਮ ਮੋਟਰ ਸਾਇਕਲ ਸਵਾਰ ਵਿਅਕਤੀ ਜਿੰਨਾ ਆਪਣੇ ਚੇਹਰੇ ਕੱਪੜੇ ਨਾਲ ਢੱਕੇ ਹੋਏ ਸਨ, ਵੱਲੋ ਗੋਲੀਆ ਚਲਾਈਆਂ ਗਈਆਂ ਸਨ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕੇ ਹੈਰੀ ਚੱਠਾ ਨੇ ਕੋਟਲੀ ਸੂਰਤ ਮੱਲੀ ਦੇ ਵਿਅਕਤੀ ਨੂੰ ਫੋਨ ਕਰਕੇ ਧਮਕੀ ਦੇ ਕੇ ਫਿਰੌਤੀ ਮੰਗ ਰਿਹਾ ਸੀ। ਉਸ ਵਿਅਕਤੀ ਦੀ ਦੁਕਾਨ ਦੇ ਬਾਹਰ ਗੋਲੀਆ ਚਲਾਈਆ ਗਈਆ ਸਨ। ਜਿਸ ਸਬੰਧੀ ਮੁਕੱਦਮਾ ਨੰ: 69 ਮਿਤੀ 28-10-2023 ਜੁਰਮ 336, 387 IPC, 25-54-59 A Act ਥਾਣਾ ਕੋਟਲੀ ਸੂਰਤ ਮੱਲੀ ਦਰਜ ਰਜਿਸਟਰ ਕੀਤਾ ਗਿਆ ਸੀ। ਜਿੰਨਾ ਨੂੰ ਮੁਖ਼ਬਰੀ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਟਰੇਸ ਕਰਦੇ ਹੋਏ ਮਿਤੀ 03-11-2023 ਨੂੰ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ। ਮਿਤੀ 03-11-2023 ਨੂੰ ਪੁਲਿਸ ਮੁਕਾਬਲੇ ਦੌਰਾਨ ਦੋਸ਼ੀ ਨਵਨੀਤ ਸਿੰਘ ਉਰਫ ਨਵ ਪੁੱਤਰ ਸੁਲੱਖਣ ਸਿੰਘ ਵਾਸੀ ਬੱਲ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ ਦੋਸੀ ਨਵਨੀਤ ਸਿੰਘ ਉਕਤ ਨੇ ਪੁਲਿਸ ਤੇ ਫਾਈਰਿੰਗ ਕੀਤੀ ਤੇ ਜੁਆਬੀ ਕਾਰਵਾਈ ਵਿੱਚ ਪੁਲਿਸ ਵੱਲੋ ਕੀਤੀ ਫਾਈਰਿੰਗ ਵਿੱਚ ਦੋਸ਼ੀ ਨਵਨੀਤ ਸਿੰਘ ਉਕਤ ਜਖਮੀ ਹੋ ਗਿਆ। ਇਸ ਸਬੰਧੀ ਮੁੱਖ ਅਫਸਰ ਥਾਣਾ ਸਦਰ ਬਟਾਲਾ ਵੱਲੋਂ ਮੁਕੱਦਮਾ ਨੰ: 127 ਮਿਤੀ 03-11-2023 ਜੁਰਮ 307, 353, 186 IPC 25-54-59 A Act ਥਾਣਾ ਸਦਰ ਬਟਾਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨਵਨੀਤ ਸਿੰਘ ਉਕਤ ਇਸ ਸਮੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਮੌਕਾ ਵਾਰਦਾਤ ਪਰ ਦੂਜੇ ਦੋਸ਼ੀ ਦੀ ਸ਼ਨਾਖਤ ਕਰਕੇ ਨਾਮਜਦ ਕਰ ਦਿੱਤਾ ਗਿਆ ਹੈ। ਜਿਸ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

error: copy content is like crime its probhihated