Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਸਬੰਧੀ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਹੋਈ ਮੀਟਿੰਗ 

ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਸਬੰਧੀ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਹੋਈ ਮੀਟਿੰਗ 

ਗੜਦੀਵਾਲਾ (ਚੌਧਰੀ) 

28 ਅਕਤੂਬਰ : ਖਾਲਸਾ ਕਾਲਜ ਗੜਦੀਵਾਲਾ ਦੇ ਬੇਹੜੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਦੀ ਰਹਿਨੁਮਾਈ ਹੇਠ ਐਸਜੀਪੀਸੀ ਦੇ ਇਲੈਕਸ਼ਨਾਂ ਸਬੰਧੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੌਜੂਦਾ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵਰਕਰ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ ।ਇਸ ਇਕੱਠ ਨੂੰ ਸੰਬੋਧਨ ਕਰਦਿਆਂ ਮੌਜੂਦਾ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐਸਜੀਪੀਸੀ ਪੰਥ ਦੀ ਸਰਮੌਰ ਜਥੇਬੰਦੀ ਹੈ। ਉਹਨਾਂ ਕਿਹਾ ਕਿ ਇਸ ਇਸ ਜਥੇਬੰਦੀ ਨੇ ਇਤਿਹਾਸਕ ਮੋਰਚੇ ਲਾ ਕੇ ਕੁਰਬਾਨੀਆਂ ਭਰਿਆ ਇਤਿਹਾਸ ਸਿਰਜਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਜਦੋਂ ਵੀ ਸਤਾ ਵਿੱਚ ਆਈ ਉਹ ਸਾਡੇ ਧਾਰਮਿਕ ਜਥੇਬੰਦੀਆਂ ਵਿੱਚ ਕਦੇ ਦਖਲ ਨਹੀਂ ਸੀ ਦਿੰਦੀ,ਪਰ ਇਹ ਬੀਜੇਪੀ ਹਰ ਥਾਂ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਚੱਲ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮੌਕੇ ਸੰਭਲ ਕੇ ਘਰ ਘਰ ਜਾ ਕੇ ਵੋਟਾਂ ਬਣਾ ਕੇ ਇਲੈਕਸ਼ਨਾਂ ਵਿੱਚ ਆਪਣੇ ਬੰਦੇ ਜਥੇਦਾਰ ਜਿਤਾਉਣੇ ਬਹੁਤ ਜਰੂਰੀ ਹਨ। ਉਹਨਾਂ ਕਿਹਾ ਕਿ ਬੀਜੇਪੀ ਨੇ ਹਰਿਆਣਾ,ਦਿੱਲੀ ,ਅਤੇ ਹਜੂਰ ਸਾਹਿਬ ਵਿਖੇ ਆਪਣੀਆਂ ਕਮੇਟੀਆਂ ਬਣਾ ਕੇ ਸਾਡੀ ਐਸਜੀਪੀਸੀ ਨੂੰ ਕਮਜ਼ੋਰ ਕਰਨ ਤੇ ਲੱਗੀ ਹੋਈ ਹੈ। ਇਹ ਸਾਨੂੰ ਵੀ ਸਾਨੂੰ ਕਦੇ ਵੀ ਮਨਜ਼ੂਰ ਨਹੀਂ ,ਉਹਨਾਂ ਕਿਹਾ 15 ਨਵੰਬਰ ਤੱਕ ਘਰ ਘਰ ਜਾ ਕੇ ਵੋਟਾਂ ਬਣਾਵੇ। ਉਹਨਾਂ ਕਿਹਾ ਕਿ ਕੁੱਲ 120 ਹਲਕੇ ਹਨ ਜਿਨਾਂ ਵਿੱਚ ਅੱਠ ਹਲਕੇ ਹਰਿਆਣੇ ਵਿੱਚ ਹਨ। ਉਹਨਾਂ ਕਿਹਾ ਪੰਜ ਜਨਵਰੀ ਤੱਕ ਵੋਟਰ ਸੂਚੀ ਮੁਕੰਮਲ ਹੋ ਜਾਵੇਗੀ ।ਅੱਜ ਦੇ ਇਸ ਇਕੱਠ ਨੂੰ ਹਲਕਾ ਇਚਾਰਜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ, ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਜਨਰਲ ਸਕੱਤਰ ਕਿਸਾਨ ਆਗੂ ਇਕਬਾਲ ਸਿੰਘ ਜੌਹਲ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਗੁਰਦੀਪ ਸਿੰਘ ਦਾਰਾਪੁਰ, ਜਸਵੰਤ ਸਿੰਘ ਪੱਖੋਵਾਲ, ਧਰਮ ਸਿੰਘ ਸ਼ੇਖਾ, ਸਤਬੀਰ ਸਿੰਘ ਬੈਰੋਪੁਰ ,ਜਸਵੀਰ ਸਿੰਘ ਖਿਆਲਾ, ਗੁਰਦੀਪ ਸਿੰਘ, ਕੁਲਦੀਪ ਸਿੰਘ ਬੁਟਰ, ਸੁਖਵਿੰਦਰ ਕੌਰ ਚੋਹਕਾ, ਦਲਜੀਤ ਸਿੰਘ ਬਾਠ, ਦਲਵਿੰਦਰ ਸਿੰਘ ਢੋਲੋਵਾਲ, ਗੁਰਮੀਤ ਸਿੰਘ ਲੰਬੜਦਾਰ, ਕੇਵਲ ਸਿੰਘ ਚੋਕਾ ਕਮਲਜੀਤ ਸਿੰਘ , ਮਨਜੀਤ ਸਿੰਘ ਢੋਲੋਵਾਲ, ਅਮਰਜੀਤ ਸਿੰਘ ਲਿਟ, ਹਰਵੇਲ ਸਿੰਘ, ਜਸਬੀਰ ਸਿੰਘ, ਜਗੀਰ ਸਿੰਘ, ਸ਼ਿਵਦੇਵ ਸਿੰਘ ਮਾਛੀਆਂ, ਕਾਬਲ ਸਿੰਘ, ਦਲਵਿੰਦਰ ਸਿੰਘ ਚੋਹਕਾ, ਬਲਵਿੰਦਰ ਸਿੰਘ ਥੇਦਾ, ਆਦਿ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

 

error: copy content is like crime its probhihated